ਚੰਡੀਗੜ੍ਹ: ਦੇਸ਼ਭਰ 'ਚ ਅਰਥਵਿਵਸਥਾ ਨੂੰ ਮੁੜ ਪਟਰੀ 'ਤੇ ਲਿਆਉਣ ਲਈ ਸਰਕਾਰ ਨੇ ਅਨਲੋਕ 1.0 ਦਾ ਐਲਾਨ ਕੀਤਾ ਗਿਆ। ਸਰਕਾਰ ਨੇ ਕੁੱਝ ਹਿਦਾਇਤਾਂ ਤੋਂ ਬਾਅਦ ਛੋਟੇ-ਵੱਡੇ ਵਪਾਰ ਮੁੜ ਖੁੱਲ੍ਹਣ ਦੀ ਇਜ਼ਾਜਤ ਦਿੱਤੀ ਹੈ। ਪਰ ਹੁਣ ਜੇ ਕੱਪੜਾ ਬਾਜ਼ਾਰ ਦੀ ਗੱਲ ਕਰੀਏ ਤਾਂ ਹਜੇ ਵੀ ਇਥੇ ਮੰਦੀ ਛਾਈ ਹੋਈ ਹੈ। ਦੁਕਾਨਦਾਰਾਂ ਨੂੰ ਨਵਾਂ ਮਾਲ ਨਾ ਮਿਲਣ ਕਾਰਨ ਉਹ ਗ੍ਰਾਹਕਾਂ ਨੂੰ ਪੁਰਾਣਾ ਪਿਆ ਮਾਲ ਹੀ ਵਿਖਾਉਣ ਨੂੰ ਮਜਬੂਰ ਹਨ।
ਸੈਕਟਰ 23 ਦੇ ਕੱਪੜਾ ਬਾਜ਼ਾਰ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਪਾਸੇ ਮਹਾਂਮਾਰੀ ਕਾਰਨ ਬਹੁਤੇ ਵਿਆਹ ਸਮਾਗਮ ਨਹੀਂ ਹੋ ਰਹੇ ਜਿਸ ਕਾਰਨ ਬਜ਼ਾਰਾਂ 'ਚ ਖਰੀਦਦਾਰੀ 'ਚ ਕਮੀ ਆਈ ਹੈ। ਅਜਿਹੇ 'ਚ ਉਨ੍ਹਾਂ ਦਾ ਕੱਪੜਾ ਨਹੀਂ ਵਿਕ ਰਿਹਾ। ਹੁਣ ਹਾਲਾਤ ਅਜਿਹੇ ਹਨ ਕਿ ਵਪਾਰੀਆਂ ਦੀ ਦੁਕਾਨ ਦਾ ਕਿਰਾਇਆ ਵੀ ਪੂਰਾ ਨਹੀਂ ਹੋ ਪਾ ਰਿਹਾ ਹੈ।
ਦੁਕਾਨਦਾਰ ਹਰਲੀਨ ਨੇ ਦੱਸਿਆ ਕਿ ਲੇਬਰ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੀ ਦੱਸਿਆ ਕਿ ਗ੍ਰਾਹਕਾਂ ਨੂੰ ਟਰਾਇਲ ਰੂਮ ਦਾ ਇਸਤੇਮਾਲ ਕਰਨ ਦੀ ਮਨਾਹੀ ਹੈ ਉਨ੍ਹਾਂ ਕਿਹਾ ਕਿ ਦੁਕਾਨ ਅੰਦਰ ਬਿਨ੍ਹਾਂ ਮਾਸਕ ਦੇ ਆਉਂਣਾ ਮਨ੍ਹਾ ਹੈ। ਇਸ ਤੋਂ ਇਲਾਵਾ ਉਹ ਸੈਨੇਟਾਇਜ਼ਰ ਨਾਲ ਪਹਿਲਾ ਹੱਥ ਸਾਫ਼ ਕਰਵਾਉਦੇ ਹਨ। ਹਰਲੀਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮਾਜਕ ਦੂਰੀ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਉੱਥੇ ਹੀ ਦੁਕਾਨ ਵਿੱਚ ਆਏ ਗ੍ਰਾਹਕ ਪੰਕਜ ਨੇ ਦੱਸਿਆ ਕਿ ਦੁਕਾਨ ਵਿੱਚ ਸਾਰੀ ਇਤਿਹਾਤ ਵਰਤੀ ਜਾ ਰਹੀ ਹੈ ਪਰ ਦਿੱਕਤ ਆ ਰਹੀ ਹੈ ਕਿ ਉਹ ਟ੍ਰਾਇਲ ਰੂਮ ਦੇ ਵਿੱਚ ਟ੍ਰਾਈ ਨਹੀਂ ਕਰ ਪਾ ਰਹੇ ਹਨ। ਪਰ ਉਹ ਇਹ ਸਮਝਦੇ ਹਨ ਕਿ ਉਹ ਸਾਰਿਆਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਵੀ ਹੈ।