ETV Bharat / city

ਸਿੱਪੀ ਸਿੱਧੂ ਦਾ ਕਤਲ ਮਾਮਲਾ: 7 ਸਾਲਾਂ ਬਾਅਦ ਜੱਜ ਦੀ ਧੀ ਗ੍ਰਿਫਤਾਰ, ਪਰਿਵਾਰ ਨੇ ਕੀਤੀ ਇਹ ਮੰਗ - ਸਿੱਪੀ ਸਿੱਧੂ ਦੇ ਕਤਲ ਕੇਸ

ਕੌਮੀ ਨਿਸ਼ਾਨੇਬਾਜ਼ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਸੀਬੀਆਈ ਨੇ ਸੱਤ ਸਾਲਾਂ ਬਾਅਦ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ’ਤੇ ਮਾਂ ਦਾ ਦਰਦ ਛਲਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨਸਾਫ ਦੇ ਲਈ ਤਕਰੀਬਨ 7 ਸਾਲਾਂ ਦਾ ਇੰਤਜ਼ਾਰ ਕੀਤਾ ਹੈ। ਜਾਣੋ ਪੂਰਾ ਮਾਮਲਾ...

ਵਕੀਲ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ
ਵਕੀਲ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ
author img

By

Published : Jun 16, 2022, 4:55 PM IST

ਚੰਡੀਗੜ੍ਹ: ਕਰੀਬ 7 ਸਾਲ ਪਹਿਲਾਂ ਹੋਏ ਵਕੀਲ ਦੇ ਕਤਲ ਦੇ ਮਾਮਲੇ ਵਿੱਚ ਸੀਬੀਆਈ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੱਤ ਸਾਲ ਪਹਿਲਾਂ 20 ਸਤੰਬਰ 2015 ਨੂੰ ਸੈਕਟਰ 27 ਦੇ ਪਾਰਕ ਵਿੱਚ ਕੌਮੀ ਨਿਸ਼ਾਨੇਬਾਜ਼ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ 7 ਸਾਲਾਂ ਬਾਅਦ ਸੀਬੀਆਈ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਮੁਤਾਬਿਕ ਸੀਬੀਆਈ ਨੇ ਇਸ ਕਤਲ ਕੇਸ ਵਿੱਚ ਮੁਲਜ਼ਮ ਕਲਿਆਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਮੁਲਜ਼ਮ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਹੁਣ ਸੀਬੀਆਈ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਲਿਆਣੀ ਚੰਡੀਗੜ੍ਹ ਦੇ ਸੈਕਟਰ 42 ਸਥਿਤ ਪੀਜੀ ਸਰਕਾਰੀ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਤੈਨਾਤ ਹੈ।

ਦੱਸ ਦਈਏ ਕਿ ਕਰੀਬ ਸੱਤ ਸਾਲ ਪਹਿਲਾਂ ਹੋਏ ਇਸ ਕਤਲ ਦੀ ਜਾਂਚ ਚੰਡੀਗੜ੍ਹ ਪੁਲਿਸ ਕਰ ਰਹੀ ਸੀ। ਕਰੀਬ ਇੱਕ ਸਾਲ ਬਾਅਦ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਧੀ 'ਤੇ ਕਤਲ ਦਾ ਦੋਸ਼ ਲਾਇਆ ਸੀ। ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਨੇ ਦਸੰਬਰ 2020 ਵਿੱਚ ਅਦਾਲਤ ਵਿੱਚ ਅਨਟਰੇਸ ਰਿਪੋਰਟ ਵੀ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਇਸ ਤੋਂ ਬਾਅਦ ਸੀਬੀਆਈ ਨੇ ਮੁੜ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਪਰਿਵਾਰ ਵੱਲੋਂ ਕਿਹਾ ਗਿਆ ਕਿ ਇਨਸਾਫ ਦੇ ਲਈ ਉਨ੍ਹਾਂ ਨੇ ਤਕਰੀਬਨ 7 ਸਾਲਾਂ ਦਾ ਇੰਤਜ਼ਾਰ ਕੀਤਾ ਹੈ। ਸਿੱਪੀ ਸਿੱਧੂ ਦੀ ਮਾਂ ਦਾ ਕਹਿਣਾ ਹੈ ਕਿ ਉਹ ਆਪਣੇੋ ਪੁੱਤ ਦੇ ਕਾਤਲ ਕਲਿਆਣੀ ਦੇ ਲਈ ਫਾਂਸੀ ਦੀ ਸਜ਼ਾ ਨਹੀਂ ਚਾਹੁੰਦੀ ਉਹ ਚਾਹੁੰਦੀ ਹੈ ਕਿ ਕਲਿਆਣੀ ਮਰਨ ਤੱਕ ਜੇਲ੍ਹ ਚ ਰਹੇ ਅਤੇ ਜਿਵੇਂ ਉਹ ਆਪਣੇ ਪੁੱਤ ਦੇ ਲਈ ਰੋਈ ਹੈ ਉਸੇ ਤਰ੍ਹਾਂ ਕਲਿਆਣੀ ਦੀ ਮਾਂ ਵੀ ਰੋਏ।

