ETV Bharat / city

ਕੈਪਟਨ ਦੇ ਕਹਿਣ 'ਤੇ ਸਿਮਰਜੀਤ ਬੈਂਸ 'ਤੇ ਹੋਈ ਐੱਫ਼ਆਈਆਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਲੈ ਕੇ ਕਿਹਾ ਕਿ ਡੀਸੀ ਨਾਲ ਬਦਸਲੂਕੀ ਦੀ ਵੀਡੀਓ ਵੇਖਣ ਤੋਂ ਬਾਅਦ ਉਨ੍ਹਾਂ ਨੇ ਹੀ ਬੈਂਸ ਖ਼ਿਲਾਫ਼ ਸ਼ਿਕਾਇਤ ਦਰਜ ਕਰਨ ਦੇ ਹੁਕਮ ਦਿੱਤੇ ਸਨ। ਕੈਪਟਨ ਨੇ ਕਿਹਾ ਕਿ ਉਹ ਡੀਸੀ ਦੇ ਨਾਲ ਖੜ੍ਹੇ ਹਨ ਤੇ ਆਪਣੇ ਅਫ਼ਸਰਾਂ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।

ਫ਼ੋਟੋ।
author img

By

Published : Sep 9, 2019, 7:56 PM IST

ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਡੀਸੀ ਨਾਲ ਬਦਸਲੂਕੀ ਕਰਨ 'ਤੇ ਉਨ੍ਹਾਂ ਦੇ ਹੁਕਮਾਂ ਤੋਂ ਬਾਅਦ ਹੀ FIR ਦਰਜ ਕੀਤੀ ਗਈ ਹੈ। ਕੈਪਟਨ ਨੇ ਕਿਹਾ ਕਿ ਡੀਸੀ ਨਾਲ ਬਦਸਲੂਕੀ ਦੀ ਵਾਇਰਲ ਵੀਡੀਓ ਵੇਖਣ ਤੋਂ ਬਾਅਦ ਹੀ ਬੈਂਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕੈਪਟਨ ਨੇ ਬੈਂਸ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਉਹ ਡੀਸੀ ਦੇ ਨਾਲ ਖੜ੍ਹੇ ਹਨ ਤੇ ਆਪਣੇ ਅਫ਼ਸਰਾਂ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।

ਵੀਡੀਓ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਇੱਕ ਪਾਸੇ ਤਾਂ ਪੀੜਤ ਪਰਿਵਾਰਾਂ ਨਾਲ ਇੰਨਾ ਵੱਡਾ ਹਾਦਸਾ ਹੋ ਗਿਆ ਅਤੇ ਦੂਜੇ ਪਾਸੇ ਜਦੋਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਲਾਸ਼ ਨਹੀਂ ਮਿਲੀ ਜਿਸ ਕਾਰਨ ਉਹ ਗੁਰਦਾਸਪੁਰ ਦੇ ਡੀਸੀ ਕੋਲ ਗਏ ਤਾਂ ਡੀਸੀ ਨੇ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ। ਇਸ ਕਾਰਨ ਡਿਪਟੀ ਕਮਿਸ਼ਨਰ ਨਾਲ ਤਿੱਖੀ ਨੋਕ-ਝੋਕ ਹੋ ਗਈ ਸੀ। ਕੈਪਟਨ ਨੇ ਬੈਂਸ 'ਤੇ ਇਹ ਖੁਲਾਸਾ ਮੋਹਾਲੀ ਵਿਖੇ ਸਾਈਬਰ ਸੈੱਲ 'ਚ ਡਿਜੀਟਲ ਟ੍ਰੇਨਿੰਗ, ਇਵੈਸਟੀਗੇਸ਼ਨ ਐਂਡ ਐਨਾਲਿਸਿਸ ਸੈਂਟਰ ਦਾ ਉਦਘਾਟਨ ਕਰਨ ਦੌਰਾਨ ਕੀਤਾ ਹੈ।

ਬੈਂਸ ਦਾ ਕੈਪਟਨ 'ਤੇ ਨਿਸ਼ਾਨਾ, ਕਿਹਾ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ

Intro:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਈਬਰ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਲਈ ਅੱਜ ਮੁਹਾਲੀ ਦੇ ਸਾਈਬਰ ਸੈੱਲ ਵਿਖੇ ਡਿਜੀਟਲ ਟ੍ਰੇਨਿੰਗ ਇਵੈਸਟੀਗੇਸ਼ਨ ਐਂਡ ਐਨਾਲਿਸਿਸ ਸੈਂਟਰ ਦਾ ਉਦਘਾਟਨ ਕੀਤਾ ਗਿਆ ।

Body:ਜਾਣਕਾਰੀ ਲਈ ਦੱਸ ਦੇਈਏ ਸੂਬੇ ਵਿੱਚ ਲਗਾਤਾਰ ਸਾਈਬਰ ਕਰਾਈਮ ਵਿੱਚ ਬੜੋਤਰੀ ਹੁੰਦੀ ਜਾਂਦੀ ਹੈ ਜਿਸ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਮੁਹਾਲੀ ਦੇ ਸਾਈਬਰ ਸੈੱਲ ਵਿਖੇ ਡਿਜੀਟਲ ਇਨਵੈਸਟੀਗੇਸ਼ਨ ਟ੍ਰੇਨਿੰਗ ਐਂਡ ਅਨੈਲਸਿਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਮੁੱਦਿਆਂ ਉੱਪਰ ਮੀਡੀਆ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਡਿਜੀਟਲ ਲੈਬ ਸਾਈਬਰ ਕ੍ਰਾਇਮ ਉੱਪਰ ਠੱਲ੍ਹ ਪਾਵੇਗੀ ਉਨ੍ਹਾਂ ਸ਼੍ਰੋਮਣੀ ਕਮੇਟੀ ਉੱਪਰ ਬੋਲਦੇ ਹੋਏ ਕਿਹਾ ਕਿ ਜੇਕਰ ਕੋਈ ਬਾਹਰ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਸੂਬਾ ਸਰਕਾਰ ਹੀ ਕਰਵਾਉਂਦੀ ਹੈ ਅਸੀਂ ਸ਼੍ਰੋਮਣੀ ਕਮੇਟੀ ਦੇ ਹੋਰ ਧਾਰਮਿਕ ਸਥਾਨਾਂ ਦੇ ਸੂਬੇ ਅੰਦਰ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਪੂਰਾ ਸਹਿਯੋਗ ਅਤੇ ਨਾਲ ਮਿਲ ਕੇ ਹੀ ਚੱਲਦੇ ਹਾਂ ਕੈਪਟਨ ਅਮਰਿੰਦਰ ਨੇ ਸਿਮਰਜੀਤ ਸਿੰਘ ਬੈਂਸ ਵਾਲੇ ਮਾਮਲੇ ਉੱਪਰ ਬੋਲਦੇ ਕਿਹਾ ਕਿ ਮੇਰੇ ਹੀ ਆਰਡਰਾਂ ਤੋਂ ਬਾਅਦ ਕੇਸ ਰਜਿਸਟਰਡ ਹੋਇਆ ਹੈ ਮੈਂ ਪੂਰੀ ਵੀਡੀਓ ਵੇਖੀ ਹੈ ਅਤੇ ਉਸਦਾ ਪੂਰਾ ਅਨੈਲਸਿਸ ਕਰਨ ਤੋਂ ਬਾਅਦ ਹੀ ਮਾਮਲਾ ਰਜਿਸਟਰ ਕਰਨ ਦੇ ਹੁਕਮ ਦਿੱਤਾ ਹੈ ਕਿਉਂਕਿ ਇੱਕ ਮੌਕੇ ਤੇ ਤੈਨਾਤ ਅਫਸਰ ਉੱਪਰ ਤੁਸੀਂ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ ਨਾਲ ਹੀ ਅਫ਼ਸਰ ਸਾਮਾਨ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਨੂੰ ਮਿਲਣ ਵਾਲਾ ਆਉਣ ਵਾਲੇ ਲੋਕਾਂ ਅਤੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਨਾਲ ਸੰਜੀਦਗੀ ਨਾਲ ਪੇਸ਼ ਆਉਣ ਮੁੱਖ ਮੰਤਰੀ ਵੱਲੋਂ ਸੂਬੇ ਅੰਦਰ ਗਊ ਅਤੇ ਕੁੱਤਿਆਂ ਕਰਕੇ ਵਧ ਰਹੇ ਮਾਮਲੇ ਨੂੰ ਉੱਪਰ ਬੋਲਦੇ ਹੋਏ ਕਿਹਾ ਕਿ ਸੂਬੇ ਸਰਕਾਰ ਕੋਲ ਪੈਸੇ ਨਹੀਂ ਹਨ ਅਸੀਂ ਅਨੈਲਸਿਸ ਕਰਵਾਇਆ ਹੈ ਜਿਸ ਵਿੱਚ ਸਾਹਮਣੇ ਆਇਆ ਇੱਕ ਲੱਖ ਪੱਚੀ ਹਜ਼ਾਰ ਦੇ ਕਰੀਬ ਗਊਆਂ ਸੂਬੇ ਅੰਦਰ ਹਨ ਜਿਨ੍ਹਾਂ ਨੂੰ ਸਾਂਭਣ ਦੇ ਲਈ ਹੁਣ ਉਹ ਸੂਬੇ ਅੰਦਰ ਮੌਜੂਦ ਬੀੜਾਂ ਨੂੰ ਤਾਰ ਲਗਾ ਕੇ ਉਨ੍ਹਾਂ ਅੰਦਰ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਰੱਖਿਆ ਜਾਵੇਗਾ ਕਰਤਾਰਪੁਰ ਵਿਖੇ ਹੋਣ ਵਾਲੀ ਕੈਬਨਿਟ ਮੀਟਿੰਗ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਖੁਸ਼ੀਆਂ ਪ੍ਰਕਾਸ਼ ਪੁਰਬ ਨੂੰ ਲੈ ਕੇ ਇਸ ਲਈ ਅਸੀਂ ਸਾਰੇ ਉੱਥੇ ਦੇਖਣ ਜਾਵਾਂਗੇ ਕਿ ਕੰਮਕਾਜ ਲਾਂਘੇ ਦਾ ਕਿਸ ਤਰ੍ਹਾਂ ਚੱਲ ਰਿਹਾ ਚੰਡੀਗੜ੍ਹ ਰਾਜਧਾਨੀ ਦੇ ਮਸਲੇ ਉੱਪਰ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਚੰਡੀਗੜ੍ਹ ਸ਼ੁਰੂ ਤੋਂ ਹੀ ਪੰਜਾਬ ਦਾ ਹਿੱਸਾ ਰਿਹਾ ਹੈ ਅਤੇ ਪੰਜਾਬ ਦਾ ਹੀ ਰਹੇਗਾ ਪਹਿਲਾਂ ਰਾਜਧਾਨੀ ਲਾਹੌਰ ਹੁੰਦੀ ਸੀ ਫਿਰ ਸ਼ਿਮਲਾ ਗਈ ਤੇ ਫਿਰ ਚੰਡੀਗੜ੍ਹ ਆਈ ਹਰਿਆਣਾ ਸੂਬਾ ਬਾਅਦ ਵਿੱਚ ਬਣਿਆ ਹੈ ਅਗਰ ਉਹ ਲੱਗ ਹੋਇਆ ਇਸ ਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਵੀ ਉਹ ਨਾਲ ਲੈ ਕੇ ਜਾਵੇਗਾ ਚੰਡੀਗੜ੍ਹ ਪੰਜਾਬ ਦਾ ਹੀ ਹਿੱਸਾ ਰਹੇਗੀ

Conclusion:ਨਵੇਂ ਬਣੇ ਟ੍ਰੈਫਿਕ ਨਿਯਮਾਂ ਦੇ ਬਦਲਾਅ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਜਿਸ ਤਰ੍ਹਾਂ ਦਾ ਆਦੇਸ਼ ਦੇਵੇਗੀ ਉਹ ਉਨ੍ਹਾਂ ਨੂੰ ਮੰਨਣਗੇ
ETV Bharat Logo

Copyright © 2024 Ushodaya Enterprises Pvt. Ltd., All Rights Reserved.