ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਪ੍ਰਾਪਤੀਆਂ ਗਿਣਵਾਈਆਂ ਸਨ। ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਮੁੱਖ ਮੰਤਰੀ 'ਤੇ ਸਿਆਸੀ ਤੀਰ ਛੱਡੇ ਹਨ।
ਅਮਨ ਅਰੋੜਾ ਨੇ ਮੁੱਖ ਮੰਤਰੀ ਦੇ 2022 ਦੀਆਂ ਚੋਣਾਂ ਲੜਣ ਸਬੰਧੀ ਦਿੱਤੇ ਬਿਆਨ 'ਤੇ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਲੜਣ। ਉਨ੍ਹਾਂ ਕਿਹਾ ਕਿ ਇਸ ਦਾ ਫਾਇਦਾ 'ਆਪ' ਨੂੰ ਹੀ ਹੋਵੇਗਾ। ਕਿਉਂਕਿ ਜੇਕਰ ਮੁੱਖ ਮੰਤਰੀ ਚੋਣ ਲੜਣਗੇ ਤਾਂ ਉਨ੍ਹਾਂ 'ਆਪ' ਦੀ ਆਪਣੇ ਆਪ ਹੀ ਜਿੱਤ ਹੋ ਜਾਵੇਗੀ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਤਿੰਨ ਸਾਲਾਂ ਦੇ ਕੰਮਕਾਜ ਦੇ ਪੇਸ਼ ਕੀਤੇ ਰਿਪੋਰਟ ਕਾਰਡ ਬਾਰੇ ਕਿਹਾ ਕਿ ਇਹ ਰਿਪੋਰਟ ਕਾਰਡ ਨਹੀਂ ਸਗੋਂ "ਗਪੋਡ ਕਾਰਡ" ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲੋਕਾਂ ਦੀਆਂ ਅੱਖਾਂ ਵਿੱਚ ਹੋਰ ਘੱਟਾ ਨਹੀਂ ਪਾ ਸਕਦੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵਾ ਦੋ ਸੋ ਵਾਅਦੇ ਪੂਰੇ ਕੀਤੇ ਜਾਣ ਦੀ ਕਹੀ ਗੱਲ 'ਤੇ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਜਦੋਂ ਝੂਠ ਬੋਲਣ ਹੀ ਲੱਗੇ ਸੀ ਤਾਂ ਪੂਰਾ ਝੂਠ ਬੋਲ ਦਿੰਦੇ ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਦਾ ਰਿਪੋਰਟ ਕਾਰਡ ਝੂਠ ਦਾ ਪੁਲੰਦਾ: ਸੁਖਬੀਰ ਬਾਦਲ