'ਕੈਨੇਡਾ ਤੋਂ ਆਇਆ ਸੀ ਸਿੱਪੀ': ਮਾਂ ਨੇ ਦੱਸਿਆ ਉਸ ਦਾ ਲੜਕਾ ਦੋ ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ। ਕਲਿਆਣੀ ਉਸ ਨੂੰ ਮਿਲਣ ਲਈ ਸੈਕਟਰ 27 ਦੇ ਪਾਰਕ ਵਿੱਚ ਵਾਰ-ਵਾਰ ਫੋਨ ਕਰਦੀ ਰਹੀ। ਸਿੱਪੀ ਨੇ ਕਿਹਾ ਸੀ ਕਿ ਉਹ ਹਵਾਈ ਸਫਰ ਕਰਕੇ ਥੱਕ ਗਿਆ ਹੈ। ਫਿਰ ਵੀ ਉਹ ਉਸ ਦੇ ਕਹਿਣ 'ਤੇ ਕਲਿਆਣੀ ਨੂੰ ਮਿਲਣ ਗਿਆ। ਪਰ ਜੇਕਰ ਉਹ ਆਪਣੇ ਪੁੱਤ ਨੂੰ ਰੋਕ ਲੈਂਦੀ ਸ਼ਾਇਦ ਇਹ ਦਿਨ ਨਾ ਆਉਂਦਾ।

ਉਨ੍ਹਾਂ ਇਹ ਵੀ ਦੱਸਿਆ ਕਿ ਕਲਿਆਣੀ ਅਨਜਾਨ ਨੰਬਰਾਂ ’ਤੇ ਕਾਲ ਕਰਕੇ ਉਨ੍ਹਾਂ ਨੂੰ ਬੁਲਾਉਂਦੀ ਸੀ, ਇਸ ਤੋਂ ਪਹਿਲਾਂ ਵੀ ਸਿੱਪੀ ਕਲਿਆਣੀ ਨੂੰ ਮਿਲਣ ਦੇ ਲਈ ਸੈਕਟਰ 27 ਚ ਗਿਆ ਸੀ।

ਕਲਿਆਣੀ ਸਿੱਪੀ ਨੂੰ ਧਮਾਕਉਂਦੀ ਰਹਿੰਦੀ ਸੀ: ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸਿੱਪੀ ਦੀ ਮਾਂ ਨੇ ਦੱਸਿਆ ਹੈ ਕਿ ਕਲਿਆਣੀ ਹਮੇਸ਼ਾ ਸਿੱਪੀ ਨੂੰ ਧਮਕਾਉਂਦੀ ਰਹਿੰਦੀ ਸੀ। ਉਹ ਉਸ ਦੇ ਨਾਲ ਵਿਆਹ ਕਰਨ ਦੀ ਗੱਲ ਆਖਦੀ ਸੀ। ਉਨ੍ਹਾਂ ਨੇ ਕਈ ਵਾਰ ਉਸ ਸਿੱਪੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਸਿੱਪੀ ਆਖ ਦਿੰਦਾ ਸੀ ਕਿ ਕਲਿਆਣੀ ਡਿਪ੍ਰੈਸ਼ਨ ’ਚ ਹੈ। ਕਤਲ ਤੋਂ ਪਹਿਲਾਂ ਕਲਿਆਣੀ ਕਿਹਾ ਸੀ ਕਿ ਉਸਦਾ ਡਿਪ੍ਰੈਸ਼ਨ ਠੀਕ ਹੋ ਗਿਆ ਹੈ ਬੱਸ ਅੱਜ ਦੀ ਹੀ ਗੋਲੀ ਰਹਿ ਗਈ ਹੈ ਇਸ ਤੋਂ ਬਾਅਦ ਉਸਦਾ ਕਤਲ ਹੋ ਗਿਆ।

