ਚੰਡੀਗੜ੍ਹ: ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਟਿੱਪਣੀ ਕੀਤੀ ਹੈ। ਮਨੀਸ਼ ਤਿਵਾੜੀ ਨੇ ਸ਼ਾਇਰੀ ਅੰਦਾਜ ’ਚ ਨਵਜੋਤ ਸਿੰਘ ਸਿੱਧੂ ’ਤੇ ਤੰਜ਼ ਕੱਸਿਆ ਹੈ।
ਮਨੀਸ਼ ਤਿਵਾੜੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਹਮ ਆਹ ਭੀ ਭਰਤੇ ਹੈ ਤੋ ਹੋ ਜਾਤੇ ਹੈ ਬਦਨਾਮ, ਵੋ ਕਤਲ ਭੀ ਕਰਤੇ ਹੈ ਤੋ ਚਰਚਾ ਨਹੀਂ ਹੋਤੀ। ਇਸ ਦੇ ਨਾਲ ਹੀ ਮਨੀਸ਼ ਤਿਵਾੜੀ ਨੇ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ’ਚ ਉਹ ਇੱਟ ਨਾਲ ਇੱਟ ਵਜਾਉਣ ਦੀ ਗੱਲ ਆਖ ਰਹੇ ਹਨ।
ਇਹ ਵੀ ਪੜੋ: ਫੈਸਲਾ ਨਹੀਂ ਲੈਣ ਦਿੱਤਾ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ: ਸਿੱਧੂ
-
हम आह भी भरते हैं तो हो जाते हैं बदनाम, वो क़त्ल भी करते हैं तो चर्चा नहीं होती pic.twitter.com/Vln8sTrEoz
— Manish Tewari (@ManishTewari) August 28, 2021 " class="align-text-top noRightClick twitterSection" data="
">हम आह भी भरते हैं तो हो जाते हैं बदनाम, वो क़त्ल भी करते हैं तो चर्चा नहीं होती pic.twitter.com/Vln8sTrEoz
— Manish Tewari (@ManishTewari) August 28, 2021हम आह भी भरते हैं तो हो जाते हैं बदनाम, वो क़त्ल भी करते हैं तो चर्चा नहीं होती pic.twitter.com/Vln8sTrEoz
— Manish Tewari (@ManishTewari) August 28, 2021
ਕਾਬਿਲੇਗੌਰ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਅੰਮਿਤਸਰ ਵਿਖੇ ਵਪਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸੀ ਇਸ ਦੌਰਾਨ ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਹਾਈਕਮਾਂਡ ਨੂੰ ਆਖ ਦਿੱਤਾ ਹੈ ਕਿ ਜੇਕਰ ਮੈ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਗਿਆ ਤਾਂ ਉਹ ਆਉਣ ਵਾਲੇ 20 ਸਾਲਾਂ ਤੱਕ ਕਾਂਗਰਸ ਨੂੰ ਰਾਜਨੀਤੀ ਚ ਜਾਣ ਨਹੀਂ ਦੇਣਗੇ, ਪਰ ਜੇਕਰ ਉਨ੍ਹਾਂ ਨੂੰ ਫੈਸਲੇ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਉਹ ਇੱਟ ਨਾਲ ਇੱਟ ਵਜਾ ਦੇਣਗੇ।
ਇਹ ਵੀ ਪੜੋ: 'ਕਾਂਗਰਸ ’ਚ ਤਾਂ ਦੂਰ, ਦੇਸ਼ ’ਚ ਰਹਿਣ ਲਾਇਕ ਨਹੀਂ'
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦੇ ਬਿਆਨ ’ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਜਿਹੜੇ ਲੋਕ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਹਨ ਅਤੇ ਪਾਕਿਸਤਾਨੀ ਪੱਖੀ ਹਨ ਕੀ ਉਹ ਕਾਂਗਰਸ ਦਾ ਹਿੱਸਾ ਹੋਣੇ ਚਾਹੀਦੇ ਹਨ। ਅਜਿਹੇ ਲੋਕ ਦੇਸ਼ ਲਈ ਕੁਰਬਾਨੀਆਂ ਦੇਣ ਵਾਲੀਆਂ ਦਾ ਮਜ਼ਾਕ ਉਡਾ ਰਹੇ ਹਨ। ਅਜਿਹੇ ਬਿਆਨਾਂ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਆਪਣੇ ਧਿਆਨ ’ਚ ਲੈਣ ਦੀ ਲੋੜ ਹੈ।