ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ
1. ਸਪੈਸ਼ਲ ਟਾਸਕ ਫੋਰਸ (STF) ਦੀ 2018 ਮਾਮਲੇ ਦੀ ਰਿਪੋਰਟ ਖੋਲਣ ਨੂੰ ਲੈ ਕੇ ਕੱਲ੍ਹ ਹਾਈਕੋਰਟ 'ਚ ਅਹਿਮ ਸੁਣਵਾਈ।
2. ਕਾਂਸੀ ਤਮਗੇ ਲਈ ਖੇਡੇਗੀ ਮਹਿਲਾ ਹਾਕੀ ਟੀਮ
ਇਸ ਦੇ ਨਾਲ ਹੀ 6 ਅਗਸਤ ਨੂੰ ਮਹਿਲਾ ਹਾਕੀ ਟੀਮ ਦੇ ਨਾਲ-ਨਾਲ ਕੁਸ਼ਤੀ ਵਿੱਚ ਬਜਰੰਗ ਪੁਨੀਆ ਤੋਂ ਤਮਗੇ ਦੀ ਉਮੀਦ ਹੋਵੇਗੀ। ਮਹਿਲਾ ਟੀਮ ਕਾਂਸੀ ਤਮਗੇ ਲਈ ਗ੍ਰੇਟ ਬ੍ਰਿਟੇਨ ਦੇ ਖਿਲਾਫ ਖੇਡੇਗੀ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. Tokyo Olympics : ਇਤਿਹਾਸ ਰਚਣ ਤੋਂ ਚੁਕੇ ਪਹਿਲਵਾਨ ਰਵੀ ਦਹੀਆ, ਦੇਸ਼ ਲਈ ਜਿੱਤਿਆ ਚਾਂਦੀ ਦਾ ਤਗਮਾ
ਟੋਕੀਓ : ਭਾਰਤ ਦੇ ਪਹਿਲਵਾਨ ਰਵੀ ਦਹੀਆ ਨੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਹਾਲਾਂਕਿ, ਉਹ ਸੋਨ ਤਮਗਾ ਨਹੀਂ ਜਿੱਤ ਸਕਿਆ ਅਤੇ ਇਤਿਹਾਸ ਰਚਣ ਤੋਂ ਚੁਕ ਗਏ। ਫਾਈਨਲ ਮੈਚ ਵਿੱਚ ਰੂਸੀ ਓਲੰਪਿਕ ਕਮੇਟੀ (ROC) ਦੇ ਪਹਿਲਵਾਨ ਜਾਵੂਰ ਯੁਗਏਵ ਨੇ ਉਸਨੂੰ ਹਰਾਇਆ।
2. ਦਿੱਲੀ ਹਿੰਸਾ ਮਾਮਲਾ:ਪੰਜਾਬ ਵਿਧਾਨ ਸਭਾ ਕਮੇਟੀ ਅੱਗੇ ਪੇਸ਼ ਹੋਇਆ ਦੀਪ ਸਿੱਧੂ
ਚੰਡੀਗੜ੍ਹ: 26 ਜਨਵਰੀ ਮੌਕੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਨਾਮਜ਼ਦ ਦੀਪ ਸਿੱਧੂ ਪੰਜਾਬ ਵਿਧਨਸਭਾ ਵਲੋਂ ਬਣਾਈ ਕਮੇਟੀ ਅੱਗੇ ਪੇਸ਼ ਹੋਏ ਹਨ। ਇਸ ਮੌਕੇ ਉਨ੍ਹਾਂ 26 ਜਨਵਰੀ ਦੀ ਹਿੰਸਾ ਮੌਕੇ ਆਪਣੀ ਗ੍ਰਿਫ਼ਤਾਰੀ ਅਤੇ ਕੇਸ ਸਬੰਧਿਤ ਜਾਣਕਾਰੀ ਪੰਜਾਬ ਵਿਧਾਨ ਸਭਾ ਕਮੇਟੀ ਨਾਲ ਸਾਂਝੀ ਕੀਤੀ ਹੈ।
3. ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫੇ ‘ਤੇ ਮੱਚਿਆ ਸਿਆਸੀ ਬਵਾਲ, ਵੇਖੋ ਖਾਸ ਰਿਪੋਰਟ
ਚੰਡੀਗੜ੍ਹ: ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫੇ ਤੋਂ ਬਾਅਦ ਸੂਬੇ ਦੇ ਵਿੱਚ ਸਿਆਸਤ ਗਰਮਾ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਸੀ ਅਤੇ ਸਿਰਫ ਰੁਪਏ ਤਨਖਾਹ ‘ਤੇ ਨਿਯੁਕਤ ਕੀਤੇ ਗਏ ਸਨ।
ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ‘ਤੇ ਉੱਠੇ ਸੀ ਸਵਾਲ
ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਦਾ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਸੀ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਪਟੀਸ਼ਨਰ ਨੇ ਲਿਖਿਆ ਸੀ ਕਿ ਪੰਜਾਬ ਸਰਕਾਰ ਨੇ ਧਾਰਾ 14 ਅਤੇ 16 ਦੀ ਉਲੰਘਣਾ ਕੀਤੀ ਹੈ।
Explainer--
1. ਕਾਂਗਰਸ ਸਰਕਾਰ 'ਚ ਵਧ ਰਹੇ ਬੇਰੁਜ਼ਗਾਰ ਨੌਜਵਾਨਾਂ ਦੀ ਖੁਦਕੁਸ਼ੀ ਦੇ ਮਾਮਲੇ !
ਚੰਡੀਗੜ੍ਹ: ਇਕ ਪਾਸੇ ਜਿਥੇ ਸਿਆਸਤਦਾਨ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਤੋਂ ਇਲਾਵਾ ਹੋਰ ਕਈ ਸਹੂਲਤਾਂ ਦੇਣ ਦੇ ਵਾਅਦੇ ਕਰਦੇ ਨਜ਼ਰ ਆ ਰਹੇ ਹਨ ਉਥੇ ਹੀ ਦੂਜੇ ਪਾਸੇ ਨੌਕਰੀ ਨਾ ਮਿਲਣ ਕਾਰਨ ਸੂਬੇ 'ਚ ਬੇਰੁਜ਼ਗਾਰ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚ ਹਰ ਮਹੀਨੇ ਛੇ ਦੇ ਕਰੀਬ ਬੇਰੁਜ਼ਗਾਰ ਨੌਜਵਾਨ ਇਸ ਭਿਆਨਕ ਕਦਮ ਨੂੰ ਚੁੱਕਦੇ ਹੋਏ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ। ਉੱਥੇ ਹਰ ਸਾਲ ਇਨ੍ਹਾਂ ਖੁਦਕੁਸ਼ੀਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ।
ਵੈਬਸਾਈਟ 'ਤੇ ਸ਼ੇਅਰ ਕਰੇ ਰੁਜ਼ਗਾਰ ਦੇ ਅੰਕੜੇ:ਆਪ
ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਸਰਕਾਰ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਜੇ ਅਸੀਂ ਨੌਕਰੀ ਨਾਂ ਦੇ ਪਾਏ ਤਾਂ ਬੇਰੁਜ਼ਗਾਰੀ ਭੱਤਾ ਦੇਵਾਂਗਾ, ਪਰ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਤਾਂ ਆਪਣੀ ਵੈੱਬਸਾਈਟ 'ਤੇ ਪਾਵੇ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਸਰਕਾਰ ਨੇ ਆਮ ਲੋਕਾਂ ਨੂੰ ਸਿਰਫ਼ ਲਾਰੇ ਹੀ ਲਗਾਏ ਹਨ।
ਸਰਕਾਰ ਨੇ ਵਾਅਦੇ ਨਹੀਂ ਕੀਤੇ ਪੁਰੇ: ਅਕਾਲੀ ਦਲ
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਮਵੀਰ ਸਿੰਘ ਗੁਰਾਇਆ ਨੇ ਕਿਹਾ ਕਿ ਸਰਕਾਰ ਬਣਾਉਣ ਲਈ ਕਾਂਗਰਸ ਨੇ ਵੱਡੇ-ਵੱਡੇ ਵਾਅਦੇ ਕਰ ਦਿੱਤੇ ਸੀ, ਜੋ ਪੂਰੇ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਹਰ ਪਾਸੇ ਨੌਜਵਾਨ ਧਰਨੇ ਦੇ ਰਹੇ ਹਨ ਅਤੇ ਮਜਬੂਰੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ।
Exclusive--
1. ਹਾਕੀ ਖਿਡਾਰੀਆਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲੀਆਂ ਮਾਵਾਂ ਦੇ ਸੰਘਰਸ਼ ਦੀ ਕਹਾਣੀ...
