ਚੰਡੀਗੜ੍ਹ: ਜ਼ੀਰਕਪੁਰ ਤੋਂ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਗਊ ਸੈਸ ਨੂੰ ਲੈ ਕੇ ਕਈ ਵੱਡੇ ਸਿਆਸੀ ਆਗੂਆਂ 'ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦਾ ਮਾਮਲਾ ਇੱਕ ਗੰਭੀਰ ਸੱਮਸਿਆ ਹੈ, ਜਿਸ ਨੂੰ ਲੈ ਕੇ ਹਰ ਸੈਸ਼ਨ 'ਚ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੇ ਆਪਣੀ ਸਰਕਾਰ ਦੇ ਸਮੇਂ ਇਨ੍ਹਾਂ ਅਵਾਰਾ ਪਸ਼ੂਆਂ ਲਈ ਕਈ ਸ਼ੈਲਟਰ ਬਣਾਏ ਤੇ ਪੈਸੇ ਵੀ ਜਾਰੀ ਕੀਤੇ ਤਾਂ ਜੋਂ ਅਵਾਰਾ ਪਸ਼ੂਆਂ ਦੀ ਸ਼ਾਂਭ ਸੰਭਾਲ ਹੋ ਸਕੇ।
ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ 'ਤੇ ਨਿਸ਼ਾਨੇ ਵਿੰਨ੍ਹਦੇ ਹੋਏ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਜੇ ਲੋਕ ਬਕਰਾ ਖਾ ਸਕਦੇ ਹਨ ਤਾਂ ਵਿਦੇਸ਼ੀ ਗਊ ਦਾ ਮਾਸ ਕਿਉ ਨਹੀਂ ਖਾ ਸਕਦੇ, ਉਨ੍ਹਾਂ ਕਿਹਾ ਕਿ ਇਹ ਸਭ ਗੱਲਾਂ ਸਾਡੇ ਸਭਿਆਚਾਰ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਆਪ ਆਗੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।
ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਸ਼ਰਮਾ ਨੇ ਕਿਹਾ ਕਿ ਸਰਕਾਰ ਗਊ ਅਸੈਸ ਦੇ ਨਾਂਅ ਉੱਤੇ ਰਹ ਸਾਲ ਕਰੋੜਾ ਰੁਪਏ ਇੱਕਠੇ ਕਰਦੀ ਹੈ, ਜੇ ਉਹ ਅੱਧੇ ਪੈਸੇ ਵੀ ਗਊ 'ਤੇ ਲਗਾ ਦੇਣ ਤਾਂ ਅਵਾਰਾ ਪਸ਼ੂਆਂ ਦੀ ਗਿਣਤੀ ਘਟੇਗੀ।