ETV Bharat / city

ਪੰਜਾਬ ਕਾਂਗਰਸ ਵਿਚਾਲੇ ਕਾਟੋ ਕਲੇਸ਼ ਜਾਰੀ, ਹੁਣ ਕਾਂਗਰਸੀ ਆਗੂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਦੱਸਿਆ ਸੱਪ

ਹਰਵਿੰਦਰ ਸਿੰਘ ਲਾਡੀ (Harwinder Singh Ladi) ਨੇ ਮਨਪ੍ਰੀਤ ਸਿੰਘ ਬਾਦਲ (Manpreet Singh Badal) ‘ਤੇ ਤਿੱਖੇ ਵਾਰ ਕਰਦਿਆਂ ਉਨ੍ਹਾਂ ਨੂੰ ਸੱਪ ਤਕ ਕਹਿ ਦਿੱਤਾ। ਪੜੋ ਪੂਰੀ ਖ਼ਬਰ...

ਪੰਜਾਬ ਕਾਂਗਰਸ ਵਿਚਾਲੇ ਕਾਟੋ ਕਲੇਸ਼ ਜਾਰੀ
ਪੰਜਾਬ ਕਾਂਗਰਸ ਵਿਚਾਲੇ ਕਾਟੋ ਕਲੇਸ਼ ਜਾਰੀ
author img

By

Published : Nov 11, 2021, 8:02 AM IST

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਾਟੋ-ਕਲੇਸ਼ ਹੱਲ ਹੋਣ ਦਾ ਨਾ ਨਹੀਂ ਲੈ ਰਿਹਾ ਹੈ। ਹੁਣ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ (Harwinder Singh Ladi) ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ (Harwinder Singh Ladi) ਨੇ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕੀਤੀ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ‘ਤੇ ਨਿਸ਼ਾਨੇ ਸਾਧੇ।

ਇਹ ਵੀ ਪੜੋ: ਵਿਸ਼ੇਸ਼ ਇਜਲਾਸ ਦਾ ਦੂਜਾ ਦਿਨ, ਜਾਣੋ ਅੱਜ ਕੀ ਰਹੇਗਾ ਖ਼ਾਸ...

ਹਰਵਿੰਦਰ ਸਿੰਘ ਲਾਡੀ (Harwinder Singh Ladi) ਨੇ ਮਨਪ੍ਰੀਤ ਸਿੰਘ ਬਾਦਲ (Manpreet Singh Badal) ‘ਤੇ ਤਿੱਖੇ ਵਾਰ ਕਰਦਿਆਂ ਉਨ੍ਹਾਂ ਨੂੰ ਸੱਪ ਤਕ ਕਹਿ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਕਾਂਗਰਸ ਵਿੱਚ ਰਹਿੰਦੇ ਹਨ ਤਾਂ ਪਾਰਟੀ ਕਦੇ ਵੀ ਬਠਿੰਡਾ ਦਿਹਾਤੀ ਤੋਂ ਨਹੀਂ ਜਿੱਤੂਗੀ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਬਠਿੰਡਾ ਵਿੱਚ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਕਰ ਰਹੇ ਹਨ, ਜਿਸ ਦੀ ਸ਼ਿਕਾਇਤ ਉਹ ਕਈ ਵਾਰ ਹਾਈਕਮਾਨ ਨੂੰ ਵੀ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਲਾਡੀ ਨੇ ਕਿਹਾ ਕਿ ਉਹ ਪੱਤਰ ਵੀ ਲਿਖ ਚੁੱਕੇ ਹਨ ਅਤੇ ਹੁਣ ਫਿਰ ਤੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੇ ਵਿੱਚ ਕਾਂਗਰਸੀ ਵਰਕਰ ਮਨਪ੍ਰੀਤ ਬਾਦਲ (Manpreet Singh Badal) ਤੋਂ ਕਾਫ਼ੀ ਪ੍ਰੇਸ਼ਾਨ ਹਨ। ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਵੱਲੋਂ ਭੇਜਿਆ ਗਿਆ ਏਜੰਟ ਹੈ, ਜਿਹੜਾ ਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੀਹਦੇ ਨਾਲ ਵੀ ਰਹਿੰਦਾ ਹੈ ਉਦੋਂ ਤੱਕ ਕੋਈ ਪਤਾ ਨਹੀਂ ਹੈ ਕਿ ਉਹ ਕਦ ਕਿਸੀ ਨੂੰ ਡੱਸ ਲਵੇ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਕਾਂਗਰਸ ਦੀ ਵੋਟਾਂ ਘੱਟ ਕਰਾ ਕੇ ਅਕਾਲੀਆਂ ਨੂੰ ਜਿਤਾਉਂਦੇ ਹਨ।

