ਪੰਚਕੂਲਾ: ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ (Ranjit Singh) ਦੇ ਕਤਲ (Murder) ਦੇ ਮਾਮਲੇ 'ਤੇ ਵੱਡੀ ਖਬਰ (Big news) ਸਾਹਮਣੇ ਆ ਰਹੀ ਹੈ। ਹਾਈ ਕੋਰਟ (High Court) ਨੇ ਰਣਜੀਤ ਸਿੰਘ ਦੇ ਪੁੱਤਰ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਸਿਰਸਾ ਦੇ ਡੇਰਾ ਸੱਚਾ-ਸੌਦਾ ਦੇ ਮੈਨੇਜਰ ਰਣਜੀਤ ਸਿਂਘ ਦੇ ਕਤਲ ਮਾਮਲੇ ਦੀ ਪੰਚਕੂਲਾ ਸੀ.ਬੀ.ਆਈ. ਅਦਾਲਤ ਵਿਚ ਕਿਸੇ ਹੋਰ ਸੀ.ਬੀ.ਆਈ. ਅਦਾਲਤ ਵਿਚ ਟ੍ਰਾਇਲ ਨੂੰ ਟਰਾਂਸਫਰ ਕਰਨ ਦੀ ਮ੍ਰਿਤਕ ਰਣਜੀਤ ਸਿੰਘ ਦੇ ਪੁੱਤਰ ਦੀ ਪਟੀਸ਼ਨ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ।
ਸਿਰਸਾ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦਾ ਟ੍ਰਾਇਲ ਟਰਾਂਸਫਰ ਕਰਨ ਦੀ ਮੰਗ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ ਹੈ ਇਸ 'ਤੇ ਇਸ ਪਟੀਸ਼ਨ ਦੇ ਖਾਰਿਜ ਹੋਣ ਨਾਲ ਇਹ ਸਾਫ ਹੋ ਗਿਆ ਹੈ ਕਿ ਪੰਚਕੂਲਾ ਦੀ ਸੀ.ਬੀ.ਆਈ. ਕੋਰਟ ਹੀ ਹੁਣ ਰਣਜੀਤ ਸਿੰਘ ਕਤਲਕਾਂਡ ਵਿਚ ਹੁਣ ਆਪਣਾ ਅੰਤਿਮ ਫੈਸਲਾ ਸੁਣਾ ਸਕਦੀ ਹੈ। ਰਣਜੀਤ ਸਿੰਘ ਕਤਲਕਾਂਡ ਵਿਚ ਗੁਰਮੀਤ ਰਾਮ ਰਹੀਮ ਸਣੇ ਹੋਰ ਮੁਲਜ਼ਮ ਹਨ।
ਮ੍ਰਿਤਕ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੇ ਪੰਚਕੂਲਾ ਸੀ.ਬੀ.ਆਈ. ਕੋਰਟ ਦੇ ਜੱਜ ਤੋਂ ਇਹ ਮਾਮਲਾ ਟਰਾਂਸਫਰ ਕਰਨ ਦੀ ਮੰਗ ਕਰਦੇ ਹੋਏ ਸ਼ੱਕ ਜਤਾਇਆ ਸੀ ਕਿ ਪੰਚਕੂਲਾ ਸੀ.ਬੀ.ਆਈ. ਕੋਰਟ ਦੇ ਜੱਜ ਇਕ ਪਾਸੜ ਫੈਸਲਾ ਸੁਣਾ ਸਕਦੇ ਹਨ। ਇਸ ਲਈ ਕਿਸੇ ਇਹ ਕੇਸ ਕਿਸੇ ਹੋਰ ਜੱਜ ਕੋਲ ਭੇਜਿਆ ਜਾਵੇ।
ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅੱਜ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿਰਫ ਖਦਸ਼ੇ 'ਤੇ ਕਿ ਜੱਜ ਇਕ ਪਾਸੜ ਫੈਸਲਾ ਸੁਣਾ ਸਕਦੇ ਹਨ ਇਸ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ, ਅਜਿਹੇ ਵਿਚ ਜਗਸੀਰ ਸਿੰਘ ਦੀ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ।
ਪੰਚਕੂਲਾ ਸੀ.ਬੀ.ਆਈ. ਅਦਾਲਤ ਤੋਂ ਕਤਲ ਕੇਸ ਦੇ ਤਬਾਦਲੇ ਦੀ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਰਣਜੀਤ ਦੇ ਪੁੱਤਰ ਜਗਸੀਰ ਸਿੰਘ ਨੇ ਸੀ.ਬੀ.ਆਈ. ਜੱਜ 'ਤੇ ਸਵਾਲ ਚੁੱਕੇ ਹਨ। ਕੁਝ ਸੁਣਵਾਈਆਂ ਤੋਂ ਬਾਅਦ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ।
ਤੁਹਾਨੂੰ ਦੱਸ ਦਈਏ ਕਿ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਦੀ ਪੰਚਕੂਲਾ ਸੀ.ਬੀ.ਆਈ ਕੋਰਟ ਤੋਂ ਕਿਸੇ ਹੋਰ ਸੀ.ਬੀ.ਆਈ. ਕੋਰਟ ਵਿਚ ਸੁਣਵਾਈ ਨੂੰ ਲੈ ਕੇ ਮ੍ਰਿਤਕ ਰਣਜੀਤ ਸਿੰਘ ਦੇ ਪੁੱਤਰ ਨੇ ਹਾਈ ਕੋਰਟ ਵਿਚ ਪਟੀਸ਼ਨ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ- ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਖੀਮਪੁਰ ਹਿੰਸਾ ਬਾਰੇ ਪੁੱਛੇ ਸਵਾਲ