ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ (rain) ਕਾਰਨ ਜਨ-ਜੀਵਨ ਬਹੁਤ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਿਹਾ ਹੈ। ਮੀਂਹ (rain) ਪੈਣ ਨਾਲ ਜਿੱਥੇ ਪਿੰਡਾਂ ਸ਼ਹਿਰਾਂ ਵਿੱਚ ਪਾਣੀ ਜਮਾ ਹੋ ਗਿਆ ਹੈ, ਉੱਥੇ ਹੀ ਪਾਣੀ ਜਮਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ। ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਤਾਪਮਾਨ ਵੀ ਭਾਰੀ ਗਿਰਾਵਟ (The temperature also dropped drastically) ਆਈ ਹੈ। ਜਿਸ ਕਰਕੇ ਮੌਸਮ ਵਿੱਚ ਹੋਰ ਠੰਡ ਹੋ ਗਈ ਹੈ।
ਸਬਜੀ ਹੋਈ ਮਹਿੰਗੀ
ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਮੀਂਹ ਕਾਰਨ ਮੰਡੀ ਵਿੱਚ ਸਬਜੀਆਂ ਅਤੇ ਫਲ ਆਦਿ ਨਹੀਂ ਪਹੁੰਚ ਰਹੇ। ਜਿਸ ਕਰਕੇ ਮਾਰਕੀਟ ਵਿੱਚ ਮਹਿੰਗਾਈ ਵੱਧ ਗਈ ਹੈ ਅਤੇ ਵੱਧ ਰਹੀ ਮਹਿੰਗਾਈ ਕਰਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ।
ਪਿਛਲੇ ਤਿੰਨਾਂ ਦਿਨਾਂ ਪੈ ਰਹੇ ਮੀਂਹ ਕਾਰਨ ਖੇਤ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਕਾਫ਼ੀ ਲਾਭ ਹੋ ਰਿਹਾ ਹੈ। ਮੀਂਹ ਕਾਰਨ ਕਣਕ ਦੀ ਫਸਲ ਨੂੰ ਬਿਮਾਰੀਆਂ ਤੋਂ ਵੱਡੀ ਰਾਹਤ ਮਿਲ ਰਹੀ ਹੈ। ਜਿਸ ਕਰਕੇ ਕਿਸਾਨ ਨੂੰ ਫਸਲ ‘ਤੇ ਸਪਰੇਅ ਦੀ ਲੋੜ ਨਹੀਂ ਪਵੇਗੀ, ਪਰ ਜੇਕਰ ਕਣਕ ਨੂੰ ਪਹਿਲਾਂ ਪਾਣੀ ਲੱਗਾ ਹੋਇਆ ਤਾਂ ਇਸ ਨਾਲ ਕਣਕ ਖ਼ਰਾਬ ਵੀ ਹੋ ਸਕਦੀ ਹੈ, ਜਿਸ ਨਾਲ ਝਾੜ ’ਤੇ ਅਸਰ ਪਵੇਗਾ।
-
#WATCH | Delhi: Rain lashes parts of the national capital; visuals from GT Karnal road pic.twitter.com/lwYriYAhwu
— ANI (@ANI) January 9, 2022 " class="align-text-top noRightClick twitterSection" data="
">#WATCH | Delhi: Rain lashes parts of the national capital; visuals from GT Karnal road pic.twitter.com/lwYriYAhwu
— ANI (@ANI) January 9, 2022#WATCH | Delhi: Rain lashes parts of the national capital; visuals from GT Karnal road pic.twitter.com/lwYriYAhwu
— ANI (@ANI) January 9, 2022
ਮੀਂਹ ਨੇ ਖੋਲ੍ਹੀ ਪੋਲ
ਮੀਂਹ ਦੇ ਜਮਾ ਹੋਏ ਪਾਣੀ ਨੇ ਸਰਕਾਰਾਂ ਦੇ ਵੱਡੇ-ਵੱਡੇ ਵਾਅਦਿਆਂ ਦੀ ਪੋਲ ਖੋਲ ਦਿੱਤੀ ਹੈ। ਅਕਸਰ ਵਿਕਾਸ ਨੂੰ ਲੈਕੇ ਵਾਅਦੇ ਕਰਨ ਵਾਲੀਆਂ ਸਮੇਂ ਦੇ ਹਲਕਿਆਂ ਵਿੱਚ ਜਮਾ ਹੋਇਆ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਰਿਹਾ ਹੈ। ਜਿਸ ਕਰਕੇ ਕਈ ਥਾਵਾਂ ‘ਤੇ ਬਿਮਾਰੀਆਂ ਲੱਗਣ ਕਾਰਨ ਲੋਕ ਬਿਮਾਰ ਹੋ ਗਏ ਹਨ।
ਇਹ ਵੀ ਪੜ੍ਹੋ: ਸੁਕੇਸ਼ ਦੀ ਜੈਕਲੀਨ ਦੇ ਨੱਕ 'ਤੇ KISS ਤੇ ਲਵ ਬਾਇਟ ਵਾਲੀ ਫੋਟੋ ਹੋਈ ਵਾਇਰਲ, ਦੇਖੋ
ਦਿੱਲੀ ’ਚ ਵੀ ਪੈ ਰਿਹਾ ਲਗਾਤਾਰ ਮੀਂਹ
ਦਿੱਲੀ ਐਨਸੀਆਰ ਵਿੱਚ ਸ਼ੁੱਕਰਵਾਰ ਦੇਰ ਰਾਤ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ। ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੜਕਾਂ, ਅੰਡਰਪਾਸ ਅਤੇ ਗਲੀਆਂ 'ਚ ਪਾਣੀ ਭਰ ਗਿਆ ਹੈ। ਮੀਂਹ ਦੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ, ਜਿੱਥੇ ਅਜੇ ਵੀ ਸਾਰੇ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ।