ਚੰਡੀਗੜ੍ਹ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਵਲੋਂ ਸੋਸ਼ਲ ਮੀਡੀਆ (Social Media) 'ਤੇ ਟਵੀਟ ਕਰਕੇ ਲਖੀਮਪੁਰ ਖੀਰੀ ਵਿਖੇ ਭਾਜਪਾ ਨੇਤਾ ਦੇ ਮੁੰਡੇ ਵਲੋਂ ਦਰੜੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਨਾਲ 'ਤੇ ਸਵਾਲ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਕਾਂਗਰਸੀ ਨੇਤਾਵਾਂ ਨੂੰ ਲਖੀਮਪੁਰ ਵਿੱਚ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਯੂਪੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ? ਸਾਡੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਵਿਧਾਇਕਾਂ ਨੂੰ ਯੂਪੀ ਹਰਿਆਣਾ ਬਾਰਡਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਮੈਂ ਯੂਪੀ ਸਰਕਾਰ ਦੁਆਰਾ ਕੀਤੇ ਜਾ ਰਹੇ ਅਜਿਹੇ ਜ਼ੁਲਮ ਦੀ ਨਿੰਦਿਆ ਕਰਦਾ ਹਾਂ।
ਚਰਨਜੀਤ ਸਿੰਘ ਚੰਨੀ ਨੇ ਟਵੀਟ ਰਾਹੀਂ ਯੂ.ਪੀ. ਸਰਕਾਰ 'ਤੇ ਚੁੱਕੇ ਸਵਾਲ
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਉਪ ਮੁੱਖ ਮੰਤਰੀ (Deputy CM) ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਯੂ.ਪੀ. ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਨੂੰ ਹਰਿਆਣਾ-ਯੂ.ਪੀ. ਬਾਰਡਰ 'ਤੇ ਰੋਕ ਲਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਆਪਣੇ ਲਖੀਮਪੁਰ ਖੀਰੀ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਉਥੇ ਪੀੜਤ ਪਰਿਵਾਰਾਂ ਦਾ ਦੁੱਖ ਹੌਲਾ ਕਰਨ ਜਾ ਰਹੇ ਹਨ। ਉਥੇ ਜਾ ਕੇ ਉਹ ਪੀੜਤਾਂ ਦਾ ਹਾਲ ਜਾਨਣਗੇ ਅਤੇ ਅਸਲ ਹਾਲਾਤ ਦਾ ਜਾਇਜ਼ਾ ਲੈਣਗੇ।
-
Why are Congress leaders not being allowed to enter UP to visit the bereaved families in Lakhimpur ? Our Deputy CM @Sukhjinder_INC & MLAs have been detained at the UP Haryana Border. I condemn such tyranny being done by the UP Govt.
— Charanjit S Channi (@CHARANJITCHANNI) October 4, 2021 " class="align-text-top noRightClick twitterSection" data="
">Why are Congress leaders not being allowed to enter UP to visit the bereaved families in Lakhimpur ? Our Deputy CM @Sukhjinder_INC & MLAs have been detained at the UP Haryana Border. I condemn such tyranny being done by the UP Govt.
— Charanjit S Channi (@CHARANJITCHANNI) October 4, 2021Why are Congress leaders not being allowed to enter UP to visit the bereaved families in Lakhimpur ? Our Deputy CM @Sukhjinder_INC & MLAs have been detained at the UP Haryana Border. I condemn such tyranny being done by the UP Govt.
— Charanjit S Channi (@CHARANJITCHANNI) October 4, 2021
ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਸਬੰਧੀ ਪੀੜਤਾਂ ਦਾ ਹਾਲ ਜਾਨਣ ਗਏ ਸਨ ਸੁਖਜਿੰਦਰ ਰੰਧਾਵਾ
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅੱਜ ਲਖੀਮਪੁਰ ਖੀਰੀ (Lakhimpur khiri) ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਨੇ ਯੂਪੀ ਦੇ ਸਬੰਧਤ ਅਧਿਕਾਰੀਆਂ ਤੋਂ ਲਿਖਤੀ ਵਿਚ ਮੁੱਖ ਮੰਤਰੀ ਦਾ ਹੈਲੀਕਾਪਟਰ ਲਖੀਮਪੁਰ ਖੀਰੀ ਵਿਚ ਉਤਾਰਨ ਦੀ ਇਜਾਜ਼ਤ ਮੰਗੀ ਸੀ ਜਿਸ ਦੇ ਜਵਾਬ ਵਿਚ ਯੂਪੀ ਦੇ ਗ੍ਰਹਿ ਸਕੱਤਰ ਨੇ ਸੂਚਿਤ ਕੀਤਾ ਕਿ ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਤੱਕ ਨਹੀਂ ਹੋਈ ਡੀਜੀਪੀ ਦੀ ਨਿਯੁਕਤੀ, ਕੇਂਦਰ ਨੂੰ ਭੇਜੀ ਸੂਚੀ ਦਾ ਇੰਤਜ਼ਾਰ