ਚੰਡੀਗੜ੍ਹ: ਯੂਪੀ ਲਖੀਮਪੁਰ ਖੀਰੀ (Lakhimpur Khiri) ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸ ਮਾਮਲੇ ਨੂੰ ਲੈਕੇ ਹਰ ਸਿਆਸੀ ਪਾਰਟੀ ਕਿਸਾਨਾਂ ਦੇ ਹੱਕ ਚ ਖੜ੍ਹੀ ਨਜ਼ਰ ਆ ਰਹੀ ਹੈ। ਆਪ ਆਗੂ ਰਾਘਵ ਚੱਢਾ (Raghav Chadha) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਪਾਰਟੀ ਦਾ ਵਫਦ ਲਖੀਮਪੁਰ ਜਾ ਰਿਹਾ ਹੈ। ਇਸਦੇ ਨਾਲ ਹੀ ਰਾਘਵ ਚੱਢਾ (Raghav Chadha) ਨੇ ਕਿਹਾ ਕਿ ਅਸੀਂ ਲਖੀਮਪੁਰ 2 ਮੰਗਾਂ ਲੈਕੇ ਜਾ ਰਹੇ ਹਾਂ ਪਹਿਲੀ ਮੰਗ ਕਿ ਕਿਸਾਨਾਂ ਨੂੰ ਗੱਡੀ ਹੇਠਾਂ ਕੁਚਲਕੇ ਮੌਤ ਦੇ ਘਾਟ ਉਤਾਰਨ ਵਾਲੇ ਮੰਤਰੀ ਦੇ ਬੇਟੇ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਦੂਜੀ ਮੰਗ ਇਹ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ।
ਈਟੀਵੀ ਭਾਰਤ ਦੀ ਪੱਤਰਕਾਰ ਨੇ ਜਦੋਂ ਰਾਘਵ ਚੱਢਾ (Raghav Chadha) ਤੋਂ ਇਹ ਸਵਾਲ ਪੁੱਛਿਆ ਕਿ ਯੂਪੀ ਸਰਕਾਰ ਨੇ ਕਿਹਾ ਜੇਕਰ ਉਥੇ ਆਓਗੇਂ ਤਾਂ ਮਾਹੌਲ ਖਿਰਾਬ ਹੋ ਸਕਦਾ ਹੈ ਤਾਂ ਰਾਘਵ ਚੱਢਾ (Raghav Chadha) ਨੇ ਕਿਹਾ ਕਿ ਆਮ ਅਦਮੀ ਪਾਰਟੀ (Aam Aadmi Party) ਸੰਘਰਸ ਕਰਨ ਵਾਲੀ ਪਾਰਟੀ ਹੈ ਅਜਿਹੀਆਂ ਗੱਲਾਂ ਤੋਂ ਨਹੀਂ ਡਰ।
ਹਾਲਾਂਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਗਈ ਹੈ।
ਕੀ ਮਿਲੀਆ ਸਰਕਾਰ ਤੋਂ ਭਰੋਸਾ?
- 8 ਦਿਨਾਂ ਅੰਦਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਭਰੋਸਾ
- ਕਿਸਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ (FRI) ਦਰਜ ਕੀਤੀ ਜਾਵੇਗੀ
- ਮ੍ਰਿਤਕਾਂ ਦੇ ਪਰਿਵਾਰਾਂ ਨੂੰ 45-45 ਲੱਖ ਦਾ ਮੁਆਵਜ਼ਾ
- ਜਖਮੀਆਂ ਨੂੰ 10-10 ਲੱਖ ਦੀ ਆਰਥਿਕ ਸਹਾਇਤਾ
- ਹਾਈ ਕੋਰਟ ਦੇ ਰਿਟਾਇਰਡ ਜੱਜ ਮਾਮਲੇ ਦੀ ਜਾਂਚ ਕਰਨਗੇ
ਕੀ ਬਣੀ ਸਹਿਮਤੀ?
ਸਰਕਾਰ ਨੇ ਕਿਹਾ ਕਿ ਮ੍ਰਿਤਕ ਦੇੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ (Government job) ਅਤੇ 45-45 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਿਲੇਗੀ ਅਤੇ ਘਟਨਾ ਦੀ ਉੱਚ ਪੱਧਰੀ ਸਥਿਤੀ ਸਾਬਕਾ ਜੱਜ ਦੀ ਪ੍ਰਧਾਨਗੀ ਕਰੇਗੀ। ਇਸ ਦੇ ਨਾਲ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅੱਠ ਦਿਨ ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੀ ਕਾਰੋਬਾਰੀਆਂ ਨਾਲ ਮੀਟਿੰਗ, ਉਦਯੋਗਿਕ ਸਮਰੱਥਾ ਨੂੰ ਵਧਾਉਣ 'ਤੇ ਹੋਈ ਚਰਚਾ