ਚੰਡੀਗੜ੍ਹ: ਪੰਜਾਬ ਦੇ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ (Punjab Deputy Cm Sukhjinder Singh Randhawa) ਵਲੋਂ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ (Congress Leader Rahul Gandhi) ਨਾਲ ਮੁਲਾਕਾਤ ਕੀਤੀ ਗਈ, ਜਿਸ ਦੀ ਉਨ੍ਹਾਂ ਵਲੋਂ ਤਸਵੀਰ ਸੋਸ਼ਲ ਮੀਡੀਆ (Social Media) 'ਤੇ ਸਾਂਝੀ ਕੀਤੀ ਗਈ ਹੈ। ਆਪਣੇ ਟਵੀਟ ਵਿਚ ਉਨ੍ਹਾਂ ਵਲੋਂ ਲਿਖਿਆ ਗਿਆ ਹੈ ਕਿ ਰਾਹੁਲ ਗਾਂਧੀ (Rahul Gandhi) ਜੀ ਨਾਲ ਉਸਾਰੂ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਦੇ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਵਲੋਂ ਮੰਤਰੀਆਂ ਅਤੇ ਐੱਮ.ਐੱਲ.ਏ. ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਮੁੱਦਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਾਰਟੀ ਵਲੋਂ ਚੋਣਾਂ ਵਿਚ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਗ੍ਰਾਉਂਡ ਲੈਵਲ ਤੋਂ ਕੰਮ ਕੀਤਾ ਜਾ ਸਕੇ।
-
Had a productive meeting with @RahulGandhi ji today, where the issues regarding the people of our Punjab were discussed. @CHARANJITCHANNI @Barmer_Harish @INCIndia @INCPunjab #Congress pic.twitter.com/ddOOm0O4HD
— Sukhjinder Singh Randhawa (@Sukhjinder_INC) October 27, 2021 " class="align-text-top noRightClick twitterSection" data="
">Had a productive meeting with @RahulGandhi ji today, where the issues regarding the people of our Punjab were discussed. @CHARANJITCHANNI @Barmer_Harish @INCIndia @INCPunjab #Congress pic.twitter.com/ddOOm0O4HD
— Sukhjinder Singh Randhawa (@Sukhjinder_INC) October 27, 2021Had a productive meeting with @RahulGandhi ji today, where the issues regarding the people of our Punjab were discussed. @CHARANJITCHANNI @Barmer_Harish @INCIndia @INCPunjab #Congress pic.twitter.com/ddOOm0O4HD
— Sukhjinder Singh Randhawa (@Sukhjinder_INC) October 27, 2021
ਸੁਖਜਿੰਦਰ ਰੰਧਾਵਾ ਪਹਿਲਾਂ ਵੀ ਸੀਨੀਅਰ ਕਾਂਗਰਸੀ ਆਗੂਆਂ ਨਾਲ ਕਰ ਚੁੱਕੇ ਹਨ ਮੁਲਾਕਾਤ
ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi), ਸੁਖਜਿੰਦਰ ਰੰਧਾਵਾ (Sukhjinder Singh Randhawa) ਅਤੇ ਭਾਰਤ ਭੂਸ਼ਣ ਆਸ਼ੂ (Bharat Bhushan Ashu) ਸਵੇਰ ਤੋਂ ਹੀ ਪੰਜਾਬ ਰਾਜ ਭਵਨ (Punjab Raj Bhawan) ਦੇ ਗੈਸਟ ਹਾਊਸ (Guest House) ਵਿੱਚ 5 ਘੰਟੇ ਮੀਟਿੰਗ ਹੋਈ ਸੀ।
ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਤੇ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੇ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪਵਨ ਬਾਂਸਲ ਅਤੇ ਰਾਜ ਦੇ ਕੁਝ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ-ਵੀਜ਼ਾ ਦੁਬਾਰਾ ਖੁੱਲ੍ਹਣ 'ਤੇ ਅਰੂਸਾ ਨੂੰ ਮੁੜ ਬੁਲਾਵਾਂਗਾ ਪੰਜਾਬ: ਕੈਪਟਨ