ETV Bharat / city

CTU ਬੱਸਾਂ ਦੇ ਰਾਹੀਂ ਸੈਕਟਰਾਂ ਵਿੱਚ ਸਬਜ਼ੀ ਤੇ ਫਰੂਟ ਦੀ ਸਪਲਾਈ - curfew in chandigarh

ਕਰਫਿਊ ਵਿਚਾਲੇ ਸੀਟੀਯੂ ਦੀਆਂ ਬੱਸਾਂ ਸਾਰੇ ਸੈਕਟਰਾਂ ਵਿੱਚ ਜਾ ਕੇ ਸਬਜ਼ੀਆਂ ਅਤੇ ਫਰੂਟ ਦੀ ਸਪਲਾਈ ਕਰ ਰਹੀਆਂ ਹਨ।

CTU ਬੱਸਾਂ ਰਾਹੀਂ ਸੈਕਟਰਾਂ ਵਿੱਚ ਹੋ ਰਹੀ ਸਬਜ਼ੀ ਤੇ ਫਰੂਟ ਦੀ ਸਪਲਾਈ

author img

By

Published : Mar 27, 2020, 1:52 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਵਿੱਚ ਕਰਫਿਊ ਲਗਾਇਆ ਗਿਆ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਲਈ ਪ੍ਰਸ਼ਾਸਨ ਵੱਲੋਂ ਸਿਟੀ ਬੱਸਾਂ ਰਾਹੀਂ ਹਰ ਸੈਕਟਰ ਵਿੱਚ ਸਬਜ਼ੀਆਂ ਅਤੇ ਫਰੂਟ ਦੀ ਸਪਲਾਈ ਕੀਤੀ ਜਾ ਰਹੀ ਹੈ।

ਇਸ ਦਾ ਰਿਐਲਿਟੀ ਚੈੱਕ ਕਰਨ ਪਹੁੰਚੀ ਈਟੀਵੀ ਭਾਰਤ ਦੀ ਟੀਮ ਨੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪ੍ਰਸ਼ਾਸਨ ਦੀ ਤਾਰੀਫ ਕੀਤੀ। ਸੀਟੀਯੂ ਕਰਮਚਾਰੀਆਂ ਮੁਤਾਬਕ ਕਈ ਲੋਕ ਉਨ੍ਹਾਂ ਦੇ ਨਾਲ ਸਹਿਯੋਗ ਨਹੀਂ ਕਰਦੇ ਅਤੇ ਉਹ ਸਾਮਾਨ ਇਸ ਤਰੀਕੇ ਨਾਲ ਖਰੀਦ ਰਹੇ ਹਨ ਜਿਵੇਂ ਦੁਬਾਰਾ ਸਪਲਾਈ ਨਹੀਂ ਹੋਵੇਗੀ।

CTU ਕਰਮਚਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦਾ ਫਿਲਹਾਲ ਕੋਈ ਸਮਾਂ ਨਹੀਂ ਹੈ ਪਰ ਪ੍ਰਸ਼ਾਸਨ ਵੱਲੋਂ ਹਰ ਸੈਕਟਰ ਵਿੱਚ ਸੀਟੀਯੂ ਬੱਸਾਂ ਰਾਹੀਂ ਸਾਮਾਨ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ।

ਵੇਖੋ ਵੀਡੀਓ

ਉੱਥੇ ਹੀ ਕਈ ਸਥਾਨਕ ਵਾਸੀਆਂ ਨੇ ਆਪਣੇ ਸੈਕਟਰਾਂ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਸਿਰਫ਼ ਜ਼ਰੂਰੀ ਸਾਮਾਨ ਹੀ ਖ਼ਰੀਦਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ। ਹਾਲਾਂਕਿ ਇੱਕ ਕਰਮਚਾਰੀ ਨੇ ਦੱਸਿਆ ਕਿ ਵੈਂਡਰਾਂ ਦੀ ਕਮੀ ਹੋਣ ਕਾਰਨ ਸਬਜ਼ੀਆਂ ਘੱਟ ਸਪਲਾਈ ਹੋ ਰਹੀਆਂ ਹਨ ਅਤੇ ਉਨ੍ਹਾਂ ਦੇ ਨਾਲ ਫੂਡ ਇੰਸਪੈਕਟਰ ਤੈਨਾਤ ਕੀਤੇ ਗਏ ਹਨ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.