ਚੰਡੀਗੜ੍ਹ: ਮੰਤਰੀ ਮੰਡਲ ਨੇ 6ਵੇਂ ਪੇ-ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਤੋਂ ਮਗਰੋਂ ਦੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈੱਸ ਵਾਰਤਾ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਛੇਵਾਂ ਪੇ-ਕਮਿਸ਼ਨ ਜਨਵਰੀ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਤੇ 6-6 ਮਹੀਨੇ ਦੀ ਕਿਸ਼ਤਾਂ ਰਾਹੀਂ ਮੁਲਾਜ਼ਮਾਂ ਨੂੰ ਇਹ ਪੈਸਾ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਕਮਿਸ਼ਨ ਦੀ ਸਿਫ਼ਾਰਸ਼ਾਂ ਨੂੰ ਕੈਬਨਿਟ ਨੇ ਮਨਜ਼ੂਰ ਕਰ ਲਿਆ ਹੈ ਅਤੇ 2 ਲੱਖ 84 ਹਜ਼ਾਰ ਸਰਕਾਰੀ ਮੁਲਾਜ਼ਮਾਂ ਸਣੇ 3 ਲੱਖ 7 ਹਜ਼ਾਰ ਪੈਨਸ਼ਨਰ ਹਨ। ਜਿਨ੍ਹਾਂ ਨੂੰ ਇੱਕ ਜਨਵਰੀ 2016 ਤੋਂ ਇੰਪਲੀਮੈਂਟਟੇਸ਼ਨ ਨੀਤੀ ਮੰਨ ਲਈ ਹੈ ਜੋ 1 ਜੁਲਾਈ 2021 ਤੋਂ ਲਾਗੂ ਹੋ ਜਾਵੇਗੀ।
ਇਹ ਵੀ ਪੜੋ: 10 ਸਾਲਾਂ ਤੋ CM ਸ਼ਿਵਰਾਜ ਦੇ ਜਿਲ੍ਹੇ 'ਚ ਬਲਦ ਬਣ ਹਲ ਖਿੱਚਦੇ ਭਰਾ-ਭੈਣ
ਛੇਵੇਂ ਪੇ ਕਮਿਸ਼ਨ ਤਹਿਤ ਗਰੁੱਪ ਡੀ ਦੀ ਤਨਖ਼ਾਹ ਘੱਟੋ-ਘੱਟ 18 ਹਜ਼ਾਰ ਹੋ ਜਾਵੇਗੀ ਅਤੇ 3 ਹਜ਼ਾਰ 800 ਕਰੋੜ ਰੁਪਏ ਦਾ ਬੋਝ ਸਰਕਾਰੀ ਖ਼ਜ਼ਾਨੇ ਉੱਪਰ ਪਵੇਗਾ। ਚੌਂਕੀਦਾਰ ਡਰਾਈਵਰਾਂ ਦਾ ਅਨਾਊਂਸ ਡਬਲ ਕਰ ਦਿੱਤਾ ਗਿਆ ਹੈ। ਪੇ-ਕਮਿਸ਼ਨ ਦੀ ਸਿਫ਼ਾਰਸ਼ 10 ਸਾਲ ਦੇ ਲਈ ਹੁੰਦੀਆਂ ਹਨ ਤੇ 2 ਕਿਸ਼ਤਾਂ ਰਾਹੀਂ ਇਹ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ ਡੈੱਥ ਕਮ ਗ੍ਰੈਚੂਟੀ ਅਤੇ ਗ੍ਰੇਸ਼ੀਆ ਨੂੰ ਡਬਲ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ਪੰਜਾਬ ਕੈਬਨਿਟ ਨੇ 6ਵੇਂ ਪੇਅ-ਕਮਿਸ਼ਨ ਨੂੰ ਦਿੱਤੀ ਮਨਜ਼ੂਰੀ, ਜਾਣੋ ਹੋਰ ਕੀ ਲਏ ਫੈਸਲਾ