ਚੰਡੀਗੜ੍ਹ: ਬੱਚਿਆਂ ਨੂੰ ਬਾਕਸਿੰਗ ਦੀ ਟ੍ਰੇਨਿੰਗ ਦੇ ਰਿਹਾ ਆਬਿਦ ਖ਼ਾਨ ਕਿਸੇ ਸਮੇਂ ਖੇਡ ਜਗਤ ਦਾ ਇੱਕ ਉਭਰਦਾ ਖਿਡਾਰੀ ਸੀ, ਨੈਸ਼ਨਲ ਚੈਂਪੀਅਨ ਅਤੇ NIS ਤੋਂ certified coach ਹੈ ਪਰ ਪਿਛਲੇ ਕਈਂ ਸਾਲਾਂ ਤੋਂ ਗੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਹਨ।
ਆਬਿਦ ਜੀਵਿਕਾ ਕਮਾਉਣ ਲਈ loarding ਵਾਲਾ ਆਟੋ ਚਲਾਉਂਦੇ ਹਨ। 61 ਸਾਲਾ ਦੇ ਆਬਿਦ ਖਾਨ ਦਸਦੇ ਹਨ ਕਿ ਉਨ੍ਹਾਂ ਨੇ 1980 ਵਿੱਚ ਬਾਕਸਰ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਉਹ ਰਾਸ਼ਟਰੀ ਬਾਕਸਰ ਰਹਿ ਚੁੱਕੇ ਹਨ। ਆਬਿਦ ਖ਼ਾਨ ਬਾਕਸਿੰਗ ਦੇ ਕੋਚ ਬਣਨਾ ਚਾਹੁੰਦੇ ਸੀ ਜਿਸ ਲਈ ਉਨ੍ਹਾਂ ਨੇ ਨੈਸ਼ਨਲ ਇੰਸਟ੍ਰਉਟ ਆਫ ਸਪਰੋਟਸ ਤੋਂ ਬਾਕਸਿੰਗ ਕੋਚ ਦਾ ਡਿਪਲੋਮਾ ਕੀਤਾ ਇਸ ਦੇ ਬਾਵਜੂਦ ਵੀ ਉਹ ਕੋਚ ਨਹੀਂ ਬਣ ਸਕੇ। ਕੋਚ ਨਾ ਬਣਨ ਉੱਤੇ ਉਹ 1993 'ਚ ਬਾਕਸਿੰਗ ਤੋਂ ਦੂਰ ਹੋ ਗਏ। 25 ਸਾਲ ਤੋਂ ਬਾਕਸਿੰਗ ਤੋਂ ਦੂਰ ਰਹਿਣ ਦੇ ਬਾਅਦ ਹੁਣ ਫਿਰ ਬਾਕਸਿੰਗ ਉਨ੍ਹਾਂ ਨੂੰ ਆਪਣੀ ਵੱਲ ਖਿੱਚ ਲਿਆਈ। ਹੁਣ ਉਹ ਚੰਡੀਗੜ੍ਹ ਵਿੱਚ ਬੱਚਿਆਂ ਨੂੰ ਬਾਕਸਿੰਗ ਦੀ ਮੁਫ਼ਤ ਕੋਚਿੰਗ ਦੇ ਰਹੇ ਹਨ।
ਉਨ੍ਹਾਂ ਦੀ ਕਹਾਣੀ ਜਾਣਨ ਤੋਂ ਬਾਅਦ ਹੁਣ ਬਾਕਸਰ ਵਿਜੇਂਦਰ ਸਿੰਘ ਮੰਨੇ ਪਮੰਨੇ ਉਦਯੋਗ ਪਤੀ ਅਤੇ ਮਹਿੰਦਰ ਗਰੁੱਪ ਦੇ ਚੇਅਰਮੈਨ ਅਨੰਦ ਮਹਿੰਦਰਾ ਦੇ ਇਲਾਵਾ ਅਦਾਕਾਰ ਫਰਹਾਨ ਅਖਤਰ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ।
ਈਟੀਵੀ ਭਾਰਤ ਨੇ ਬਾਕਸਰ ਆਬਿਦ ਖਾਨ ਨਾਲ ਖ਼ਾਸ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ 80 ਦੇ ਦਸ਼ਕ ਵਿੱਚ ਉਹ ਬਾਕਸਿੰਗ ਦੇ ਖਿਡਾਰੀ ਸੀ ਉਨ੍ਹਾਂ ਨੇ ਕਈ ਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ ਅਤੇ ਕਈ ਤਗਮੇ ਆਪਣੇ ਨਾਂਅ ਕੀਤੇ ਜਿਸ ਵਿੱਚ ਸੋਨੇ ਦਾ ਤਗਮਾ ਵੀ ਸ਼ਾਮਲ ਹੈ ਪਰ ਪਰਿਵਾਰ ਦੀ ਹਾਲਾਤ ਅਜਿਹੀ ਨਹੀਂ ਸੀ ਕਿ ਉਹ ਜ਼ਿਆਦਾ ਦਿਨ ਬਾਕਸਿੰਗ ਨੂੰ ਜਾਰੀ ਰੱਖ ਪਾਏ। ਇਸ ਲਈ ਉਨ੍ਹਾਂ ਨੈਸ਼ਨਲ ਇੰਸਟ੍ਰਉਟ ਆਫ ਸਪਰੋਟਸ ਤੋਂ ਬਾਕਸਿੰਗ ਕੋਚ ਦਾ ਡਿਪਲੋਮਾ ਕੀਤਾ ਤਾਂ ਕਿ ਕੋਚ ਬਣ ਕੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਦੇ ਸਕਾ ਅਤੇ ਆਪਣੀ ਆਰਥਿਕ ਸਥਿਤੀ ਨੂੰ ਵੀ ਸੁਧਾਰ ਸਕਾਂ।
ਕੋਚ ਬਣਨ ਦੇ ਬਾਅਦ ਉਨ੍ਹਾਂ ਨੇ ਕਈ ਖਿਡਾਰੀਆਂ ਨੂੰ ਟ੍ਰਨਿੰਗ ਦਿੱਤੀ ਪਰ ਇਸ ਦੇ ਬਾਅਦ ਉਨ੍ਹਾਂ ਕੀਤੇ ਵੀ ਕੋਚ ਦੀ ਨੌਕਰੀ ਨਹੀਂ ਮਿਲੀ। ਕਈ ਸਾਲਾ ਤੱਕ ਨੌਕਰੀ ਦੀ ਭਾਲ ਕਰਨ ਦੇ ਬਾਵਜੂਦ ਵੀ ਉਹ ਨੌਕਰੀ ਲੱਭਣ ਵਿੱਚ ਸਫਲ ਨਹੀਂ ਹੋ ਸਕੇ। ਜਿਸ ਤੋਂ ਬਾਅਦ ਉਨ੍ਹਾਂ ਨੇ ਬਾਕਸਿੰਗ ਨੂੰ ਹਮੇਸ਼ਾ ਲਈ ਛੱਡਣ ਦਾ ਫੈਸਲਾ ਕੀਤਾ।
ਨੌਕਰੀ ਨਾ ਮਿਲਣ ਦੇ ਕਾਰਨ ਆਪਣੀ ਸਾਰੀ ਸ਼ੀਲਡਾਂ ਨੂੰ ਤੋੜਿਆ
ਆਬਿਦ ਖਾਨ ਨੇ ਦੱਸਿਆ ਕਿ ਕਈ ਸਾਲਾਂ ਤੱਕ ਨੌਕਰੀ ਨਹੀਂ ਮਿਲੀ ਜਿਸ ਤੋਂ ਬਾਅਦ ਉਹ ਬਹੁਤ ਟੁੱਟ ਗਏ ਤੇ ਗੁੱਸੇ ਵਿੱਚ ਕੇ ਆਪਣੇ ਸਾਰੀਆਂ ਸ਼ੀਲਡਾਂ ਨੂੰ ਤੋੜ ਦਿੱਤਾ ਇਸ ਦੇ ਬਾਅਦ ਉਹ ਛੋਟੀ ਮੋਟੀ ਨੌਕਰੀ ਕਰਨ ਲੱਗੇ। ਪੈਸੇ ਕਮਾਉਣ ਲਈ ਉਹ ਕੁਝ ਸਮੇਂ ਬਾਅਦ ਸਾਉਦੀ ਅਰਬ ਚਲੇ ਗਏ ਜਿੱਥੇ ਉਨ੍ਹਾਂ ਨੇ ਚਾਰ ਪੰਜ ਸਾਲ ਤੱਕ ਰਹੇ ਪਰ ਉੱਥੇ ਵੀ ਕੋਈ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਉਹ ਵਾਪਸ ਭਾਰਤ ਆ ਗਏ ਅਤੇ ਸਾਲ 2004 ਵਿੱਚ ਹੁਣ ਤੱਕ ਉਹ ਆਟੋ ਚਲਾ ਕੇ ਗੁਜ਼ਾਰਾ ਕਰ ਰਹੇ ਹਨ।
ਬਾਕਸਿੰਗ ਤੋਂ ਨਹੀਂ ਸਿਮਟਮ ਤੋਂ ਨਾਰਾਜ਼ ਆਬਿਦ ਖ਼ਾਨ
