ਚੰਡੀਗੜ੍ਹ: ਗੈਂਗਸਟਰ ਜੈਪਾਲ ਭੁੱਲਰ ਦੇ ਮ੍ਰਿਤਕ ਸਰੀਰ ਦਾ ਮੁੜ ਤੋਂ ਪੋਸਟਮਾਰਟਮ ਕੀਤਾ ਗਿਆ, ਜਿਸ ਚ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਪੋਸਟਮਾਰਟਮ ਰਿਪੋਰਟ ਮੁਤਾਬਿਕ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆ ਲੱਗਣ ਨਾਲ ਹੋਈ ਹੈ। ਪੋਸਟਮਾਰਟਮ ਦੇ ਦੌਰਾਨ ਡਾਕਟਰ ਨੇ ਜੈਪਾਲ ਦੇ ਸਰੀਰ ਚੋਂ ਤਿੰਨ ਗੋਲੀਆਂ ਵੀ ਕੱਢੀਆਂ। ਖੁੰਖਾਰ ਗੈਂਗਸਟਰ ਜੈਪਾਲ ਭੁੱਲਰ ਦੀ ਪੋਸਟਮਾਰਟਮ ਰਿਪੋਰਟ ਚ ਇਹ ਸਾਫ ਹੋਇਆ ਹੈ ਕਿ ਜੈਪਾਲ ’ਤੇ ਤਸ਼ੱਦਦ ਨਹੀਂ ਕੀਤਾ ਗਿਆ ਸੀ।
ਕਾਬਿਲੇਗੌਰ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅਪੀਲ ਕੀਤੀ ਸੀ ਕਿ ਜੈਪਾਲ ਦਾ ਪੋਸਟਮਾਰਟਮ ਇੱਕ ਫਿਰ ਕੀਤਾ ਜਾਣਾ ਚਾਹੀਦਾ ਹੈ, ਹਾਈਕੋਟਰ ਦੇ ਨਿਰਦੇਸ਼ਾ ਤੋਂ ਬਾਅਦ ਪੀਜੀਆਈ ਚ ਮੈਡੀਕਲ ਬੋਰਡ ਨੇ ਜੈਪਾਲ ਭੁੱਲਰ ਦਾ ਪੋਸਟਮਾਰਟਮ ਕੀਤਾ। ਦੱਸ ਦਈਏ ਕਿ ਪਰਿਵਾਰ ਨੂੰ ਸ਼ੱਕ ਸੀ ਕਿ ਜੈਪਾਲ ਭੁੱਲਰ ਤੇ ਤਸ਼ੱਦਦ ਢਾਏ ਗਏ ਸੀ ਜਿਸ ਤੋਂ ਬਾਅਦ ਉਸਨੂੰ ਗੋਲੀਆਂ ਨਾਲ ਮਾਰਿਆ ਗਿਆ ਸੀ।
ਇਹ ਵੀ ਪੜੋ: ਪੰਜਾਬ ਦੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ 'ਚ ਐਂਕਾਉਂਟਰ
ਜ਼ਿਕਰ-ਏ-ਖਾਸ ਹੈ ਕਿ ਪੰਜਾਬ ਪੁਲਿਸ ਅਥੇ ਕੋਲਕਾਤਾ ਪੁਲਿਸ ਦੀ ਜੁਆਇੰਟ ਐਸਟੀਐਫ ਟੀਮ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਤੇ ਉਸਦੇ ਸਾਥੀ ਜਸਪ੍ਰੀਤ ਜੱਸੀ ਨੂੰ ਢੇਰ ਕੀਤਾ ਗਿਆ ਸੀ। ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਇਸ ਮੁਕਾਬਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਸੀ।
ਇਹ ਵੀ ਪੜੋ: ਚੰਗਾ ਖਿਡਾਰੀ ਸੀ ਗੈਂਗਸਟਰ ਜੈਪਾਲ ਭੁੱਲਰ, ਪਿੰਡ ਦੇ ਲੋਕਾਂ ਨੇ ਸੁਣਾਈਆਂ ਬਚਪਨ ਦੀਆਂ ਕਹਾਣੀਆਂ