ETV Bharat / city

ਬਾਰ ਐਸੋਸੀਏਸ਼ਨ ਪ੍ਰਧਾਨ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਗਾਈ ਰੋਕ

ਬਾਰ ਐਸੋਸੀਏਸ਼ਨ ਮੁਲਾਜਮ ਦੀ ਮੌਤ ਦੇ ਮਾਮਲੇ ਵਿੱਚ ਨਾਮਜ਼ਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਗ੍ਰਿਫਤਾਰੀ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ । ਬਾਰ ਕੌਂਸਲ ਦੇ ਮੈਂਬਰ ਸੀਐਮ ਮੁੰਜਾਲ ਵੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸੇਤੀਆ ਦੀ ਅਗਾਊਂ ਜ਼ਮਾਨਤ ਦੇ ਲਈ ਅਰਜੀ ਦਾਖਲ ਕੀਤੀ ਗਈ ਸੀ ।ਅਦਾਲਤ ਨੇ ਸੀਐਮ ਮੁੰਜਾਲ ਦੀ ਦਲੀਲਾਂ ਦੇ ਮੱਦੇਨਜ਼ਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਗਿਰਫਤਾਰੀ ‘ਤੇ ਰੋਕ ਲਗਾਈ ਹੈ ।

ਬਾਰ ਐਸੋਸੀਏਸ਼ਨ ਪ੍ਰਧਾਨ ਦੀ ਗ੍ਰਿਫ਼ਤਾਰੀ ਤੇ ਹਾਈਕੋਰਟ ਨੇ ਲਗਾਈ ਰੋਕ

author img

By

Published : Aug 20, 2021, 5:57 PM IST

ਚੰਡੀਗੜ੍ਹ: ਬਾਰ ਐਸੋਸੀਏਸ਼ਨ ਮੁਲਾਜਮ ਦੀ ਮੌਤ ਦੇ ਮਾਮਲੇ ਵਿੱਚ ਨਾਮਜ਼ਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਗ੍ਰਿਫਤਾਰੀ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ । ਬਾਰ ਕੌਂਸਲ ਦੇ ਮੈਂਬਰ ਸੀਐਮ ਮੁੰਜਾਲ ਵੱਲੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਰਵਿੰਦਰ ਸੇਤੀਆ ਦੀ ਅਗਾਊਂ ਜ਼ਮਾਨਤ ਦੇ ਲਈ ਅਰਜੀ ਦਾਖਲ ਕੀਤੀ ਗਈ ਸੀ ।ਅਦਾਲਤ ਨੇ ਸੀਐਮ ਮੁੰਜਾਲ ਦੀ ਦਲੀਲਾਂ ਦੇ ਮੱਦੇਨਜ਼ਰ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਦੀ ਗਿਰਫਤਾਰੀ ‘ਤੇ ਰੋਕ ਲਗਾਈ ਹੈ ।
ਬਾਰ ਐਸੋਸੀਏਸ਼ਨ ਮੁਲਾਜਮ ਦੀ ਮੌਤ ਦੇ ਮਾਮਲੇ ਵਿਚ ਅਬੋਹਰ ਸਿਟੀ ਥਾਣਾ ਦੋ ਦੀ ਪੁਲੀਸ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸੇਤੀਆ ਸਕੱਤਰ ਨਵੀਨ ਪੂਨੀਆ ਅਤੇ ਅਸ਼ੋਕ ਨਰੂਲਾ ਦੇ ਖਿਲਾਫ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ । ਜ਼ਿਲ੍ਹਾ ਫ਼ਾਜ਼ਿਲਕਾ ਦੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪੰਜਾਬ ਅਤੇ ਹਾਈਕੋਰਟ ਵਿੱਚ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਐਡਵੋਕੇਟ ਸੀਏ ਮੁੰਜਾਲ ਦੇ ਜ਼ਰੀਏ ਦਾਖਿਲ ਕੀਤੀ ।
ਜ਼ਿਕਰਯੋਗ ਹੈ ਕਿ ਚੰਡੀਗਡ਼੍ਹ ਮੁਹੱਲਾ ਨਿਵਾਸੀ 28 ਸਾਲਾ ਪਰਵਿੰਦਰ ਸਿੰਘ ਬਾਰ ਐਸੋਸੀਏਸ਼ਨ ਦੇ ਵਿਚ ਕੰਮ ਕਰਦਾ ਸੀ ।ਉਸ ਦੀ ਪਤਨੀ ਜਸਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਪਰਵਿੰਦਰ ਸਿੰਘ 30 ਜੁਲਾਈ ਨੂੰ ਕੋਰਟ ਗਿਆ ਸੀ। ਉਹ ਦੁਪਹਿਰ ਬਾਅਦ ਵਾਪਸ ਆਇਆ ਤੇ ਉਸ ਦੀ ਬੈਂਕ ਦੀ ਕਾਪੀ ਮੰਗੀ ਤੇ ਕਿਹਾ ਕਿ ਵਕੀਲਾਂ ਦਾ ਪ੍ਰਧਾਨ ਅਤੇ ਉਸ ਦੇ ਸਾਥੀ ਉਸ ਤੋਂ ਪੈਸੇ ਦੇ ਲਈ ਤੰਗ ਪਰੇਸ਼ਾਨ ਕਰਦੇ ਹਨ ਅਤੇ ਉਨ੍ਹਾਂ ਨੇ ਪੈਸੇ ਦੇਣ ਦੇ ਲਈ ਕਿਹਾ ਹੈ। ਜਿਸ ਦੇ ਚਲਦੇ ਉਹ ਬੈਂਕ ਦੀ ਕਾਪੀ ਲੈ ਕੇ ਘਰ ਤੋਂ ਚਲਾ ਗਿਆ ਪਰ ਸ਼ਾਮ ਤੱਕ ਵਾਪਸ ਨਹੀਂ ਆਇਆ ।

