ETV Bharat / city

RTI 'ਚ ਖੁਲਾਸਾ: ਤਿੰਨ ਨਿੱਜੀ ਥਰਮਲਾਂ ਵੱਲੋਂ ਕਾਂਗਰਸ ਨੂੰ ਦਿੱਤਾ ਕਰੋੜਾਂ ਦਾ ਫੰਡ - ਸੂਬੇ ਦੀ ਕਾਂਗਰਸ ਸਰਕਾਰ

RTI ਵਿੱਚ ਖੁਲਾਸਾ ਹੋਇਆ ਹੈ ਕਿ 3 ਨਿੱਜੀ ਕੰਪਨੀਆਂ ਵਲੋਂ ਕਾਂਗਰਸ ਨੂੰ ਕਰੋੜਾਂ ਦਾ ਪਾਰਟੀ ਫੰਡ ਦਿੱਤਾ ਗਿਆ ਹੈ ਜਿਸ ਕਾਰਨ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

RTI 'ਚ ਖੁਲਾਸਾ: ਤਿੰਨ ਨਿੱਜੀ ਥਰਮਲਾਂ ਵੱਲੋਂ ਕਾਂਗਰਸ ਨੂੰ ਦਿੱਤਾ ਕਰੋੜਾਂ ਦਾ ਫੰਡ

author img

By

Published : Jul 12, 2021, 12:26 PM IST

ਚੰਡੀਗੜ੍ਹ: ਪੰਜਾਬ ’ਚ ਬਿਜਲੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਵਿਰੋਧੀ ਪਾਰਟੀਆਂ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਬਿਜਲੀ ਮਾਮਲੇ ਨੂੰ ਲੈ ਕੇ ਲਗਾਤਾਰ ਘੇਰਿਆ ਜਾ ਰਿਹਾ ਹੈ। ਇੱਕ ਪਾਸੇ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨ ਨੂੰ ਲੈ ਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨੇ ਸਾਧ ਰਹੇ ਹਨ। ਉੱਥੇ ਹੀ ਆਰਟੀਆਈ ਰਾਹੀਂ ਇੱਕ ਨਵਾਂ ਖੁਲਾਸਾ ਹੋਇਆ ਜਿਸ ਨਾਲ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

RTI 'ਚ ਖੁਲਾਸਾ: ਤਿੰਨ ਨਿੱਜੀ ਥਰਮਲਾਂ ਵੱਲੋਂ ਕਾਂਗਰਸ ਨੂੰ ਦਿੱਤਾ ਕਰੋੜਾਂ ਦਾ ਫੰਡ

ਇਨ੍ਹਾਂ ਕੰਪਨੀਆਂ ਨੇ ਦਿੱਤਾ ਪਾਰਟੀ ਫੰਡ

ਆਰਟੀਆਈ ਵੱਲੋਂ ਖੁਲਾਸਾ ਹੋਇਆ ਹੈ ਕਿ ਬਿਜਲੀ ਕੰਪਨੀਆਂ ਨੇ ਕਾਂਗਰਸ ਨੂੰ ਕਰੋੜਾਂ ਦਾ ਪਾਰਟੀ ਫੰਡ ਦਿੱਤਾ ਗਿਆ। ਦੱਸ ਦਈਏ ਕਿ ਲਾਰਸਨ ਐਂਡ ਟੁਰਬੋ ਕੰਪਨੀ ਵੱਲੋਂ ਕਾਂਗਰਸ ਹਾਈਕਮਾਨ ਨੂੰ 8.25 ਕਰੋੜ ਰੁਪਏ ਪਾਰਟੀ ਫੰਡ ਦਿੱਤਾ ਗਿਆ ਜਦਕਿ ਵੇਦਾਂਤਾ ਗਰੁੱਪ ਵੱਲੋਂ 7 ਕਰੋੜ ਰੁਪਏ ਅਤੇ ਜੀਵੀਕੇ ਗਰੁੱਪ ਵੱਲੋਂ ਦੱਸ ਲੱਖ ਰੁਪਏ ਪਾਰਟੀ ਫੰਡ ਦਿੱਤਾ ਗਿਆ। ਇਸ ਖੁਲਾਸੇ ਤੋਂ ਬਾਅਦ ਸਿਆਸਤ ਕਾਫੀ ਤੇਜ਼ ਹੋ ਗਈ ਹੈ।

ਅਕਾਲੀਆਂ ਅਤੇ ਆਪ ਨੂੰ ਕਦੇ ਨਹੀਂ ਦਿੱਤਾ ਪਾਰਟੀ ਫੰਡ

ਦਰਅਸਲ, ਸ਼੍ਰੋਮਣੀ ਅਕਾਲੀ ਦਲ ਗੱਠਜੋੜ ਭਾਜਪਾ ਦੇ ਸਮੇਂ ਕੀਤੇ ਗਏ ਪੱਚੀ ਸਾਲਾ ਪਾਵਰ ਪਰਚੇਜ਼ ਐਗਰੀਮੈਂਟ ਨੂੰ ਨੂੰ ਰੱਦ ਕਰਨ ਸਬੰਧੀ ਕਾਂਗਰਸ ਸਰਕਾਰ ਜਿੱਥੇ ਕਾਨੂੰਨੀ ਸਲਾਹ ਲੈ ਰਹੀ ਹੈ ਤਾਂ ਇਸ ਵਿਚਾਲੇ ਇਹ ਵੀ ਖ਼ਬਰਾਂ ਹਨ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਕੰਪਨੀਆਂ ਵੱਲੋਂ ਕੋਈ ਵੀ ਫੰਡ ਨਹੀਂ ਦਿੱਤਾ ਗਿਆ ਜਦ ਕਿ ਇਹ ਤਿੰਨੋਂ ਕੰਪਨੀਆਂ ਪੰਜਾਬ ਵਿੱਚ ਨਿੱਜੀ ਥਰਮਲ ਪਲਾਂਟ ਚਲਾ ਰਹੇ ਹਨ ਜਿਨ੍ਹਾਂ ਤੋਂ ਸਰਕਾਰ ਮਹਿੰਗੇ ਭਾਅ ਬਿਜਲੀ ਖਰੀਦ ਕਰ ਰਹੀ ਹੈ।

ਇਹ ਵੀ ਪੜੋ: ਪੰਜਾਬ 'ਚ ਬਿਜਲੀ ਸੰਕਟ,15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.