ETV Bharat / city

ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 298 ਹੋਈ, 17 ਮੌਤਾਂ - ਕੋੋਰੋਨਾ ਪੰਜਾਬ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਸ਼ੁੱਕਰਵਾਰ ਨੂੰ 11 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 298 ਹੋ ਗਈ ਹੈ। ਇਨ੍ਹਾਂ 11 ਨਵੇਂ ਮਾਮਲਿਆਂ ਵਿੱਚੋਂ 6 ਜ਼ਿਲ੍ਹਾ ਪਟਿਆਲਾ, 1 ਜਲੰਧਰ, 1 ਅੰਮ੍ਰਿਤਸਰ, 1 ਲੁਧਿਆਣਾ ਅਤੇ 2 ਮਾਨਸਾ ਤੋਂ ਸਾਹਮਣੇ ਆਏ ਹਨ।

ਕੋਰੋਨਾ
ਕੋਰੋਨਾ
author img

By

Published : Apr 24, 2020, 7:25 PM IST

Updated : Apr 24, 2020, 7:55 PM IST

ਚੰਡੀਗੜ੍ਹ: ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 299 ਹੋ ਗਈ ਹੈ। ਇਨ੍ਹਾਂ 11 ਨਵੇਂ ਮਾਮਲਿਆਂ ਵਿੱਚੋਂ 6 ਜ਼ਿਲ੍ਹਾ ਪਟਿਆਲਾ, 1 ਜਲੰਧਰ, 1 ਅੰਮ੍ਰਿਤਸਰ, 1 ਲੁਧਿਆਣਾ ਅਤੇ 2 ਮਾਨਸਾ ਤੋਂ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਕੁੱਲ 17 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ 300 ਮਰੀਜ਼ਾਂ ਵਿੱਚੋਂ 70 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਕੋਵਿਡ-19 ਸਬੰਧੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 10611 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 8310 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 2003 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ ਜਿਨ੍ਹਾਂ ਵਿੱਚ ਨਵਾਂਸ਼ਹਿਰ, ਮੋਗਾ, ਬਰਨਾਲਾ, ਗੁਰਦਾਸਪੁਰ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਕੋਈ ਐਕਟਿਵ ਮਾਮਲਾ ਨਹੀਂ ਹੈ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਜਲੰਧਰ ਵਿੱਚ 64, ਮੋਹਾਲੀ ਵਿੱਚ 63, ਪਟਿਆਲਾ ਵਿੱਚ 55, ਪਠਾਨਕੋਟ ਵਿੱਚ 24, ਨਵਾਂਸ਼ਹਿਰ ਵਿੱਚ 19, ਲੁਧਿਆਣਾ ਵਿੱਚ 17, ਅੰਮ੍ਰਿਤਸਰ ਵਿੱਚ 15, ਮਾਨਸਾ ਵਿੱਚ 13, ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਵਿੱਚ 3, ਕਪੂਰਥਲਾ ਵਿੱਚ 3, ਸੰਗਰੂਰ ਵਿੱਚ 3, ਫ਼ਰੀਦਕੋਟ ਵਿੱਚ 3, ਫ਼ਤਿਹਗੜ੍ਹ ਸਾਹਿਬ ਵਿੱਚ 2, ਬਰਨਾਲਾ ਵਿੱਚ 2, ਮੁਕਤਸਰ ਸਾਹਿਬ ਵਿੱਚ 1, ਗੁਰਦਾਸਪੁਰ ਵਿੱਚ 1 ਅਤੇ ਫ਼ਿਰੋਜ਼ਪੁਰ ਵਿੱਚ 1 ਕੋਰੋਨਾ ਪੌਜ਼ੀਟਿਵ ਕੇਸ ਹੈ।

Last Updated : Apr 24, 2020, 7:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.