ਚੰਡੀਗੜ੍ਹ: ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ, ਜਿਨ੍ਹਾਂ ਨੇ ਲੋਕਾਂ ਦੇ ਮੋਢਿਆ ’ਤੇ ਮਹਿੰਗਾਈ ਦਾ ਭਾਰ ਹੋ ਵੀ ਜਿਆਦਾ ਵਧਾ ਦਿੱਤਾ ਹੈ।
ਇਨ੍ਹਾਂ ਵਧੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਪਹਿਲਾਂ ਹੀ ਲੋਕਾਂ ਦਾ ਸਬਜ਼ੀਆਂ ਅਤੇ ਗੈਸ ਸਿਲੰਡਰ ਦੇ ਵਧੇ ਰੇਟਾਂ ਕਾਰਨ ਬਜਟ ਵਿਗੜਿਆ ਹੋਇਆ ਹੈ ਉੱਥੇ ਹੀ ਹੁਣ ਉਨ੍ਹਾਂ ’ਤੇ ਤੇਲ ਦੀ ਮਾਰ ਵੀ ਝਲਣੀ ਪੈ ਰਹੀ ਹੈ।
ਜਲੰਧਰ ’ਚ ਕੀ ਕੁਝ ਬਦਲਾਅ: ਜਲੰਧਰ ਸ਼ਹਿਰ ’ਚ ਪੈਟਰੋਲ ਦੀ ਕੀਮਤ 104 ਰੁਪਏ 56 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 25 ਪੈਸੇ ਹੈ। ਜਲੰਧਰ ’ਚ ਤੇਲ ਦੀਆਂ ਕੀਮਤਾਂ ’ਚ ਬੀਤੇ ਦਿਨ ਨਾਲੋਂ ਕੁਝ ਪੈਸੇ ਫਰਕ ਪਿਆ ਹੈ।
ਲੁਧਿਆਣਾ ’ਚ ਕੀ ਕੁਝ ਬਦਲਾਅ: ਲੁਧਿਆਣਾ ਸ਼ਹਿਰ ’ਚ ਪੈਟਰੋਲ ਦੀ ਕੀਮਤ 104 ਰੁਪਏ 90 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 57 ਪੈਸੇ ਹੈ। ਜ਼ਿਲ੍ਹੇ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕੁਝ ਪੈਸੇ ਫਰਕ ਪਿਆ ਹੈ, ਜਿਸਦਾ ਅਸਰ ਲੋਕਾਂ ਦੀ ਜੇਬਾਂ ’ਤੇ ਪੈ ਸਕਦਾ ਹੈ।
ਬਠਿੰਡਾ ’ਚ ਕੀ ਕੁਝ ਬਦਲਾਅ: ਉੱਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਪੈਟਰੋਲ ਦੀ ਕੀਮਤ 104 ਰੁਪਏ 66 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 34 ਪੈਸੇ ਹੈ।
ਇਹ ਵੀ ਪੜੋ: vegetables price: ਵਧੇ ਸਬਜੀਆਂ ਦੇ ਭਾਅ ਨੇ ਲੋਕਾਂ ਦੇ ਕਢਾਏ ਹਝੂੰ