ਚੰਡੀਗੜ੍ਹ: ਪੰਜਾਬ ਦੇ ਸਕੂਲਾਂ ’ਚ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਟਰਮ-2 ਦੀਆਂ ਪ੍ਰੀਖਿਆਵਾਂ ਅਪ੍ਰੈਲ ਵਿੱਚ ਕਰਵਾਈਆਂ ਜਾਣਗੀਆਂ। ਇਸ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਗਿਆ ਹੈ। ਨਾਲ ਹੀ ਕੋਵਿਡ-19 ਨੂੰ ਲੈ ਕੇ ਇਹ ਕਿਹਾ ਗਿਆ ਹੈ ਕਿ ਕੋਰੋਨਾ ਦੀਆਂ ਸ਼ਰਤਾਂ ਪ੍ਰੀਖਿਆਵਾਂ ਦੌਰਾਨ ਲਾਗੂ ਰਹਿਣਗੀਆਂ। ਪ੍ਰੀਖਿਆਵਾਂ ਨਾਲ ਜੁੜੀ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਵੀ ਉਪਲਬਧ ਹੈ।
ਜਾਣਕਾਰੀ ਮੁਤਾਬਕ 5ਵੀਂ ਜਮਾਤ ਦੀਆਂ ਦੂਜੇ ਪੜਾਅ ਦੀਆਂ ਪ੍ਰੀਖਿਆਵਾਂ 15 ਤੋਂ 23 ਮਾਰਚ ਤੱਕ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਤੋਂ 22 ਅਪ੍ਰੈਲ ਤੱਕ ਹੋਣਗੀਆਂ। ਇਸਦੇ ਨਾਲ ਹੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 25 ਤੋਂ 12 ਮਈ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 12 ਮਈ ਤੱਕ ਹੋਣਗੀਆਂ। ਇੰਨ੍ਹਾਂ ਜਮਾਤਾਂ ਲਈ ਪ੍ਰੈਕਟੀਕਲ ਇਮਤਿਹਾਨ ਲਿਖਤੀ ਪ੍ਰੀਖਿਆ ਤੋਂ ਬਾਅਦ ਲਏ ਜਾਣਗੇ। ਇਹ ਉਮੀਦ ਕੀਤੀ ਜਾ ਕਰੀ ਹੈ ਕਿ ਇੰਨ੍ਹਾਂ ਪ੍ਰੀਖਿਆਵਾਂ ਵਿੱਚ ਲਗਭਗ 10 ਲੱਖ ਪ੍ਰੀਖਿਆਰਥੀ ਸ਼ਾਮਲ ਹੋਣਗੇ।
ਇਹ ਵੀ ਪੜੋ: ਡਰੱਗ ਮਾਮਲਾ: ਮਜੀਠੀਆ ਦੀ ਜ਼ਮਾਨਤ ਦੇ ਫੈਸਲੇ ਨੂੰ ਮੁਹਾਲੀ ਕੋਰਟ ਨੇ ਰੱਖਿਆ ਸੁਰੱਖਿਅਤ
ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ ਪ੍ਰੀਖਿਆਵਾਂ ਆਫ਼ਲਾਈਨ ਵਿਧੀ ਰਾਹੀ ਕਰਵਾਈਆਂ ਜਾਣਗੀਆ। ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾ ਦੀਆਂ ਸ਼ਰਤਾਂ ਲਾਗੂ ਰਹਿਣਗੀਆਂ। ਬੋਰਡ ਵੱਲੋਂ ਇੰਨ੍ਹਾਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।