ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਿਨਾਂ ਤਲਾਕ ਦੇ ਲਿਵ-ਇਨ ਰਿਸ਼ਤੇ ਦਾ ਦਾਅਵਾ ਕਰਕੇ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਅਰਵਿੰਦ ਸਿੰਘ ਸਾਂਗਵਾਨ ਦੀ ਬੈਂਚ ਨੇ ਕਿਹਾ ਹੈ ਕਿ ਜੀਵਨ ਸਾਥੀ ਤੋਂ ਤਲਾਕ ਲਏ ਬਗੈਰ ਦੂਜੇ ਨਾਲ ਰਹਿਣਾ ਸਮਝਦਾਰੀ ਨਹੀਂ ਅਤੇ ਇਹ ਧੋਖੇ ਵਾਲੀ ਜ਼ਿੰਦਗੀ ਜੀਉਣਾ ਹੈ।
ਬੈਂਚ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ, ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰਨਾ ਅਦਾਲਤ ਤੋਂ ਇਸ ਰਿਸ਼ਤੇ 'ਤੇ ਮਨਜ਼ੂਰੀ ਦੀ ਮੋਹਰ ਲਗਵਾਉਣਾ ਹੈ। ਅਦਾਲਤ ਨੇ ਕਿਹਾ ਕਿ ਜੋੜੇ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਤੋਂ ਸੁਰੱਖਿਆ ਚਾਹੁੰਦੇ ਹਨ। ਇਸ ਸਬੰਧ ਵਿੱਚ ਕੈਥਲ ਦੇ ਐਸਪੀ ਨੂੰ ਦਿੱਤੀ ਗਏ ਮੰਗ ਪੱਤਰ ਵਿੱਚ ਵੀ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।
ਹਾਈਕੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕੁਝ ਲੋਕਾਂ ਤੋਂ ਜਾਨ ਦਾ ਖਤਰਾ ਹੈ। ਇਸ ਤਰ੍ਹਾਂ, ਇਹ ਮੰਗ ਸਵੀਕਾਰ ਨਹੀਂ ਕੀਤੀ ਜਾ ਸਕਦੀ। ਪਟੀਸ਼ਨ ਵਿੱਚ, ਘੱਟੋ ਘੱਟ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਕਿਸ ਵਿਅਕਤੀ ਤੋਂ ਜਾਨ ਨੂੰ ਖਤਰਾ ਹੈ। ਕੈਥਲ ਦੀ ਰਹਿਣ ਵਾਲੀ 35 ਸਾਲਾ ਮਹਿਲਾ ਅਤੇ 32 ਸਾਲਾ ਵਿਅਕਤੀ ਨੇ ਪਟੀਸ਼ਨ (Petition) ਦਾਖਲ ਕਰਦਿਆਂ ਕਿਹਾ ਕਿ ਦੋਵੇਂ ਵਿਆਹੇ ਹੋਏ ਹਨ ਪਰ ਅਸਲੀਅਤ ਕੁਝ ਹੋਰ ਸੀ।
ਇਹ ਵੀ ਪੜ੍ਹੋ:ਡਰੱਗਜ਼ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਸਿੱਧੂ ਦੇ ਟਵੀਟ ਤੋਂ ਬਾਅਦ ਭੱਖੀ ਸੂਬੇ ਦੀ ਸਿਆਸਤ