ਆਬਿਦ ਖਾਨ ਨੇ ਕਿਹਾ ਕਿ ਉਹ ਇੱਕ ਚੰਗੇ ਬਾਕਸਰ ਸੀ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਕੋਚਿੰਗ ਦਾ ਡਿਪਲੋਮਾ ਕਰਨ ਦੇ ਬਾਅਦ ਉਨ੍ਹਾਂ ਨੂੰ ਕੀਤੇ ਵੀ ਕੋਚ ਦੀ ਨੌਕਰੀ ਜ਼ਰੂਰ ਮਿਲ ਜਾਵੇਗੀ ਜਿਸ ਨਾਲ ਉਹ ਆਪਣੇ ਖੇਡ ਨਾਲ ਜੁੜੇ ਰਹਿਣਗੇ ਅਤੇ ਨਵੇਂ ਖਿਡਾਰੀਆਂ ਨੂੰ ਤਿਆਰ ਕਰ ਸਕਣਗੇ ਪਰ ਜਦੋਂ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਦੋਂ ਉਨ੍ਹਾਂ ਦਾ ਇਸ ਸਿਸਟਮ ਤੋਂ ਵਿਸ਼ਵਾਸ ਉੱਠ ਗਿਆ ਤੇ ਉਨ੍ਹਾਂ ਨੇ ਹਮੇਸ਼ਾ ਲਈ ਬਾਕਸਿੰਗ ਨੂੰ ਛੱਡ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਂਜ ਤਾਂ ਉਹ ਇਕੱਲੇ ਖਿਡਾਰੀ ਨਹੀਂ ਹਨ ਜਿਨ੍ਹਾਂ ਨੇ ਇਸ ਦਰਦ ਸਹਾਰਿਆ ਹੈ ਬਲਕਿ ਉਨ੍ਹਾਂ ਵਾਂਗ ਹੋਰ ਵੀ ਬਹੁਤ ਸਾਰੇ ਖਿਡਾਰੀ ਹੋਣਗੇ ਇਸ ਲਈ ਖਿਡਾਰੀਆਂ ਬਚਾਉਮ ਦੇ ਲਈ ਸਿਸਟਮ ਵਿੱਚ ਬਦਲਾਅ ਬੇਹੱਦ ਜ਼ਰੂਰੀ ਹੈ।
ਅਮੀਰਾਂ ਦੀ ਖੇਡ ਨਹੀਂ ਹੈ ਬਾਕਸਿੰਗ
ਆਬਿਦ ਖਾਨ ਨੇ ਕਿਹਾ ਕਿ ਬਾਕਸਿੰਗ ਨੂੰ ਦੇਖਣਾ ਤਾਂ ਸਭ ਪਸੰਦ ਕਰਦੇ ਹਨ ਪਰ ਬਾਕਸਿੰਗ ਨੂੰ ਖੇਡਣ ਸਭ ਦੇ ਵੱਸ ਦੀ ਗੱਲ ਨਹੀਂ ਹੈ। ਅਮੀਰਾਂ ਦੇ ਬੱਚੇ ਬਾਕਸਿੰਗ ਵਰਗੇ ਖੇਡਾਂ ਨਹੀਂ ਬਲਕਿ ਟੈਨਿਸ ਬੈਡਮਿੰਟਨ ਕ੍ਰਿਕਟ ਵਰਗੇ ਖੇਡਾਂ ਖੇਡਦੇ ਹਨ ਕਿਉਂਕਿ ਬਾਕਸਿੰਗ ਵਿੱਚ ਮਾਰ ਖਾਣੀ ਪੈਂਦੀ ਹੈ ਅਤੇ ਸੱਟ ਲਗਦੀ ਹੈ। ਇਸ ਲਈ ਹਰ ਕੋਈ ਬਾਕਸਿੰਗ ਵਿੱਚ ਆਉਣਾ ਚਾਹੁੰਦਾ ਅਤੇ ਨਾ ਹੀ ਹਰ ਕੋਈ ਬਾਕਸਿੰਗ ਦਾ ਖਿਡਾਰੀ ਬਣ ਸਕਦਾ ਹੈ। ਬਾਕਸਿੰਗ ਤਾਂ ਉਨ੍ਹਾਂ ਲੋਕਾਂ ਦੀ ਖੇਡ ਹੈ ਜੋ ਦਰਦ ਨੂੰ ਸਹਿਣ ਕਰਨ ਸਕਦੇ ਹਨ ਪਰ ਖੇਡਾਂ ਦੇ ਲਈ ਮਹਿੰਗੇ ਉਪਕਰਨ ਨਹੀਂ ਖਰੀਦ ਸਕਦੇ।
ਹੁਣ ਆ ਰਹੇ ਹਨ ਕਈ ਥਾਵਾਂ ਤੋਂ ਆਫਰ
