ETV Bharat / city

ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ, ਨਵਾਂ ਨੋਟੀਫਿਕੇਸ਼ਨ ਹੋਇਆ ਜਾਰੀ - TRAFFIC RULES IN PUNJAB NEW NOTIFICATION ISSUED

ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ਵਿੱਚ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਸ਼ਰਾਬ ਪੀ ਕੇ ਜਾਂ ਫਿਰ ਮੋਬਾਇਲ ਦੀ ਵਰਤੋਂ ਕਰਦੇ ਸਮੇਂ ਗੱਡੀ ਚਲਾਉਣ, ਲਾਲ ਬੱਤੀ ਦੀ ਉਲੰਘਣਾ ਕਰਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਉਲੰਘਣਾਵਾਂ ਨੂੰ ਲੈਕੇ ਸਖ਼ਤੀ ਦਿਖਾਈ ਗਈ ਹੈ। ਜਾਣੋ ਕੀ ਹਨ ਨਵੇਂ ਨਿਯਮ ਅਤੇ ਉਲੰਘਣਾ ਕਰਨ ’ਤੇ ਕਿਸ ਤਰ੍ਹਾਂ ਦੀ ਹੋਵੇਗੀ ਅਨੋਖੀ ਸਜ਼ਾ ਅਤੇ ਕਿਹੜੀ ਗਲਤੀ ਕਰਨ ’ਤੇ ਕਿੰਨ੍ਹਾਂ ਹੋਵੇਗਾ ਜ਼ੁਰਮਾਨਾ ...

ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ
ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ
author img

By

Published : Jul 17, 2022, 4:25 PM IST

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਸਬੰਧੀ ਵਿਭਾਗ ਦੇ ਵੱਲੋਂ ਬਕਾਇਦਾ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਨੋਖੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜ਼ੁਰਮਾਨੇ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਖੂਨ ਦਾਨ ਦੀ ਸੇਵਾ ਵੀ ਨਿਭਾਉਣੀ ਪੈ ਸਕਦੀ ਹੈ।

ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ
ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ

ਜ਼ੁਰਮਾਨੇ ਦੇ ਨਾਲ ਅਨੋਖੀ ਸਜ਼ਾ:
ਖੂਨ ਦਾਨ ਦੀ ਸੇਵਾ ਨਿਭਾਉਣ ਦਾ ਸਰਟੀਫਿਕੇਟ ਦਿਖਾਉਣ ਤੋਂ ਬਾਅਦ ਹੀ ਜ਼ਬਤ ਕੀਤੇ ਕਾਗਜ਼ ਦਿੱਤੇ ਜਾਣਗੇ। ਇਸ ਸਮਾਜ ਸੇਵਾ ਦੇ ਨਾਲ ਨਾਲ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਵੀ ਅਦਾ ਕਰਨਾ ਹੋਵੇਗਾ। ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਫਿਰ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਲੱਗ ਸਕਦਾ ਹੈ ਇਸਦੇ ਨਾਲ ਹੀ ਉਨ੍ਹਾਂ ਦਾ 3 ਮਹੀਨਿਆਂ ਦੇ ਲਈ ਡਰਾਇਵਿੰਗ ਲਾਇਸੈਂਸ ਵੀ ਮੁਅੱਤਲ ਕੀਤਾ ਜਾਵੇਗਾ।

ਟਰਾਂਸਪੋਰਟ ਵਿਭਾਗ ਨੇ ਮੋਟਰ ਵਹੀਕਲ ਐਕਟ (Motor Vehicle Act)ਤਹਿਤ ਹੋਣ ਵਾਲੀ ਕਾਰਵਾਈ ਵਿੱਚ ਅਜਿਹੇ ਸਮਾਜ ਸੇਵਾ ਵਾਲੇ ਕੰਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਕਰਵਾਇਆ ਜਾਵੇਗਾ। ਸਰਕਾਰ ਦੀ ਇਸ ਤਜਵੀਜ਼ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਜਪਾਲ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਨਿਯਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।

ਤੇਜ਼ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ!: ਇੰਨ੍ਹਾਂ ਨਿਯਮਾਂ ਅਨੁਸਾਰ ਨਿਰਧਾਰਿਤ ਰਫ਼ਤਾਰ ਨਾਲੋਂ ਤੇਜ਼ ਵਾਹਨ ਚਲਾਉਣ ’ਤੇ ਪਹਿਲੀ ਵਾਰੀ ਇੱਕ ਹਾਜ਼ਰ ਰੁਪਏ ਤੇ ਦੂਜੀ ਜਾਂ ਇਸ ਤੋਂ ਵੱਧ ਵਾਰੀ ਉਲੰਘਣਾ ਕਰਨ ’ਤੇ ਦੋ ਹਜ਼ਾਰ ਰੁਪਏ ਜ਼ੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਨਿਯਮ ਤੋੜਨ ਵਾਲੇ ਨੂੰ ਟਰਾਂਸਪੋਰਟ ਵਿਭਾਗ ਦਾ ਇੱਕ ਰਿਫ੍ਰੈਸ਼ਰ ਕੋਰਸ ਵੀ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ।

ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ
ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ

ਕਿਸ ਤਰ੍ਹਾਂ ਦੀ ਹੋਵੇਗੀ ਅਨੋਖੀ ਸਜ਼ਾ:
ਇਸਦੇ ਨਾਲ ਹੀ ਨਿਯਮਾਂ ਉਲੰਘਣਾ ਕਰਨ ਵਾਲੇ ਨੂੰਨਜ਼ਦੀਕੀ ਸਕੂਲ ’ਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ 20 ਵਿਦਿਆਰਥੀਆਂ ਨੂੰ ਦੋ ਘੰਟੇ ਲਈ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਣਕਾਰੀ ਵੀ ਦੇਣੀ ਹੋਵੇਗੀ ਜਿਸ ਤੋਂ ਬਾਅਦ ਨੋਡਲ ਅਫ਼ਸਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਜ਼ਦੀਕੀ ਹਸਪਤਾਲ ’ਚ ਡਾਕਟਰ ਦੀ ਦੇਖ-ਰੇਖ ’ਚ ਦੋ ਘੰਟਿਆਂ ਤੱਕ ਸੇਵਾਵਾਂ ਵੀ ਦੇਣੀਆਂ ਪੈਣਗੀਆਂ ਜਾਂ ਫਿਰ ਖੂਨ ਦਾਨ ਕਰਨਾ ਹੋਵੇਗਾ। ਉਲੰਘਣਾ ਕਰਨ ਵਾਲੇ ਸਮਾਜ ਸੇਵਾ ਜ਼ਰੂਰੀ ਤੌਰ ’ਤੇ ਕਰਨੀ ਹੋਵੇਗੀ।

ਲਾਲ ਬੱਤੀ ਦੀ ਉਲੰਘਣਾ ਨੂੰ ਲੈਕੇ ਸਖ਼ਤੀ: ਲਾਲ ਬੱਤੀ ਦੀ ਉਲੰਘਣਾ ਕਰਨ 'ਤੇ ਪਹਿਲੀ ਵਾਰ ਇੱਕ ਹਾਜ਼ਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ ਪਰ ਦੂਜੀ ਜਾਂ ਇਸ ਤੋਂ ਵੱਧ ਵਾਰੀ ਦੋ ਹਾਜ਼ਰ ਰੁਪਏ ਜ਼ੁਰਮਾਨਾ ਦੇਣਾ ਹੋਵੇਗਾ। ਇੰਨ੍ਹਾਂ ਦੋਵੇਂ ਤਰ੍ਹਾਂ ਦੇ ਮਾਮਲਿਆਂ ਵਿਚ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਵੀ ਕੀਤਾ ਜਾਵੇਗਾ। ਇਸਦੇ ਨਾਲ ਹੀ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ 'ਤੇ ਪਹਿਲੀ ਵਾਰ ਗਲਤੀ ਕਰਨ ’ਤੇ ਪੰਜ ਹਾਜ਼ਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ। ਦੂਜੀ ਜਾਂ ਇਸ ਤੋਂ ਵੱਧ ਵਾਰ ਗਲਤੀ ਕਰਨ ’ਤੇ ਦਸ ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਹੋਵੇਗਾ। ਇਸਦੇ ਨਾਲ ਹੀ ਤਿੰਨ ਮਹੀਨਿਆਂ ਲਈ ਲਾਈਸੈਂਸ ਮੁਅੱਤਲ ਵੀ ਕੀਤਾ ਜਾਵੇਗਾ।

ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਹੋਵੇਗਾ ਇਹ ਜ਼ੁੁਰਮਾਨਾ: ਇਸਦੇ ਨਾਲ ਹੀ ਸਰਕਾਰ ਵੱਲੋ ਨਸ਼ੇ ਦੀ ਵਰਤੋਂ ਕਰਕੇ ਡਰਾਈਵਿੰਗ ਕਰਨੇ ਤੇ ਵੀ ਸਖ਼ਤੀ ਦਿਖਾਈ ਹੈ। ਨਸ਼ੇ ਦੀ ਸੇਵਨ ਕਰਕੇ ਡਰਾਈਵਿੰਗ ਕਰਨ ’ਤੇ ਪਹਿਲੀ ਵਾਰੀ ਪੰਜ ਹਜ਼ਾਰ ਰੁਪਏ ਤੇ ਦੂਜੀ ਜਾਂ ਇਸ ਤੋਂ ਵੱਧ ਵਾਰੀ ਗਲਤੀ ਕਰਨ ’ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਹੋਵੇਗਾ। ਇਸਦੇ ਨਾਲ ਹੀ ਤਿੰਨ ਮਹੀਨਿਆਂ ਲਈ ਡਰਾਇਵਿੰਗ ਲਾਇਸੈਂਸ ਵੀ ਮੁਅੱਤਲ ਹੋਵੇਗਾ।

