ETV Bharat / city

ਸਵਾਲਾਂ ਦੇ ਘੇਰੇ 'ਚ ਚੰਡੀਗੜ੍ਹ ਟਰੈਫ਼ਿਕ ਮਾਰਸ਼ਲ, ਬਿਨਾਂ ਮੰਜ਼ੂਰੀ ਤੋਂ ਕੀਤੀ ਮੀਟਿੰਗ

author img

By

Published : Jun 29, 2020, 4:35 PM IST

ਸੋਮਵਾਰ ਨੂੰ ਟਰੈਫਿਕ ਪੁਲਿਸ ਮਾਰਸ਼ਲ ਨੇ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਸੈਕਟਰ 48 ਦੇ ਕਮਿਊਨਟੀ ਸੈਂਟਰ ਵਿੱਚ ਇੱਕ ਮੀਟਿੰਗ ਕੀਤੀ। ਇਹ ਮੀਟਿੰਗ ਬਿਨਾਂ ਕਿਸੇ ਪਰਮਿਸ਼ਨ ਤੇ ਬਿਨਾਂ ਡੀਐਸਪੀ ਮੰਜ਼ੂਰੀ ਤੋਂ ਕੀਤੀ ਗਈ।

ਬਿਨਾਂ ਕਿਸੇ ਡੀਆਈਜੀ ਦੀ ਮੰਨਜੂਰੀ ਤੋਂ ਟਰੈਫਿਕ ਪੁਲਿਸ ਮਾਰਸ਼ਲ ਦੀ ਮੀਟਿੰਗ

ਚੰਡੀਗੜ੍ਹ: ਜਿੱਥੇ ਜਨਤਾ ਨੂੰ ਮਹਾਂਮਾਰੀ ਤੋਂ ਬਚਣ ਲਈ ਸਮਾਜਿਕ ਦੂਰੀ ਬਾਰੇ ਦੱਸਿਆ ਜਾ ਰਿਹਾ ਹੈ ਉੱਥੇ ਹੀ ਪੜੇ ਲਿੱਖੇ ਲੋਕ ਇਸ ਦੀ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਟਰੈਫਿਕ ਪੁਲਿਸ ਮਾਰਸ਼ਲ ਨੇ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਸੈਕਟਰ 48 ਦੇ ਕਮਿਊਨਟੀ ਸੈਂਟਰ ਵਿੱਚ ਇੱਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਬਿਨਾਂ ਕਿਸੇ ਪਰਮਿਸ਼ਨ ਤੇ ਬਿਨਾਂ ਡੀਐਸਪੀ ਦੀ ਮਨਜੂਰੀ ਤੋਂ ਕੀਤੀ ਗਈ। ਇਹ ਮੀਟਿੰਗ ਪੀ.ਕੇ ਅਗਰਵਾਲ ਦੀ ਅਗਵਾਈ 'ਚ ਕੀਤੀ ਗਈ ਜਿਸ 'ਚ 14 ਮਾਰਸ਼ਲ ਮੌਜੂਦ ਸਨ।

ਜਦੋਂ ਇਸ ਬਾਬਤ ਪੀ.ਕੇ ਅਗਰਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਸੰਦਰਭ ਉੱਤਰ ਨਹੀਂ ਦਿੱਤਾ ਤੇ ਨਾ ਹੀ ਇਸ ਮੀਟਿੰਗ ਦਾ ਕੋਈ ਉਦੇਸ਼ ਸਾਂਝਾ ਕੀਤਾ।

ਮਾਰਸ਼ਲ ਰਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਰਸ਼ਲ ਮੀਟਿੰਗ ਦੇ ਸੰਦਰਭ 'ਚ ਪੀ.ਕੇ ਅਗਰਵਾਲ ਵੱਲੋਂ ਫੋਨ ਆਇਆ ਸੀ। ਇਸ ਲਈ ਉਹ ਇੱਥੇ ਆਏ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਮੀਟਿੰਗ ਕਿਸ ਉਦੇਸ਼ ਲਈ ਰੱਖੀ ਗਈ ਸੀ, ਉਨ੍ਹਾਂ ਨੂੰ ਸਿਰਫ਼ ਮਾਰਸ਼ਲ ਮੀਟਿੰਗ ਬਾਰੇ ਦੱਸਿਆ ਗਿਆ ਸੀ।

ਚੀਫ਼ ਟਰੈਫਿਕ ਪੁਲਿਸ ਮਾਰਸ਼ਲ ਨੇ ਦੱਸਿਆ ਕਿ ਉਨ੍ਹਾਂ ਕਿਸੇ ਮਾਰਸ਼ਲ ਦਾ ਫੋਨ ਆਇਆ ਜਿਸ 'ਚ ਉਸ ਨੇ ਦੱਸਿਆ ਕਿ ਪੀਕੇ ਅਗਰਵਾਲ, ਜੇ.ਐਸ ਹਰਪਾਲ, ਜਗਦੀਸ਼ ਦੀਵਾਨ ਤੇ ਗੁਰਜੀਤ ਸਿੰਘ ਮਿਲ ਕੇ ਸਾਰੇ ਮਾਰਸ਼ਲ ਦੀ ਮੀਟਿੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਕੇ ਅਗਰਵਾਲ ਨੇ ਇਸ ਮੀਟਿੰਗ ਦੇ ਸੰਦਰਭ 'ਚ ਨਾ ਹੀ ਡੀਆਈਜੀ ਤੇ ਨਾ ਹੀ ਡੀਐਸਪੀ ਤੋਂ ਕਿਸੇ ਤਰ੍ਹਾਂ ਦੀ ਆਗਿਆ ਲਈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਹਿਦਾਇਤ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮੀਟਿੰਗ ਨਾ ਕੀਤੀ ਜਾਵੇ ਉਥੇ ਹੀ ਇਹ ਮੀਟਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.