ਚੰਡੀਗੜ੍ਹ: ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਜੋਗੀ ਦਾ ਟੀਜ਼ਰ ਸਾਹਮਣੇ ਆ ਗਿਆ ਹੈ। ਫਿਲਮ ਦੇ ਟੀਜ਼ਰ ਤੋਂ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਫਿਲਮ 1984 ਸਿੱਖ ਦੱਗਿਆਂ ਉੱਤੇ ਅਧਾਰਿਤ ਹੋਵੇਗੀ। ਦੱਸ ਦਈਏ ਕਿ ਇਹ ਫਿਲਮ ਓਟੀਟੀ ਪਲੇਟਫਾਰਮ ’ਤੇ ਸਟ੍ਰੀਮ ਹੋਵੇਗੀ।
ਨੈੱਟਫਲਿਕਸ ਵੱਲੋਂ ਫਿਲਮ ਜੋਗੀ ਦੇ ਟੀਜ਼ਰ ਨੂੰ ਰਿਲੀਜ ਕੀਤਾ ਹੈ। ਟੀਜ਼ਰ ਨੂੰ ਰਿਲੀਜ਼ ਕਰਦੇ ਹੋਏ ਲਿਖਿਆ ਹੈ ਕਿ ਦੇਖਿਏ ਜੋਗੀ ਕਾ ਹੌਂਸਲਾ, ਜੋਗੀ ਕੀ ਹਿੰਮਤ, ਔਰ ਜੋਗੀ ਕੀ ਦੋਸਤੀ। ਜੋਗੀ, 16 ਸਤੰਬਰ ਨੂੰ ਸਟ੍ਰੀਮ, ਸਿਰਫ ਨੈੱਟਫਲਿਕਸ 'ਤੇ। 1984 ਦੇ ਸਿੱਖ ਦੰਗਿਆਂ 'ਤੇ ਆਧਾਰਿਤ ਇਸ ਫਿਲਮ 'ਚ ਦਿਲਜੀਤ ਦੋਸਾਂਝ, ਮੁਹੰਮਦ ਜ਼ੀਸ਼ਾਨ ਅਯੂਬ, ਕੁਮੁਦ ਮਿਸ਼ਰਾ, ਅਮਾਇਰਾ ਦਸਤੂਰ ਅਤੇ ਹਿਤੇਨ ਤੇਜਵਾਨੀ ਮੁੱਖ ਭੂਮਿਕਾਵਾਂ 'ਚ ਹਨ।
-
Dekhiye Jogi ka haunsla, Jogi ki himmat, aur Jogi ki dosti. Jogi, streams on 16th September, only on Netflix. #Jogi #JogiOnNetflix pic.twitter.com/B43Yc3vtSk
— Netflix India (@NetflixIndia) August 20, 2022 " class="align-text-top noRightClick twitterSection" data="
">Dekhiye Jogi ka haunsla, Jogi ki himmat, aur Jogi ki dosti. Jogi, streams on 16th September, only on Netflix. #Jogi #JogiOnNetflix pic.twitter.com/B43Yc3vtSk
— Netflix India (@NetflixIndia) August 20, 2022Dekhiye Jogi ka haunsla, Jogi ki himmat, aur Jogi ki dosti. Jogi, streams on 16th September, only on Netflix. #Jogi #JogiOnNetflix pic.twitter.com/B43Yc3vtSk
— Netflix India (@NetflixIndia) August 20, 2022
ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ਵਿੱਚ ਜੋਗੀ ਦਾ ਕਿਰਦਾਰ ਨਿਭਾ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ਰਾਹੀ ਆਪਣਾ ਡਿਜੀਟਲ ਡੈਬਿਊ ਵੀ ਕਰਨ ਜਾ ਰਹੇ ਹਨ। ਦਿਲਜੀਤ ਦੋਸਾਂਝ ਨੇ ਇਸਦੇ ਟੀਜ਼ਰ ਨੂੰ ਰੀਟਵੀਟ ਵੀ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੋਗੀ ਦੀ ਭੂਮਿਕਾ ਨਿਭਾਉਣਾ ਸਭ ਤੋਂ ਭਰਪੂਰ ਅਨੁਭਵਾਂ ਵਿੱਚੋਂ ਇੱਕ ਰਿਹਾ ਹੈ ਅਤੇ ਮੈਂ ਨੈੱਟਫਲਿਕਸ 'ਤੇ ਆਪਣੇ ਡਿਜੀਟਲ ਡੈਬਿਊ ਲਈ ਉਤਸ਼ਾਹਿਤ ਹਾਂ। ਪੂਰੀ ਟੀਮ ਨੇ ਇਸ ਖੂਬਸੂਰਤ ਕਹਾਣੀ ਨੂੰ ਜੀਵਨ ਵਿੱਚ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ।
ਇਹ ਵੀ ਪੜੋ: ਦੁਰਗਿਆਣਾ ਮੰਦਰ ਦੇ ਸਰੋਵਰ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਦੋ ਦਿਨ ਪਹਿਲਾਂ ਕੀਤੀ ਸੀ ਖੁਦਕੁਸ਼ੀ