ਢੋਆ-ਢੁਆਈ ਵਾਲੇ ਵਾਹਨਾਂ ਨੂੰ ਲੈਕੇ ਨਵੇਂ ਨਿਯਮਾ: ਢੋਆ-ਢੁਆਈ ਵਾਲੇ ਵਾਹਨਾਂ 'ਚ ਓਵਰਲੋਡਿੰਗ ਮਾਮਲੇ ਅਤੇ ਢੋਆ-ਢੁਆਈ ਵਾਲੀਆਂ ਗੱਡੀਆਂ 'ਚ ਬੰਦਿਆਂ ਨੂੰ ਲੈ ਕੇ ਜਾਣ ਦੀ ਉਲੰਘਣਾ ਦੇ ਮਾਮਲੇ ਵਿੱਚ ਪਹਿਲੀ ਵਾਰ ਗਲਤੀ ਕਰਨ ’ਤੇ 20 ਹਜ਼ਾਰ ਰੁਪਏ ਜ਼ੁਰਮਾਨਾ ਹੋਵੇਗਾ। ਦੂਜੀ ਅਤੇ ਇਸ ਤੋਂ ਵੱਧ ਵਾਰ ਗਲਤੀ ਕਰਨ ’ਤੇ ਜ਼ੁਰਮਾਨਾ ਦੁੱਗਣਾ ਯਾਨੀ 40 ਹਜ਼ਾਰ ਹੋਵੇਗਾ। ਇਸਦੇ ਨਾਲ ਹੀ ਲੋਡ ਦੇ ਹਿਸਾਬ ਨਾਲ ਜ਼ੁਰਮਾਨਾ ਹੋਵੇਗਾ, ਪ੍ਰਤੀ ਟਨ ਦੇ ਹਿਸਾਬ ਨਾਲ ਦੋ ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋਵੇਗਾ। ਤਿੰਨ ਮਹੀਨਿਆਂ ਲਈ ਡਰਾਇਵਿੰਗ ਲਾਇਸੈਂਸ ਵੀ ਰੱਦ ਹੋਵੇਗਾ।

ਦੋ ਪਹੀਆ ਵਾਹਨ ਚਲਾਉਣ ਵਾਲਿਆਂ ਲਈ ਨਿਯਮਾਂ: ਦੋ ਪਹੀਆ ਵਾਹਨਾਂ ’ਤੇ 2 ਤੋਂ ਵੱਧ ਸਵਾਰੀਆਂ ਨੂੰ ਲੈਕੇ ਵੀ ਟਰਾਂਸਪੋਰਟ ਵਿਭਾਗ ਵੱਲੋਂ ਸਖ਼ਤੀ ਕੀਤੀ ਗਈ ਹੈ। ਦੋ ਪਹੀਆ ਵਾਹਨ ’ਤੇ 2 ਤੋਂ ਵੱਧ ਸਵਾਰੀ ਦੀ ਉਲੰਘਣਾ ਮਾਮਲੇ ਵਿੱਚ ਪਹਿਲੀ ਵਾਰ ਇੱਕ ਹਜ਼ਾਰ ਰੁਪਏ ਜ਼ੁਰਮਾਨਾ ਹੋਵੇਗਾ। ਇਸ ਦੇ ਨਾਲ ਹੀ ਦੂਜੀ ਅਤੇ ਇਸ ਤੋਂ ਵੱਧ ਵਾਰ ਉਲੰਘਣਾ ਕਰਨ ’ਤੇ 2 ਹਜ਼ਾਰ ਰੁਪਏ ਜ਼ੁਰਮਾਨੇ ਦੇ ਨਾਲ ਨਾਲ ਤਿੰਨ ਮਹੀਨਿਆਂ ਲਈ ਲਾਇਸੈਂਸ ਵੀ ਰੱਦ ਹੋਵੇਗਾ।

ਇਹ ਵੀ ਪੜ੍ਹੋ: CM ਮਾਨ ਨੇ ਮੰਤਰੀਆਂ ਨੂੰ ਦਿੱਤੀ ਵੱਖ-ਵੱਖ ਜ਼ਿਲ੍ਹਿਆਂ ਦੀ ਨਵੀਂ ਜ਼ਿੰਮੇਵਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.