ਚੰਡੀਗੜ੍ਹ: ਵਿਭਾਗ ਵਿੱਚ ਕੋਚ ਦੀ ਨੌਕਰੀ ਲਈ ਕੰਟਰੈਕਟ ਬੇਸ ‘ਤੇ ਪੰਜਾਬ ਸਰਕਾਰ ਨੇ ਹਰਦੀਪ ਕੌਰ ਨੂੰ ਦਿੱਤਾ ਨਿਯੁਕਤੀ ਪੱਤਰ ਖੇਤਾਂ ਵਿੱਚ ਝੋਨਾ ਲਗਾ ਰਹੀ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਦੀ ਮੀਡੀਆ ਵਿਚ ਖ਼ਬਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵੱਲੋਂ ਹਰਦੀਪ ਕੌਰ ਨੂੰ ਖੇਡ ਵਿਭਾਗ ਵਿੱਚ ਕੰਟਰੈਕਟ ਬੇਸ ਤੇ ਕੋਚ ਦੀ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ ।
ਹਰਦੀਪ ਕੌਰ ਨੇ ਖੇਡ ਮੰਤਰੀ ਦਾ ਧੰਨਵਾਦ ਕਰਦਿਆਂ ਪੰਜਾਬ ਪੁਲਿਸ ਵਿੱਚ ਨੌਕਰੀ ਦੀ ਵੀ ਮੰਗ ਕੀਤੀ ਹੈ ਤੇ ਖੇਡ ਮੰਤਰੀ ਨੇ ਹਰਦੀਪ ਕੌਰ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਪੰਜਾਬ ਪੁਲੀਸ ਦੀ ਭਰਤੀ ਖੁੱਲ੍ਹੇਗੀ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਪੁਲਿਸ ਦੇ ਵਿਚ ਵੀ ਨੌਕਰੀ ਦੇ ਦਿੱਤੀ ਜਾਵੇਗੀ।
ਇਸ ਮੌਕੇ ਹਰਦੀਪ ਕੌਰ ਨੇ ਈਟੀਵੀ ਭਾਰਤ ਚੈਨਲ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਈਟੀਵੀ ਭਾਰਤ ਨੇ ਮੇਰੀ ਸਭ ਤੋਂ ਪਹਿਲਾਂ ਖ਼ਬਰ ਕੀਤੀ ਹੈ ਜਿਸ ਕਰਕੇ ਅੱਜ ੳਸਨੂੰ ਨੌਕਰੀ ਮਿਲੀ ਹੈ।
ਚੰਡੀਗੜ੍ਹ ਦੇ ਵਿਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਕਿਹਾ ਕਿ ਖੇਡਾਂ ਦੇ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਦੀ ਪੰਜਾਬ ਸਰਕਾਰ ਹਰ ਸਮੇਂ ਮਦਦ ਕਰ ਰਹੀ ਹੈ ਤੇ ਉਥੇ ਉਨ੍ਹਾਂ ਵੱਲੋਂ ਅੱਜ ਕਰਾਟੇ ਖਿਡਾਰਨ ਹਰਦੀਪ ਕੌਰ ਗੁਰਨੇ ਨੂੰ ਖੇਡ ਵਿਭਾਗ ਦੇ ਵਿੱਚ ਕੋਚ ਦੀ ਨੌਕਰੀ ਦੇ ਲਈ ਭਰਤੀ ਕਰ ਲਿਆ ਗਿਆ ਹੈ।