ETV Bharat / city

ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਲਿੱਖੀ ਕਿਤਾਬ 'ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਹੋਈ ਰਿਲੀਜ਼ - ਕਿਤਾਬ 'ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਹੋਈ ਰਿਲੀਜ਼

ਮਨੁੱਖੀ ਹੱਕਾਂ ਦੀ ਲੜਾਈ ਦੌਰਾਨ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਬਾਰੇ ਗੁਰਮੀਤ ਕੌਰ ਵੱਲੋਂ ਲਿਖੀ ਕਿਤਾਬ ' ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤੀ ਗਈ।

ਕਿਤਾਬ 'ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਹੋਈ ਰਿਲੀਜ਼

author img

By

Published : Oct 24, 2020, 8:08 PM IST

ਚੰਡੀਗੜ੍ਹ : ਮਨੁੱਖੀ ਹੱਕਾਂ ਦੀ ਲੜਾਈ ਦੌਰਾਨ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਬਾਰੇ ਗੁਰਮੀਤ ਕੌਰ ਵੱਲੋਂ ਲਿਖੀ ਕਿਤਾਬ ' ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤੀ ਗਈ।

ਇਸ ਮੌਕੇ ਮੁੱਖ ਬੁਲਾਰੇ ਦੇ ਤੌਰ 'ਤੇ ਬੋਲਦਿਆਂ ਐਡਵੋਕੇਟ ਆਰ.ਐਸ. ਬੈਂਸ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਡਟਕੇ ਲੜਾਈ ਲੜੀ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਹੋਏ ਬਹੁਤ ਸਾਰੇ ਝੂਠੇ ਪੁਲਿਸ ਐਨਕਾਉਂਟਰਾਂ ਦੀ ਅਸਲੀਅਤ ਬਿਆਨ ਕੀਤੀ ਸੀ। ਜਿਸ ਕਾਰਨ ਪੁਲਿਸ ਨੇ ਉਨ੍ਹਾਂ ਹਿਰਾਸਤ 'ਚ ਰੱਖਕੇ ਸ਼ਹੀਦ ਕਰ ਦਿੱਤਾ ਸੀ। ਸਾਡੀ ਨਵੀਂ ਪੀੜ੍ਹੀ ਭਾਈ ਖਾਲੜਾ ਦੀ ਕੁਰਬਾਨੀ ਤੋਂ ਅਣਜਾਣ ਹੈ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਅੱਤਿਆਚਾਰ ਬਾਰੇ ਅਜੇ ਵੀ ਅਣਜਾਣ ਹੈ। ਸਾਡੀ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਜਿਸ ਕਾਰਨ ਗੁਰਮੀਤ ਕੌਰ ਦੀ ਇਹ ਕਿਤਾਬ ਨਵੀਂ ਪੀੜ੍ਹੀ ਨੂੰ ਵਧੀਆ ਜਾਣਕਾਰੀ ਦੇਣ ਦਾ ਚੰਗਾ ਸਾਧਨ ਹੈ।

ਕਿਤਾਬ 'ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਹੋਈ ਰਿਲੀਜ਼

ਇਸ ਮੌਕੇ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਭਾਈ ਖਾਲੜਾ ਸਾਡੇ ਵਿੱਚ ਅਜੇ ਵੀ ਜ਼ਿੰਦਾ ਹਨ, ਕਿਉਂਕਿ ਉਨ੍ਹਾਂ ਵੱਲੋਂ 25 ਹਜ਼ਾਰ ਨੌਜਵਾਨਾਂ ਦੀਆਂ ਅਣਪਛਾਤੀਆਂ ਕਹਿਕੇ ਸਾੜੀਆਂ ਲਾਸ਼ਾਂ ਦਾ ਮੁੱਦਾ ਚੁੱਕਿਆ ਗਿਆ ਸੀ ਅਤੇ ਪੁਲਿਸ ਵੱਲੋਂ ਕੀਤੇ ਝੂਠੇ ਐਨਕਾਉਂਟਰ ਖਿਲਾਫ ਡੱਟ ਕੇ ਆਵਾਜ਼ ਬੁਲੰਦ ਕੀਤੀ ਗਈ ਸੀ। ਉਨ੍ਹਾਂ ਵੱਲੋਂ ਪਾਈਆਂ ਪਿਰਤਾਂ 'ਤੇ ਅੱਜ ਵੀ ਅਸੀਂ ਚੱਲ ਰਹੇ ਹਾਂ। ਜਿਸ ਕਾਰਨ ਭਾਈ ਖਾਲੜਾ ਦੀ ਸ਼ਹੀਦੀ ਸੁੱਕੀ ਨਹੀਂ ਜਾਵੇਗੀ। ਇਸ ਮੌਕੇ ਲੇਖਕ ਅਤੇ ਪੱਤਰਕਾਰ ਗੁਰਬਚਨ ਸਿੰਘ ਨੇ ਕਿਹਾ ਕਿ ਜੋ ਅੱਜ ਦਾ ਕਿਸਾਨੀ ਦਾ ਸੰਘਰਸ਼ ਹੈ ਉਹ ਵੀ ਪੰਜਾਬ 'ਚ ਲੜੀ ਗਈ ਖਾੜਕੂ ਲਹਿਰ ਦਾ ਹੀ ਇੱਕ ਵਰਤਾਰਾ ਹੈ। ਇਹ ਲੜਾਈ ਪਹਿਲਾਂ ਵੀ ਆਪਣੇ ਹੱਕ ਦੇ ਲਈ ਲੜੀ ਗਈ ਸੀ ਤੇ ਹੁਣ ਵੀ ਪੰਜਾਬ ਦੇ ਕਿਸਾਨ ਆਫਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਇਸ 'ਚ ਨੌਜਵਾਨ ਪੀੜੀ ਮੋਡੇ ਨਾਲ ਮੋਡਾ ਜੋੜ ਕੇ ਉਨ੍ਹਾਂ ਦਾ ਸਾਥ ਦੇ ਰਹੀ ਹੈ। ਇਹ ਕਿਤਾਬ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਲੜਾਈ ਤੇ ਇਤਿਹਾਸ ਨਾਲ ਜੋੜਨ ਲਈ ਲਾਹੇਵੰਦ ਸਾਬਿਤ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.