ETV Bharat / city

Punjab Congress Conflict: ਫਤਿਹ ਜੰਗ ਬਾਜਵਾ ਜਨਤਕ ਮੁਆਫੀ ਮੰਗਣ: ਜਾਖੜ - Fateh Jang Bajwa public apology: Jakhar

ਸੁਨੀਲ ਜਾਖੜ ਨੇ ਆਖਿਆ ਹੈ ਕਿ ਬਾਜਵਾ ਪਰਿਵਾਰ ਦੁਸਰਿਆਂ ’ਤੇ ਚਿੱਕੜ ਸੁੱਟਣ ਦੀ ਬਜਾਏ ਰਾਜ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ’ਤੇ ਮਾਫੀ ਮੰਗੇ।

Punjab Congress Conflict: ਫਤਿਹ ਜੰਗ ਬਾਜਵਾ ਜਨਤਕ ਮੁਆਫੀ ਮੰਗਣ: ਜਾਖੜ

author img

By

Published : Jun 25, 2021, 8:00 AM IST

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਦਿਨ-ਬਾ-ਦਿਨ ਵਧਦਾ ਹੀ ਜਾ ਰਿਹਾ ਹੈ। ਉਥੇ ਹੀ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਬਾਜਵਾ ਪਰਿਵਾਰ ਦੁਸਰਿਆਂ ’ਤੇ ਚਿੱਕੜ ਸੁੱਟਣ ਦੀ ਬਜਾਏ ਰਾਜ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ’ਤੇ ਮਾਫੀ ਮੰਗੇ। ਜਾਖੜ ਨੇ ਆਖਿਆ ਕਿ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਕੇਵਲ ਰਾਜ ਦੇ ਹਜਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਸਗੋਂ ਉਨਾਂ ਨੇ ਆਪਣੇ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦੀ ਸ਼ਾਖ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਅਤੇ ਆਪਣੇ ਪਿਤਾ ਦੇ ਨਾਂਅ ਨੂੰ ਵੀ ਵੱਟਾ ਲਗਾਇਆ ਹੈ।

ਇਹ ਵੀ ਪੜੋ: ਮੁੱਖ ਮੰਤਰੀ ਨੇ ਪੈਰਾ ਖਿਡਾਰੀਆਂ ਤੋਂ ਮੰਗੀ ਮੁਆਫੀ, ਛੇਤੀ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ

ਉਨਾਂ ਨੇ ਕਿਹਾ ਕਿ ਹੁਣ ਵੀ ਨੈਤਿਕ ਅਧਾਰ ਤੇ ਨੌਕਰੀ ਛੱਡਣ ਦੀ ਬਜਾਏ ਬਾਜਵਾ ਪਰਿਵਾਰ ਦੂਸਰਿਆਂ ਤੇ ਚਿੱਕੜ ਸੁੱਟ ਕੇ ਆਪਣੀਆਂ ਗਲਤੀਆਂ ’ਤੇ ਪਰਦਾ ਪਾਉਣ ਦੀ ਕੋਸਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਤਰ ਹੋਵੇਗਾ ਅੱਜ ਵੀ ਜੇਕਰ ਉਹ ਆਪਣੀ ਗਲਤੀ ਮੰਨ ਕੇ ਜਨਤਕ ਤੌਰ ’ਤੇ ਸੂਬੇ ਦੇ ਲੋਕਾਂ ਤੋਂ ਮਾਫੀ ਮੰਗ ਲੈਣ।

ਜਾਖੜ ਨੇ ਕਿਹਾ ਕਿ ਜਿੱਥੋਂ ਤੱਕ ਅਜੇਵੀਰ ਜਾਖੜ ਦੇ ਚੇਅਰਮੈਨ ਹੋਣ ਦਾ ਸਵਾਲ ਹੈ, ਉਨਾਂ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਖਜਾਨੇ ਤੋਂ ਇੱਕ ਪੈਸਾ ਵੀ ਵੇਤਨ ਦੇ ਤੌਰ ’ਤੇ ਨਹੀਂ ਲਿਆ ਹੈ ਅਤੇ ਨਾ ਹੀ ਕੋਈ ਹੋਰ ਲਾਭ ਲਿਆ ਹੈ। ਉਨਾਂ ਦੀ ਆਪਣੀ ਇੱਕ ਵਿਲੱਖਣ ਪਛਾਣ ਹੈ ਅਤੇ ਉਹ ਇੱਕਲੇ ਅਜਿਹੇ ਭਾਰਤੀ ਹਨ ਜਿੰਨਾਂ ਨੂੰ ਸੰਯੁਕਤ ਰਾਸਟਰ ਨੇ ਹੰਢਣਸਾਰ ਖੁਰਾਕ ਪ੍ਰਣਾਲੀਆਂ (Sustainable Food Systems) ਦੇ ਡਿਜਾਈਨ ਲਈ ਸਤੰਬਰ 2021 ਵਿੱਚ ਹੋਣ ਵਾਲੇ ਸੰਯੁਕਤ ਰਾਸਟਰ ਦੇ ਫੂਡ ਸਿਸਟਮਜ ਸੰਮੇਲਨ (UN Food Systems Summit) ਦਾ ਐਕਸਨ ਟ੍ਰੈਕ 2 ਦਾ ਕੋ-ਚੇਅਰਮੈਨ ਵੀ ਨਿਯੁਕਤ ਕੀਤਾ ਹੋਇਆ ਹੈ।

ਇਸ ਤੋਂ ਬਿਨਾਂ ਅਜੇਵੀਰ ਜਾਖੜ ਇਸ ਵੇਲੇ ਵੀ ਵਰਲਡ ਇਕਨਾਮਿਕ ਫੋਰਮ ਵਿਖੇ ਫੂਡ ਸਿਸਟਮਜ ਈਨੀਸੀਏਟਿਵ ਸਟੀਵਰਡਸਪਿ ਬੋਰਡ (Food Systems Initiative Stewardship Board) ਦਾ ਵੀ ਮੈਂਬਰ ਹੈ। ਉਨਾਂ ਦੀ ਖੇਤੀ ਸੈਕਟਰ ਪ੍ਰਤੀ ਜਾਣਕਾਰੀ ਅਤੇ ਸਮਝ ਕਾਰਨ ਕਮਿਸ਼ਨ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਸਲਾਨਾ ਬਜਟ ਤੋਂ ਪਹਿਲਾਂ ਚਰਚਾ ਲਈ ਬੁਲਾਇਆ ਜਾਂਦਾ ਹੈ।
ਇਹ ਵੀ ਪੜੋ: ਛੇਵਾਂ ਸਮੈਸਟਰ ਪਾਸ ਕਰ ਚੁੱਕੇ ਵਿਦਿਆਰਥੀਆਂ ਨੇ ਚੌਥੇ ਸਮੈਸਟਰ ਦੇ ਪੇਪਰ ਦੇਣ ਲਈ ਹਾਈਕੋਰਟ ਤੋਂ ਮੰਗੀ ਇਜਾਜ਼ਤ

ETV Bharat Logo

Copyright © 2025 Ushodaya Enterprises Pvt. Ltd., All Rights Reserved.