ਪੰਜਾਬ ਕਾਂਗਰਸ ਵਿਚਾਲੇ ਕਾਟੋ ਕਲੇਸ਼ ਜਾਰੀ

ਉੱਥੇ ਹੀ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੀ ਰੁਪਿੰਦਰ ਕੌਰ ਰੂਬੀ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਵੀ ਸ਼ਾਮਿਲ ਹੋ ਸਕਦਾ ਹੈ ਉਨ੍ਹਾਂ ਦਾ ਸੁਆਗਤ ਹੈ। ਬਾਕੀ ਰਹੀ ਗੱਲ ਟਿਕਟਾਂ ਦੀ ਤਾਂ ਹਾਈਕਮਾਨ ਤੈਅ ਕਰੇਗੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪਾਰਟੀ ਹਾਈ ਕਮਾਨ ਸਾਰੇ ਫ਼ੈਸਲੇ ਲਵੇਗੀ।

ਹਾਲਾਂਕਿ ਉਨ੍ਹਾਂ ਨੇ ਵੀ ਕਿਹਾ ਕਿ ਇੰਡੀਆ ਸ਼ਾਈਨ ਵੱਲੋਂ ਕੀਤੇ ਗਏ ਸਰਵੇ ਦੇ ਵਿੱਚ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ ਕਿ 38 ਫੀਸਦ ਲੋਕ ਇਹੀ ਚਾਹੁੰਦੇ ਹਨ ਕਿ ਹਰਵਿੰਦਰ ਲਾਡੀ ਨੂੰ ਕਾਂਗਰਸ ਤੋਂ ਟਿਕਟ ਮਿਲੇ, ਜੇਕਰ ਟਿਕਟ ਨਹੀਂ ਮਿਲਦੀ ਕਿ ਉਹ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਾਰਟੀ ਜੁਆਇਨ ਕਰਨਗੇ ਇਸ ਸਵਾਲ ‘ਤੇ ਲਾਡੀ ਨੇ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਉਹ ਕਦੇ ਵੀ ਕਾਂਗਰਸ ਨੂੰ ਨਹੀਂ ਛੱਡਣਗੇ।

ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਸਥਿਤੀ ਮਨਪ੍ਰੀਤ ਬਾਦਲ (Manpreet Singh Badal) ਕਰਕੇ ਬਠਿੰਡਾ ਦੇ ਵਿੱਚ ਖਰਾਬ ਹੋਈ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਨੂੰ ਕੋਈ ਚਿਹਰਾ ਨਹੀਂ ਲੱਭ ਰਿਹਾ ਉਮੀਦਵਾਰ ਐਲਾਨ ਕਰਨ ਵਾਸਤੇ ਅਤੇ ਅਕਾਲੀ ਦਲ ਦਾ ਜਿਹੜਾ ਗ੍ਰਾਫ ਵਧਿਆ ਸੀ ਉਹ ਹੁਣ ਚੰਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ਤੋਂ ਬਾਅਦ ਘੱਟ ਗਿਆ ਹੈ।

ਇਹ ਵੀ ਪੜੋ: ਪੰਜਾਬ ਕੈਬਨਿਟ ਦੇ ਵੱਡੇ ਐਲਾਨ, ਇੰਨ੍ਹਾਂ ਮੁੱਦਿਆਂ ਨੂੰ ਮਿਲੀ ਪ੍ਰਵਾਨਗੀ

ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਹੈ ਕਿ ਜੇਕਰ ਉਹ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਦਾ ਕਰਨ ਨਾ ਕਿ ਹੋਰ ਕਾਂਗਰਸੀਆਂ ਦਾ ਜਿਹੜਾ ਕਿ ਪੰਜਾਬ ਭਲਾਈ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵੀ ਮਨਪ੍ਰੀਤ ਬਾਦਲ (Manpreet Singh Badal) ਤੋਂ ਕਾਫੀ ਪ੍ਰੇਸ਼ਾਨ ਹਨ ਅਤੇ ਉਹ ਵੀ ਉਨ੍ਹਾਂ ਦੀ ਸ਼ਿਕਾਇਤ ਕਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.