ਜਲੰਧਰ: ਕਹਿੰਦੇ ਨੇ ਕਿਸੇ ਵੀ ਇਨਸਾਨ ਨੂੰ ਸਫ਼ਲ ਬਣਾਉਣ ਵਿੱਚ ਸਭ ਤੋਂ ਵੱਡਾ ਹੱਥ ਮਾਵਾਂ ਦਾ ਹੁੰਦਾ ਹੈ। ਬੱਚਿਆਂ ਦੇ ਜਨਮ ਤੋਂ ਲੈ ਕੇ ਉਸ ਦੀ ਪੜ੍ਹਾਈ ਲਿਖਾਈ ਉਸ ਨੂੰ ਜ਼ਿੰਦਗੀ ਵਿੱਚ ਕੁਝ ਬਣਨ ਦੀ ਚਾਹ ਸਭ ਤੋਂ ਜ਼ਿਆਦਾ ਮਾਵਾਂ ਦੇ ਦਿਲ ਵਿੱਚ ਹੁੰਦੀ ਹੈ। ਮਾਵਾਂ ਆਪਣੇ ਬੱਚਿਆਂ ਲਈ ਜੋ ਕੁਰਬਾਨੀ ਕਰਦੀਆਂ ਹਨ ਉਹ ਸ਼ਾਇਦ ਦੁਨੀਆਂ ਦਾ ਕੋਈ ਸ਼ਖ਼ਸ ਨਹੀਂ ਕਰ ਸਕਦਾ। ਫਿਰ ਚਾਹੇ ਗੱਲ ਬੱਚੇ ਨੂੰ ਪਿਆਰ ਨਾਲ ਉਸ ਨੂੰ ਕੁਝ ਬਣਨ ਦਾ ਰਾਹ ਦਿਖਾਉਣ ਦੀ ਹੋਵੇ ਜਾਂ ਫਿਰ ਉਸ ਨੂੰ ਘੁੱਟ ਕੇ ਇਹ ਅਹਿਸਾਸ ਦਿਵਾਉਣ ਦੀ ਹੋਵੇ ਕਿ ਜ਼ਿੰਦਗੀ ਵਿੱਚ ਹਰ ਕਦਮ ਅੱਗੇ ਕਿੱਦਾਂ ਵਧਾਉਣਾ ਹੈ ਇਹ ਗੱਲ ਇੱਕ ਮਾਂ ਤੋਂ ਜ਼ਿਆਦਾ ਵਧੀਆ ਤਰ੍ਹਾਂ ਕੋਈ ਨਹੀਂ ਸਿਖਾ ਸਕਦਾ। ਭਾਰਤੀ ਹਾਕੀ ਖਿਡਾਰੀਆਂ ਦੀਆਂ ਮਾਵਾਂ ਨੇ ਕੁਝ ਏਦਾਂ ਦੀਆਂ ਹੀ ਗੱਲਾਂ ਅੱਜ ਸਾਡੇ ਨਾਲ ਆਪਣੇ ਇਨ੍ਹਾਂ ਸਬੂਤਾਂ ਬਾਰੇ ਸਾਂਝੀਆਂ ਕੀਤੀਆਂ ਹਨ।