ਜਾਂਚ ਦੀ ਸ਼ੁਰੂਆਤ ’ਚ ਹੀ ਲੜਕੀ ਹੋਣ ਦੀ ਗੱਲ ਆਈ ਸੀ ਸਾਹਮਣੇ: ਸਿੱਪੀ ਦੀ ਮਾਂ ਨੇ ਦੱਸਿਆ ਹੈ ਕਿ ਮਾਮਲੇ ਦੀ ਸ਼ੁਰੂਆਤੀ ਜਾਂਚ ਚ ਹੀ ਮਾਮਲੇ ਚ ਲੜਕੀ ਦਾ ਨਾਂ ਸਾਹਮਣੇ ਆਇਆ ਸੀ ਪਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ। ਉਸ ਸਮੇਂ ਪੁਲਿਸ ਹਾਈਕੋਰਟ ਦੇ ਜੱਜ ਦੀ ਬੇਟੀ ਦੇ ਸਾਹਮਣੇ ਬੇਵੱਸ ਨਜਰ ਆ ਰਹੀ ਸੀ।

ਪਰਿਵਾਰਿਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿੱਪੀ ਦੇ ਭਰਾ ਨੇ ਇਸ ਮਾਮਲੇ ’ਚ ਸੀਬੀਆਈ ਨੂੰ ਇਸ ਮਾਮਲੇ ਵਿੱਚ ਕਲਿਆਣੀ ਦੀ ਮਾਂ ਜਸਟਿਸ ਸਬੀਨਾ, ਉਸ ਦੇ ਪਤੀ ਐਡਵੋਕੇਟ ਪਰਮਿੰਦਰ ਸਿੰਘ ਖ਼ਿਲਾਫ਼ ਵੀ ਅਪਰਾਧਿਕ ਸਾਜ਼ਿਸ਼ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮਾਮਲੇ ਦੇ ਅਣਪਛਾਤੇ ਹਮਲਾਵਰ ਅਤੇ ਹੋਰ ਦੋਸ਼ੀਆਂ ਦੀ ਭਾਲ ਕਰਨ ਦੀ ਵੀ ਗੱਲ ਆਖੀ ਹੈ। ਸਿੱਪੀ ਦੇ ਭਰਾ ਦਾ ਕਹਿਣਾ ਹੈ ਕਿ ਕਲਿਆਣੀ ਦੇ ਪਰਿਵਾਰ ਦੇ ਦਬਾਅ ਦੇ ਚੱਲਦੇ ਹੀ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਨਹੀਂ ਕੀਤੀ। ਅਜਿਹੇ 'ਚ ਹੁਣ ਸਿੱਪੀ ਦਾ ਪਰਿਵਾਰ ਜਸਟਿਸ ਸਬੀਨਾ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਦੋਸ਼ ਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਨੂੰਨੀ ਮੰਤਰਾਲਾ ਸਮੇਤ ਮੰਤਰੀਆਂ ਨੂੰ ਆਪਣਾ ਮੰਗ ਪੱਤਰ ਦੇਵੇਗਾ।

ਇਹ ਵੀ ਪੜੋ: ਮੂਸੇਵਾਲਾ ਕਤਲ ਕਾਂਡ:ਪੰਜਾਬ ਪੁਲਿਸ ਵੱਲੋਂ ਜਾਂਚ ਦੀ ਸਟੇਟਸ ਰਿਪੋਰਟ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.