ETV Bharat / city

ਅੱਜ ਤੋਂ ਪੰਜਾਬ ’ਚ ਡੇਰਾ ਜਮਾਉਣਗੇ ਕੇਜਰੀਵਾਲ, ਇੱਕ ਹਫ਼ਤਾ ਘਰ-ਘਰ ਜਾਕੇ ਕਰਨਗੇ ਚੋਣ ਪ੍ਰਚਾਰ - Kejriwal's one-week Punjab tour

Punjab Assembly Election 2022: ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਪੰਜਾਬ ਆ ਰਹੇ ਹਨ। ਦੱਸ ਦਈਏ ਕੀ ਕੇਜਰੀਵਾਲ ਦਾ ਇੱਕ ਹਫ਼ਤੇ ਦਾ ਪੰਜਾਬ ਟੂਰ (Kejriwal's one-week Punjab tour) ਹੈ ਤੇ ਉਹ 18 ਫਰਵਰੀ ਤੱਕ ਪੰਜਾਬ 'ਚ ਚੋਣ ਪ੍ਰਚਾਰ ਕਰਨਗੇ।

ਪੰਜਾਬ ’ਚ ਡੇਰਾ ਜਮਾਉਣਗੇ ਕੇਜਰੀਵਾਲ
ਪੰਜਾਬ ’ਚ ਡੇਰਾ ਜਮਾਉਣਗੇ ਕੇਜਰੀਵਾਲ
author img

By

Published : Feb 12, 2022, 8:36 AM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਹਰ ਪਾਰਟੀ ਵੱਲੋਂ ਧੜਲੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਮੁੱਖੀ ਅਰਵਿੰਦ ਕੇਰਜੀਵਾਲ ਵੀ ਪੰਜਾਬ ਆ ਰਹੇ ਹਨ ਜੋ ਲਗਾਤਾਰ ਇੱਕ ਹਫ਼ਤਾ ਪੰਜਾਬ (Kejriwal's one-week Punjab tour) ਹੀ ਰਹਿਣਗੇ।

ਇਹ ਵੀ ਪੜੋ: 14 ਫਰਵਰੀ ਨੂੰ PM ਮੋਦੀ ਜਲੰਧਰ ’ਚ ਖੇਡਣਗੇ ਮਾਸਟਰ ਸਟਰੋਕ, ਕਰਨਗੇ ਇਹ ਵੱਡੇ ਐਲਾਨ...

ਇੱਕ ਹਫ਼ਤੇ ਦਾ ਟੂਰ

ਦੱਸ ਦਈਏ ਕੀ ਕੇਜਰੀਵਾਲ ਦਾ ਇੱਕ ਹਫ਼ਤੇ ਦਾ ਪੰਜਾਬ ਟੂਰ (Kejriwal's one-week Punjab tour) ਹੈ ਤੇ ਉਹ 18 ਫਰਵਰੀ ਤੱਕ ਪੰਜਾਬ 'ਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਮਾਲਵਾ, ਮਾਝਾ ਤੇ ਦੁਆਬਾ ਸਾਰੇ ਪਾਸੇ ਪ੍ਰਚਾਰ ਕਰਨਗੇ।

ਬੀਤੇ ਦਿਨ ਮਾਨ ਦੇ ਹੱਕ ’ਚ ਕੇਜਰੀਵਾਲ ਦੇ ਪਰਿਵਾਰ ਨੇ ਕੀਤਾ ਪ੍ਰਚਾਰ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਧੀ ਹਰਸ਼ਿਤਾ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਦੇ ਹੱਕ ਚ ਧੂਰੀ ਵਿਖੇ ਚੋਣ ਪ੍ਰਚਾਰ ਕੀਤਾ ਗਿਆ।

ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਜਿਹੇ ਸੰਸਦ ਮੈਂਬਰ ਹਨ ਜੋ ਕਿ ਪਾਰਲੀਮੈਂਟ ਚ ਬੋਲਦੇ ਹਨ। ਬੀਤੇ ਦਿਨੀਂ ਵੀ ਉਨ੍ਹਾਂ ਵੱਲੋਂ ਚੋਣ ਪ੍ਰਚਾਰ ਛੱਡ ਸੰਸਦ ਚ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਪਤੀ ਕੇਜਰੀਵਾਲ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਆਖਦੇ ਹਨ ਇਸ ਨਾਤੇ ਉਹ ਉਨ੍ਹਾਂ ਦੇ ਦਿਓਰ ਹੋਏ। ਨਾਲ ਹੀ ਕਿਹਾ ਕਿ ਭਗਵੰਤ ਮਾਨ ਬਹੁਤ ਹੀ ਮਿਹਨਤੀ ਅਤੇ ਇਮਾਨਦਰ ਹਨ।

ਇਸ ਤੋਂ ਇਲਾਵਾ ਸੁਨੀਤਾ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅੰਦਰ ਸਭ ਕੁਝ ਵਧੀਆ ਕਰਨ ਦਾ ਜਨੂੰਨ ਸਿਰਫ ਭਗਵੰਤ ਮਾਨ ਦੇ ਅੰਦਰ ਹੈ। ਉਨ੍ਹਾਂ ਦੇ ਇਸ ਜਨੂੰਨ ਨੂੰ ਲੋਕ ਆਪਣੀਆਂ ਵੋਟਾਂ ਨਾਲ ਪੂਰਾ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਬਿਜਲੀ ਪਾਣੀ ਦੀ ਮੁਫਤ ਸਹੂਲਤ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਦੀ ਬੱਚਤ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਅਦੇ ਨਹੀਂ ਕਰਦੀ ਸਗੋਂ ਆਮ ਆਦਮੀ ਪਾਰਟੀ ਇਨ੍ਹਾਂ ਦੀ ਗਰੰਟੀ ਦਿੱਤੀ ਹੈ। ਇਹ ਸਭ ਕੁਝ ਦਿੱਲੀ ਚ ਪਹਿਲਾਂ ਹੀ ਹੋ ਚੁੱਕਿਆ ਹੈ।

ਇਹ ਵੀ ਪੜੋ: ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਕੀਤਾ CM ਚੰਨੀ ਦਾ ਗੁਣਗਾਣ, ਦੱਸਿਆ ‘ਅਲਾਦੀਨ ਦਾ ਚਿਰਾਗ’

ਦੱਸ ਦਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਤੇ 10 ਮਾਰਚ ਨੂੰ ਇਹਨਾਂ ਦਾ ਨਤੀਜਾ ਆ ਜਾਵੇਗਾ ਜੋ ਉਮੀਦਵਾਰਾਂ ਦੀ ਕਿਸਮਤ ਤੈਅ ਕਰੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.