ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਪੰਜਾਬ ਦੀ ਰਾਜਨੀਤੀ ਵਿੱਚ ਮੋਢੀ ਮਹਿਲਾ ਆਗੂ ਵਜੋਂ ਉਭਰੇ ਹਨ। ਹਾਲਾਂਕਿ ਉਹ ਪੇਸ਼ੇ ਤੋਂ ਡਾਕਟਰ ਸੀ (Navjot Kaur Sidhu is a Doctor by profession) ਪਰ ਨਵਜੋਤ ਸਿੰਘ ਸਿੱਧੂ ਦੇ ਰਾਜਨੀਤੀ ਵਿੱਚ ਉਤਰਨ ਦੇ ਨਾਲ ਹੀ ਡਾਕਟਰ ਨਵਜੋਤ ਕੌਰ ਸਿੱਧੂ ਵੀ ਰਾਜਸੀ ਖੇਤਰ ਵਿੱਚ ਉਤਰ ਆਏ ਤੇ ਵਿਧਾਇਕ ਬਣੇ। ਇਸ ਵੇਲੇ ਉਹ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਵਿਲੱਖਣ ਪਛਾਣ ਰਖਦੇ ਹਨ।
ਨਿਜੀ ਜਾਣਕਾਰੀ:
ਨਵਜੋਤ ਕੌਰ ਸਿੱਧੂ ਦਾ ਜਨਮ ਲੁਧਿਆਣਾ ਵਿਖੇ 15 ਜੂਨ 1963 ਨੂੰ ਹੋਇਆ। ਉਨ੍ਹਾਂ ਸੈਕਰਡ ਹਾਰਟ ਕਾਨਵੈਂਟ ਸਕੂਲ ਲੁਧਿਆਣਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਤੇ ਬਾਅਦ ਵਿੱਚ ਉਨ੍ਹਾਂ ਮੈਡੀਕਲ ਕਾਲਜ ਪਟਿਆਲਾ ਤੋਂ ਐਮਬੀਬੀਐਸ ਕੀਤੀ ਤੇ ਪੀਸੀਐਮਐਸ ਡਾਕਟਰ ਬਣੇ ਤੇ ਫੇਰ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਵਿੱਚ ਆ ਗਏ।
ਡਾਕਟਰ ਤੋਂ ਲੈ ਕੇ ਰਾਜਨੇਤਾ ਤੱਕ ਦਾ ਸਫਰ
ਨਵਜੋਤ ਕੌਰ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੇ ਪਤਨੀ ਹਨ।
ਉਨ੍ਹਾਂ ਦਾ ਜਨਮ ਲੁਧਿਆਣਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।
2012 ਵਿੱਚ ਉਹ ਭਾਰਤੀ ਜਨਤਾ ਪਾਰਟੀ ਲਈ ਅੰਮ੍ਰਿਤਸਰ ਤੋਂ ਵਿਧਾਨ ਸਭਾ ਲਈ ਚੁਣੇ ਗਏ ਸੀ। ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਵੇਲੇ ਮੁੱਖ ਸੰਸਦੀ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਬਣਾਇਆ ਗਿਆ ਸੀ
ਉਹ ਇੱਕ ਇਮਾਨਦਾਰ ਸਿਆਸਤਦਾਨ ਵਜੋਂ ਪ੍ਰਸਿੱਧ ਹਨ, ਅਤੇ ਅੱਧੀ ਰਾਤ ਦੇ ਕਈ ਛਾਪਿਆਂ ਕਾਰਨ ਚਰਚਾ ਵਿੱਚ ਰਹੇ
ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੈਡੀਕਲ ਸੈਂਟਰਾਂ 'ਤੇ ਵੱਖ-ਵੱਖ ਘੁਟਾਲਿਆਂ ਜਿਵੇਂ ਕਿ ਪਾਤੜਾਂ ਕੇਸ ਦਾ ਪਰਦਾਫਾਸ਼ ਕੀਤਾ