ਉਨ੍ਹਾਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਸ ਦਾ ਮੋਟਰ ਸਾਈਕਲ ਬਾਈਪਾਸ ‘ਤੇ ਨਹਿਰ ਕੋਲੋ ਮਿਲਿਆ ਜਦੋਂਕਿ ਅਗਲੇ ਦਿਨ ਉਸ ਦੀ ਲਾਸ਼ ਦੌਲਤਪੁਰਾ ਮਾਈਨਰ ਦੇ ਕੋਲ ਮਿਲੀ । ਇਸ ਤੋਂ ਬਾਅਦ ਯੂਥ ਅਕਾਲੀ ਦਲ ਅਤੇ ਪਰਿਵਾਰ ਵੱਲੋਂ ਥਾਣਾ ਸਿਟੀ ਦੋ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਸ ਨੇ ਮੁਲਜਮਾਂ ‘ਤੇ ਮਾਮਲਾ ਦਰਜ ਕੀਤਾ ।
ਉੱਥੇ ਹੀ ਮਾਮਲੇ ਨੂੰ ਖਾਰਜ ਕਰਵਾਉਣ ਦੇ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਹੜਤਾਲ ਜਾਰੀ ਰੱਖੀ ਅਤੇ ਐੱਸਐੱਸਪੀ ਨੂੰ ਵੀ ਮਿਲੇ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਉਹ ਸੋਮਵਾਰ ਤੱਕ ਹਡ਼ਤਾਲ ਜਾਰੀ ਰੱਖਣਗੇ ।ਫਿਲਹਾਲ ਇੱਕ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਇਹ ਵੀ ਪੜ੍ਹੋ:ਬੇਘਰ ਮਹਿਲਾ ਨਾਲ ਕੀਤੀ ਬਦਸਲੂਕੀ, ਨੌਜਵਾਨ ਨੇ ਸਿਖਾਇਆ ਸਬਕ

ETV Bharat Logo

Copyright © 2024 Ushodaya Enterprises Pvt. Ltd., All Rights Reserved.