ਆਬਿਦ ਕਹਿੰਦੇ ਹਨ ਕਿ ਮੀਡੀਆ ਦੇ ਕਾਰਨ ਉਨ੍ਹਾਂ ਦੀ ਕਹਾਣੀ ਲੋਕਾਂ ਤੱਕ ਪਹੁੰਚ ਸਕੀ ਹੈ। ਹੁਣ ਉਨ੍ਹਾਂ ਨੂੰ ਕਈ ਥਾਵਾਂ ਤੋਂ ਆਫਰ ਆ ਰਹੇ ਹਨ ਕਿ ਬਾਕਸਿੰਗ ਆਕਦਮੀ ਵੀ ਬੁਲਾ ਰਹੇ ਹਨ ਪਰ ਉਹ ਬਾਕਸਿੰਗ ਦੇ ਜ਼ਰੀਏ ਪੈਸੇ ਨਹੀਂ ਸੁਣਨਾ ਚਾਹੁੰਦੇ ਕਿਸੇ ਤੋਂ ਮਦਦ ਨਹੀਂ ਲੈਣਾ ਚਾਹੁੰਦੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਪੈਸੇ ਦੀ ਮਦਦ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਨ੍ਹੇ ਵੀ ਆਫਰ ਆ ਰਹੇ ਹਨ ਉਹ ਸਭ ਨੂੰ ਮਨ੍ਹਾਂ ਕਰ ਰਹੇ ਹਨ। ਜੇਕਰ ਕੋਈ ਉਨ੍ਹਾਂ ਦੀ ਮਦਦ ਕਰਨ ਚਾਹੁੰਦਾ ਹੈ ਤਾਂ ਸਿਰਫ਼ ਉਨ੍ਹਾਂ ਦੀ ਬਾਕਸਿੰਗ ਅਕਾਦਮੀ ਬਣਾਉਣ ਵਿੱਚ ਮਦਦ ਕਰਨ।
ਪੁੱਤਰ ਨੂੰ ਖੇਡ ਵਿੱਚ ਨਹੀਂ ਪਾਇਆ
ਉਨ੍ਹਾਂ ਕਿਹਾ ਕਿ ਬਾਕਸਿੰਗ ਨੂੰ ਉਨ੍ਹਾਂ ਦਾ ਜਿਵੇਂ ਅਨੁਭਵ ਰਿਹਾ ਹੈ ਇਸ ਤੋਂ ਖੇਡਾਂ ਤੋਂ ਦੂਰ ਹੋ ਗਏ ਸੀ ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵੀ ਖੇਡਾਂ ਵਿੱਚ ਪਾਇਆ। ਛੋਟਾ ਮੁੰਡਾ ਅਜੇ ਪੜਾਈ ਕਰ ਰਿਹਾ ਹੈ ਜਦਕਿ ਵੱਡਾ ਮੁੰਡਾ 12 ਵੀ ਕਰਨ ਦੇ ਬਾਅਦ ਨੌਕਰੀ ਕਰ ਰਿਹਾ ਹੈ ਪਰ ਜਦੋਂ ਉਨ੍ਹਾਂ ਨੂੰ ਬਾਕਸਿੰਗ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਉਦੋਂ ਤੋਂ ਹੀ ਆਪਣੇ ਦੋਨਾਂ ਮੁੰਡਿਆ ਨੂੰ ਵੀ ਬਾਕਸਿੰਗ ਦੀ ਸਿਖਲਾਈ ਦੇਣ ਲੱਗੇ ਹਨ।
ਆਬਿਦ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਕਈ ਸਾਲ ਬਾਕਸਿੰਗ ਨੂੰ ਦਿੱਤੇ ਪਰ ਉਨ੍ਹਾਂ ਨੂੰ ਫਿਰ ਵੀ ਬਹੁਤ ਸੰਘਰਸ਼ ਕਰਨ ਪਿਆ ਹੁਣ ਤੋਂ ਫਿਰ ਤੋਂ ਬਾਕਸਿੰਗ ਤੋਂ ਜੁੜੇ ਹਨ ਜਿਸ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਸੰਘਰਸ਼ ਉਨ੍ਹਾਂ ਨੇ ਕੀਤਾ ਹੈ ਉਨ੍ਹਾੰ ਸੰਘਰਸ਼ ਆਉਣ ਵਾਲੇ ਖਿਡਾਰੀਆਂ ਨੂੰ ਨਾ ਕਰਨ ਪਵੇ ਇਸ ਲਈ ਉਨ੍ਹਾਂ ਨੇ ਕੋਚਿੰਗ ਦੇ ਰਹੇ ਹਨ ਤਾਂ ਕਿ ਉਹ ਚੰਗੇ ਖਿਡਾਰੀ ਬਣਨ ਅਤੇ ਜਿੰਦਗੀ ਵਿੱਚ ਨਾਂਅ ਕਮਾ ਸਕੇ।