ਜਿੱਥੇ ਮਾਦਾ ਭਰੂਣਾਂ ਨੂੰ ਦਫ਼ਨਾਉਣ ਲਈ ਖੂਹ ਪੁੱਟਿਆ ਗਿਆ ਅਤੇ ਬਿੰਦਲ ਕੇਸ ਜਿੱਥੇ ਉਨ੍ਹਾਂ ਨੇ ਕੰਮ ਕੀਤਾ
ਉਨ੍ਹਾਂ ਨੇ ਮੋਹਾਲੀ ਵਿੱਚ ਰਾਜ ਸਰਕਾਰ ਦੇ ਇੱਕ ਸੀਨੀਅਰ ਮੈਡੀਕਲ ਅਫਸਰ ਦਾ ਪਰਦਾਫਾਸ਼ ਕੀਤਾ, ਉਹ ਇੱਕ ਗੈਰ-ਕਾਨੂੰਨੀ ਪ੍ਰਾਈਵੇਟ ਹਸਪਤਾਲ ਚਲਾ ਰਿਹਾ ਸੀ ਤੇ ਇਸ ਡਾਕਟਰ ਨੂੰ ਤੱਤਕਾਲੀ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜਾਦ ਵੱਲੋਂਰਾਸ਼ਟਰੀ PNDT ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ
ਨਵਜੋਤ ਕੌਰ ਕੁੱਤਿਆਂ ਦੀ ਸ਼ੌਕੀਨ ਹੈ।
2016 ਵਿੱਚ, ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ (INC) ਵਿੱਚ ਸ਼ਾਮਲ ਹੋ ਗਈ।
2018 ਵਿੱਚ, ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਡਾਇਰੈਕਟਰ ਅਤੇ ਚੇਅਰਪਰਸਨ ਨਿਯੁਕਤ ਕੀਤਾ
ਨਵਜੋਤ ਕੌਰ ਸਿੱਧੂ ਨੂੰ ਜਾਟ ਮਹਾਸਭਾ ਨੇ ਪੰਜਾਬ ਦਾ ਮਹਿਲਾ ਪ੍ਰਧਾਨ ਵੀ ਬਣਾਇਆ ਸੀ।
ਵਿਵਾਦ ਵਿੱਚ ਵੀ ਘਿਰੇ ਰਹੇ ਨਵਜੋਤ ਕੌਰ:
ਨਵਜੋਤ ਕੌਰ ਸਿੱਧੂ ਵਿਵਾਦਾਂ ਵਿੱਚ ਵੀ ਰਹੇ ਹਨ। ਅੰਮ੍ਰਿਤਸਰ ਵਿਖੇ ਦੁਸ਼ਿਹਰਾ ਵੇਖ ਰਹੇ ਲੋਕਾਂ ’ਤੇ ਰੇਲਗੱਡੀ ਚੜ੍ਹਨ ਨਾਲ ਕਈ ਜਾਨਾਂ ਚਲੀਆਂ ਗਈਆਂ ਸੀ। ਦੁਸ਼ਿਹਰੇ ਦੇ ਇਸ ਸਮਾਗਮ ਵਿੱਚ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸੀ ਤੇ ਵਿਰੋਧੀ ਧਿਰਾਂ ਨੇ ਇਸ ਨੂੰ ਵੱਡਾ ਮੁੱਦਾ ਬਣਾਇਆ ਕਿ ਹਾਦਸੇ ਦੀ ਜਿੰਮੇਵਾਰ ਨਵਜੋਤ ਕੌਰ ਸਿੱਧੂ ਹਨ। ਹਾਲਾਂਕਿ ਇਸ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਵੇਖਣ ਲਈ ਉਹ ਆਪ ਹਸਪਤਾਲ ਪੁੱਜੇ ਤੇ ਖੁਦ ਇਲਾਜ ਵਿੱਚ ਵੀ ਜੁਟ ਗਏ ਪਰ ਕੇਂਦਰ ਸਰਕਾਰ ਨੇ ਜਾਂਚ ਕਮੇਟੀ ਬਣਾਈ ਤੇ ਇਸ ਹਾਦਸੇ ਵਿੱਚ ਉਨ੍ਹਾਂ ਦਾ ਨਾਮ ਕਾਫੀ ਉਛਲਿਆ।
ਇਹ ਵੀ ਪੜ੍ਹੋ:'ਬਹੁਪੱਖੀ ਸਖ਼ਸ਼ੀਅਤ ਹਨ ਦਬੰਗ ਨਵਜੋਤ ਸਿੰਘ ਸਿੱਧੂ'