ਚੰਡੀਗੜ੍ਹ: ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਪੰਜਾਬ ਵਿਧਾਨ ਸਭਾ ਵਿੱਚ ਤੈਨਾਤ ਪਹਿਲੀ ਮਹਿਲਾ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨਾਲ ਈਟੀਵੀ ਭਾਰਤ ਨੇ ਕੌਮਾਂਤਰੀ ਮਹਿਲਾ ਦਿਵਸ ਤੇ ਖਾਸ ਗੱਲਬਾਤ ਕੀਤੀ ਇਸ ਦੌਰਾਨ ਵਿਧਾਨ ਸਭਾ ਸਕੱਤਰ ਨੇ ਆਪਣੇ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਸਫਲਤਾ ਦੀ ਕੁਰਸੀ ਤਕ ਪਹੁੰਚਣ ਦੇ ਕਈ ਭੇਤ ਖੋਲ੍ਹੇ। ਸਾਲ 1982 ਵਿੱਚ ਸ਼ਸ਼ੀ ਲਖਨਪਾਲ ਮਿਸ਼ਰਾ ਵੱਲੋਂ ਇਕ ਕੰਪੀਟੇਟਿਵ ਇਮਤਿਹਾਨ ਦੇ ਕੇ ਨੌਕਰੀ ਹਾਸਿਲ ਕੀਤੀ ਸੀ, ਜਿਸ ਵਿੱਚੋਂ ਉਨ੍ਹਾਂ ਨੇ ਟੌਪ ਕੀਤਾ ਸੀ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਉਨ੍ਹਾਂ ਵੱਲੋਂ ਐਮ ਏ ਅੰਗਰੇਜ਼ੀ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ।
ਅੰਗਰੇਜ਼ੀ ਵਿਭਾਗ ਵਿੱਚੋਂ ਪਹਿਲੀ ਡਿਗਰੀ ਹਾਸਲ ਕਰਨ ਵਾਲੀ ਮਹਿਲਾ ਵੀ ਸ਼ਸ਼ੀ ਲਖਨਪਾਲ ਮਿਸ਼ਰਾ ਹੀ ਸਨ। ਬਤੌਰ ਪੱਤਰਕਾਰ ਵਜੋਂ ਵਿਧਾਨ ਸਭਾ ਵਿਚ ਨੌਕਰੀ ਹਾਸਲ ਕਰਨ ਤੋਂ ਬਾਅਦ ਵੱਖ ਵੱਖ ਕਮੇਟੀਆਂ ਦਾ ਹਿੱਸਾ ਬਣਨ ਤੋਂ ਬਾਅਦ 1937 ਤੋਂ ਲੈ ਕੇ 2017 ਂ ਤੱਕ ਪੰਜਾਬ ਵਿਧਾਨ ਸਭਾ ਦੀ ਤਮਾਮ ਜਾਣਕਾਰੀ ਬਾਬਤ ਇਕ ਕਿਤਾਬ ਵੀ ਸ਼ਸ਼ੀ ਲਖਨਪਾਲ ਮਿਸ਼ਰਾ ਦੀ ਮੇਹਨਤ ਸਦਕਾ ਪਬਲਿਸ਼ ਹੋਈ।
ਪੜ੍ਹਾਈ ਅਤੇ ਘਰ ਦੀ ਮੈਨੇਜਮੈਂਟ ਕਿਸ ਤਰੀਕੇ ਨਾਲ ਕਰਦੇ ਸੀ ਬਾਰੇ ਸ਼ਸ਼ੀ ਲਖਨਪਾਲ ਮਿਸ਼ਰਾ ਕਹਿਣਾ ਹੈ ਕਿ ਹਰ ਇੱਕ ਮਹਿਲਾ ਲਈ ਕੰਮ ਕਾਜ ਦੇ ਦੌਰਾਨ ਘਰ ਨੂੰ ਚਲਾਉਣਾ ਔਖਾ ਹੁੰਦਾ ਹੈ ਲੇਕਿਨ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਈ ਤੇ ਉਨ੍ਹਾਂ ਵੱਲੋਂ ਕਦੇ ਵੀ ਆਪਣੇ ਬੱਚਿਆਂ ਉੱਪਰ ਜ਼ਬਰਦਸਤੀ ਪੜ੍ਹਾਈ ਕਰਨ ਬਾਰੇ ਨਹੀਂ ਥੋਪਿਆ। ਅੱਜ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਏ ਗਰੇਡ ਜੌਬ ਕਰ ਰਹੇ ਹਨ।
ਇੱਕੀਵੀਂ ਸਦੀ ਦੇ ਸਮਾਜ ਵਿਚ ਔਰਤਾਂ ਪ੍ਰਤੀ ਕੁਝ ਬਦਲਾਅ ਬਾਰੇ ਉਨ੍ਹਾਂ ਦਾ ਨਜ਼ਰੀਆ ਜਾਣਨਾ ਚਾਹਿਆ ਤਾਂ ਉਨ੍ਹਾਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ 1978 ਵਿੱਚ ਉਨ੍ਹਾਂ ਵੱਲੋਂ ਪੜ੍ਹਾਈ ਦੌਰਾਨ ਨੌਕਰੀ ਕੀਤੀ ਜਾ ਰਹੀ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਰਿਸ਼ਤੇਦਾਰ ਨੇ ਇਹ ਕਹਿ ਕੇ ਟੌਂਟ ਮਾਰ ਦਿੱਤਾ ਸੀ ਕਿ ਤੁਸੀਂ ਨੌਕਰੀ ਕਰਨ ਵਾਲੀ ਬਹੂ ਨੂੰ ਪਰਿਵਾਰ ਵਿੱਚ ਲੈ ਕੇ ਆ ਰਹੇ ਹੋ । ਲੇਕਿਨ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਸਾਥ ਦਿੰਦਿਆਂ ਇਹ ਜਵਾਬ ਦਿੱਤਾ ਸੀ ਕਿ ਜੇਕਰ ਉਹ ਨੌਕਰੀ ਕਰਦੇ ਹਨ ਤਾਂ ਉਨ੍ਹਾਂ ਦੀ ਘਰਵਾਲੀ ਨੌਕਰੀ ਕਰੇਗੀ ਤਾਂ ਇਤਰਾਜ਼ ਕੀ ਹੈ।
ਅੱਜ ਦੇ ਸਮੇਂ ਵਿੱਚ ਅਜਿਹੀ ਸੋਚ ਬਦਲ ਚੁੱਕੀ ਹੈ ਤੇ ਅੱਜ ਹਰ ਕੋਈ ਪੜ੍ਹੀ ਲਿਖੀ ਨੌਕਰੀ ਕਰਨ ਵਾਲੀ ਬਹੂ ਦਾ ਰਿਸ਼ਤਾ ਲੈਣਾ ਚਾਹੁੰਦਾ ਹੈ ਅਤੇ ਉਹ ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਮਹਿਲਾ ਰਿਪੋਰਟਰ ਵਜੋਂ ਨੌਕਰੀ ਜੁਆਇਨ ਕੀਤੇ ਸਨ ਅਤੇ ਅੱਜ ਵਿਧਾਨ ਸਭਾ ਹਾਊਸ ਵਿੱਚ ਅੱਠ ਮਹਿਲਾ ਰਿਪੋਰਟਰ ਜੁਆਇਨ ਕਰ ਚੁੱਕੀਆਂ ਨੇ ਸਮੇਂ ਅਤੇ ਸਮਾਜ ਵਿਚ ਕਾਫੀ ਬਦਲਾਅ ਆ ਚੁੱਕਿਆ ਅਤੇ ਅੱਜ ਨੌਕਰੀ ਪੇਸ਼ਾ ਮਹਿਲਾਵਾਂ ਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ।