ETV Bharat / city

ਪ੍ਰੀਖਿਆ ਤੋਂ ਪਹਿਲਾਂ ਹੀ ਸਰਕਾਰੀ ਸਕੂਲਾਂ ਦੇ ਪੇਪਰ ਹੋਏ ਲੀਕ ! - PSEB ਦੇ ਪੇਪਰ ਲੀਕ

ਸਰਕਾਰੀ ਸਕੂਲਾਂ (Government school) ਦੀ ਅੱਜ ਤੋਂ ਸ਼ੁਰੂ ਹੋਈ ਪ੍ਰੀਖਿਆ ਦੇ ਕੁਝ ਵਿਸ਼ਿਆਂ ਦੇ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੀਕ ਹੋਏ ਪੇਪਰਾਂ ਦਾ ਹੱਲ ਕੀਤਾ ਪੇਪਰ ਕਿਸੇ ਯੂ-ਟਿਊਬ ਚੈੱਨਲ (YouTube channel) ਉੱਪਰ ਅਪਲੋਡ ਕੀਤੇ ਗਏ ਹਨ। ਪੀਕ ਲੀਕ ਹੋਣ ਨੂੰ ਲੈਕੇ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਕਾਰਗੁਜਾਰੀ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਪ੍ਰੀਖਿਆ ਤੋਂ ਪਹਿਲਾਂ ਹੀ ਸਰਕਾਰੀ ਸਕੂਲਾਂ ਦੇ ਪੇਪਰ ਹੋਏ ਲੀਕ !

author img

By

Published : Sep 13, 2021, 10:12 PM IST

ਚੰਡੀਗੜ੍ਹ: ਸਰਕਾਰੀ ਸਕੂਲਾਂ (Government school) ਦੇ ਵਿਦਿਆਰਥੀਆਂ ਦੀ ਅੱਜ ਤੋਂ ਸ਼ੁਰੂ ਹੋਈ ਆਫਲਾਈਨ ਸਤੰਬਰ ਪ੍ਰੀਖਿਆ ਦੇ ਕੁੱਝ ਵਿਸਿਆਂ ਦੇ ਹੱਲ ਕੀਤੇ ਪੇਪਰ ਇੱਕ ਯੂ-ਟਿਊਬ ਚੈਨਲ 'ਤੇ ਅਪਲੋਡ ਹੋਣ ਨਾਲ ਸਕੂਲ ਸਿੱਖਿਆ ਵਿਭਾਗ (Department of School Education) ਪੰਜਾਬ ਵਲੋਂ ਨਕਲ ਰਹਿਤ, ਪਾਰਦਰਸ਼ੀ ਪ੍ਰੀਖਿਆਵਾਂ ਕਰਵਾਉਣ ਦੇ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਇਸ ਸਬੰਧੀ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਮੁਖੀ ਸੁਖਦਰਸਨ ਸਿੰਘ ਦੀ ਵੱਲੋਂ ਪੰਜਾਬ ਸਰਕਾਰ (Government of Punjab) ਦੇ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਪ੍ਰੀਖਿਆ ਦੇ ਪੂਰੀ ਤਰ੍ਹਾਂ ਹੱਲ ਕੀਤੇ ਪ੍ਰਸ਼ਨ ਪੱਤਰ ਇੱਕ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਜਿਹੜਾ ਪੇਪਰ ਅੱਜ 13 ਸਤੰਬਰ ਨੂੰ ਹੋਣਾ ਸੀ, ਉਹ ਇੱਕ ਦਿਨ ਪਹਿਲਾਂ ਹੀ ਐਤਵਾਰ ਨੂੰ ਇੱਕ ਯੂ-ਟਿਊਬ ਚੈਨਲ 'ਤੇ ਅਪਲੋਡ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਵੇਰ ਦੇ ਸੈਸ਼ਨ ਵਿੱਚ 8ਵੀਂ ਦਾ ਗਣਿਤ ਅਤੇ 10ਵੀਂ ਸਾਇੰਸ ਵਿਸ਼ੇ ਦਾ ਪੇਪਰ ਜਿਵੇਂ ਹੀ ਵਿਦਿਆਰਥੀਆਂ ਨੂੰ ਦਿੱਤਾ ਗਿਆ, ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਇਹ ਉਹੀ ਪੇਪਰ ਸੀ, ਜੋ ਚੈਨਲ 'ਤੇ ਅਪਲੋਡ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਕੁੱਝ ਹੋਰ ਵਿਸ਼ਿਆਂ ਦੇ ਪੇਪਰ ਵੀ ਲੀਕ ਹੋਏ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਮੁਖੀਆਂ ਨੂੰ ਇਨ੍ਹਾਂ ਪੇਪਰਾਂ ਦੀ ਈ. ਮੇਲ ਰਾਹੀਂ ਸੌਫਟ ਕਾਪੀ ਭੇਜਕੇ ਇਨ੍ਹਾਂ ਦੀ ਫੋਟੋ ਸਟੇਟ ਕਰਵਾਉਣ ਲਈ ਪ੍ਰਾਇਮਰੀ ਵਿੰਗ ਨੂੰ 28 ਰੁਪਏ ਅਤੇ ਅੱਪਰ ਪ੍ਰਾਇਮਰੀ ਵਿੰਗ ਨੂੰ 36 ਰੁਪਏ ਪ੍ਰਤੀ ਵਿਦਿਆਰਥੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਸਕੂਲ ਮੁਖੀ ਇਨ੍ਹਾਂ ਪੇਪਰਾਂ ਦੀਆਂ ਫ਼ੋਟੋ ਕਾਪੀਆਂ ਕਰਵਾ ਕੇ ਪ੍ਰੀਖਿਆ ਲੈਂਦੇ ਹਨ।

ਅਧਿਆਪਕਾਂ ਦਾ ਕਹਿਣਾ ਹੈ ਕਿ ਇਨ੍ਹੀਂ ਘੱਟ ਕੀਮਤ ਵਿੱਚ ਸਾਰੇ ਪੇਪਰਾਂ ਦੀ ਫ਼ੋਟੋ ਸਟੇਟ ਕਰਵਾਉਣੀ ਸੰਭਵ ਨਹੀਂ, ਜਿਸ ਕਾਰਨ ਅਧਿਆਪਕਾਂ ਵੱਲੋਂ ਘੱਟ ਕੀਮਤ ਵਾਲੀਆਂ ਦੁਕਾਨਾਂ ਲੱਭੀਆਂ ਜਾਂਦੀਆਂ ਹਨ ਜਿੱਥੇ ਕੰਮ ਜ਼ਿਆਦਾ ਹੋਣ ਦੇ ਚੱਲਦਿਆਂ ਅਜਿਹੀਆਂ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਕਈ ਵਾਰ ਅਧਿਆਪਕਾਂ ਨੂੰ ਪੱਲਿਓ ਪੈਸੇ ਖਰਚ ਕੇ ਫੋਟੋ ਕਾਪੀਆਂ ਕਰਵਾਉਣੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹੋ:Assembly Elections 2022: ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...

ETV Bharat Logo

Copyright © 2025 Ushodaya Enterprises Pvt. Ltd., All Rights Reserved.