ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਪਹਿਲੇ 10 ਮੰਤਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜੋ ਭਲਕੇ ਆਪਣਾ ਕਾਰਜਭਾਰ ਸਾਂਭਣਗੇ। ਇਸਦੇ ਨਾਲ ਹੀ ਆਪ ਲੀਡਰਸ਼ਿੱਪ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਕੋਟਕਪੂਰਾ ਤੋਂ ਆਪ ਵਿਧਾਇਕ ਕੁਲਤਾਰ ਸੰਧਵਾ ਨੂੰ 16ਵੀਂ ਪੰਜਾਬ ਵਿਧਾਨਸਭਾ ਦਾ ਸਪੀਕਰ ਨਿਯੁਕਤ (Kaltar Sandhwa appointed Speaker of 16th Punjab Assembly) ਕਰ ਦਿੱਤਾ ਹੈ।
ਸਪੀਕਰ ਨਿਯੁਕਤ ਕੀਤੇ ਜਾਣ ਨੂੰ ਲੈਕੇ ਕੁਲਤਾਰ ਸੰਧਵਾ ਵੱਲੋਂ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਕੁਲਤਾਰ ਸੰਧਵਾ ਨੂੰ ਸਪੀਕਰ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ।
-
Heartful Thanks to My Leader Shri @ArvindKejriwal ji and My CM @BhagwantMann Ji for imposing faith in me by Nominating me as Speaker of the Historical 16th Punjab Vidhan Sabha.
— Kultar Singh Sandhwan (@Sandhwan) March 18, 2022 " class="align-text-top noRightClick twitterSection" data="
">Heartful Thanks to My Leader Shri @ArvindKejriwal ji and My CM @BhagwantMann Ji for imposing faith in me by Nominating me as Speaker of the Historical 16th Punjab Vidhan Sabha.
— Kultar Singh Sandhwan (@Sandhwan) March 18, 2022Heartful Thanks to My Leader Shri @ArvindKejriwal ji and My CM @BhagwantMann Ji for imposing faith in me by Nominating me as Speaker of the Historical 16th Punjab Vidhan Sabha.
— Kultar Singh Sandhwan (@Sandhwan) March 18, 2022
ਇਹ ਵੀ ਪੜ੍ਹੋ: ਹਰਭਜਨ ਸਿੰਘ ਨੂੰ ਮੰਤਰੀ ਮੰਡਲ ਚ ਸ਼ਾਮਿਲ ਕਰਨ ਨੂੰ ਲੈਕੇ ਜਸ਼ਨਾਂ ’ਚ ਡੁੱਬੇ ਹਲਕੇ ਦੇ ਲੋਕ
ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਪ੍ਰੋ. ਬਲਜਿੰਦਰ ਕੌਰ ਨੂੰ ਲੈਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇੰਨਾਂ ਦੋਵਾਂ ਵਿੱਚੋਂ ਇੱਕ ਚਿਹਰਾ ਸਪੀਕਰ ਹੋ ਸਕਦਾ ਹੈ। ਪਰ ਹੁਣ 16ਵੀਂ ਵਿਧਾਨਸਭਾ ਦੇ ਸਪੀਕਰ ਨੂੰ ਲੈਕੇ ਸਾਰੀਆਂ ਕਿਆਸਰਾਈਆਂ ਤੇ ਵਿਰਾਮ ਲੱਗ ਚੁੱਕਿਆ ਹੈ ਕਿਉਂਕਿ ਕੁਲਤਾਰ ਸੰਧਵਾ ਨੂੰ ਸਪੀਕਰ ਨਿਯੁਕਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਵਿੱਚ ਦੋ ਪੁਰਾਣੇ ਚਿਹਰੇ