ਚੰਡੀਗੜ੍ਹ: ਫਲਾਇੰਗ ਸਿੱਖ ਮਿਲਖਾ ਸਿੰਘ (Milkha Singh) ਦੀ ਮੌਤ ਤੋਂ ਬਾਅਦ ਪੂਰੇ ਸੰਸਾਰ ’ਚ ਸੋਗ ਦੀ ਲਹਿਰ ਹੈ। ਉਥੇ ਹੀ ਮਿਲਖਾ ਸਿੰਘ ਨੂੰ ਵਿਸ਼ਵ ਭਰ ਦੇ ਲੋਕ ਸ਼ਰਧਾਂਜਲੀ ਦੇ ਰਹੀ ਹਨ। ਮਿਲਖਾ ਸਿੰਘ (Milkha Singh) ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਾਸੀ ਹਰ ਸਮੇਂ ਉਹਨਾਂ ਨੂੰ ਯਾਦ ਰੱਖਣੇ ਜਿਹਨਾਂ ਨੇ ਦੇਸ਼ ਦਾ ਨਾਂ ਚਮਕਾਉਣ ਲਈ ਕੰਮ ਕੀਤਾ।
ਇਹ ਵੀ ਪੜੋ: LIVE UPDATE: ਨਹੀਂ ਰਹੇ ਮਿਲਖਾ ਸਿੰਘ
ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਿਲਖਾ ਸਿੰਘ (Milkha Singh) ਦੇ ਨਾਂ ਦੀ ਪਟਿਆਲਾ ਸਪੋਰਟਸ ਯੂਨੀਵਰਸਿਟੀ (Patiala Sports University) ’ਚ ਕੁਰਸੀ ਸਥਾਪਿਤ ਕੀਤੀ ਜਾਵੇਗੀ। ਜਿਹਨਾਂ ਤੋਂ ਖਿਡਾਰੀ ਪ੍ਰੇਰਨਾ ਲੈ ਸਕਣ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਦਿਨ ਪੰਜਾਬ ਭਰ ’ਚ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਨੈਸ਼ਨਲ ਛੁੱਟੀ ਦਾ ਐਲਾਨ ਕਰੇ।
ਇਹ ਵੀ ਪੜੋ: Flying Sikh ਮਿਲਖਾ ਦੇ ਦੇਹਾਂਤ 'ਤੇ ਸਿਆਸੀ ਆਗੂਆਂ ਨੇ ਜਤਾਇਆ ਦੁੱਖ