ETV Bharat / city

ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ: ਮੈਡੀਕਲ ਸਟਾਫ ਨੂੰ ਬੱਚਿਆ ਦੇ ਇਲਾਜ ਲਈ ਦਿੱਤੀ ਜਾ ਰਹੀ ਖਾਸ ਟ੍ਰੇਨਿੰਗ

author img

By

Published : Jun 26, 2021, 12:52 PM IST

ਕੋਰੋਨਾ ਵਾਇਰਸ (coronavirus) ਦੀ ਸੰਭਾਵਿਤ ਤੀਜ਼ੀ ਲਹਿਰ ਨਾਲ ਨਜਿੱਠਣ ਲਈ ਹੁਣੇ ਤੋਂ ਹੀ ਤਿਆਰੀਆਂ ਨੂੰ ਪੂਰਾ ਕਰਨਾ ਹੋਵੇਗਾ। ਸਿਹਤ ਸੇਵਾਵਾਂ ’ਚ ਕੋਈ ਵੀ ਕਮੀ ਇੱਕ ਵੱਡੀ ਤ੍ਰਾਸਦੀ ਦਾ ਰੂਪ ਲੈ ਸਕਦੀ ਹੈ। ਇਸੇ ਨੂੰ ਲੈ ਕੇ ਸਾਡੀ ਟੀਮ ਨੇ ਚੰਡੀਗੜ੍ਹ ਸਿਹਤ ਵਿਭਾਗ ਦੇ ਸੰਯੁਕਤ ਨਿਦੇਸ਼ਕ ਤੋਂ ਗੱਲ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਕੇਂਦਰ ਸ਼ਾਸਿਤ ਚੰਡੀਗੜ੍ਹ (chandigarh) ਚ ਕੋਰੋਨਾ ਦੀ ਤੀਜ਼ੀ ਲਹਿਰ ਤੋਂ ਨਜਿੱਠਣ ਲਈ ਕਿੰਨੀ ਤਿਆਰੀਆਂ ਕੀਤੀ ਗਈਆਂ ਹੈ।

ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ: ਮੈਡੀਕਲ ਸਟਾਫ ਨੂੰ ਬੱਚਿਆ ਦੇ ਇਲਾਜ ਲਈ ਦਿੱਤੀ ਜਾ ਰਹੀ ਖਾਸ ਟ੍ਰੇਨਿੰਗ
ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ: ਮੈਡੀਕਲ ਸਟਾਫ ਨੂੰ ਬੱਚਿਆ ਦੇ ਇਲਾਜ ਲਈ ਦਿੱਤੀ ਜਾ ਰਹੀ ਖਾਸ ਟ੍ਰੇਨਿੰਗ

ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ (coronavirus second wave) ਦਾ ਪ੍ਰਭਾਵ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਘਟ ਰਹੀ ਹੈ। ਪਰ ਵਿਗਿਆਨੀਆਂ ਨੇ ਕੋਰੋਨਾ ਦੀ ਤੀਜੀ ਲਹਿਰ (coronavirus third wave) ਦੇ ਆਉਣ ਦੀ ਚਿਤਾਵਨੀ ਵੀ ਦਿੱਤੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਆ ਸਕਦੀ ਹੈ। ਉੱਥੇ ਹੀ ਹੁਣ ਸਵਾਲ ਇਹ ਹੈ ਕਿ ਜਦੋਂ ਕੋਰੋਨਾ ਦੀ ਦੂਜੀ ਲਹਿਰ ਆਈ ਸੀ, ਸਿਹਤ ਸੇਵਾਵਾਂ ਵਿੱਚ ਬਹੁਤ ਸਾਰੀਆਂ ਕਮੀਆਂ ਦੇਖਣ ਨੂੰ ਮਿਲੀਆ ਸੀ, ਅਜਿਹੇ ’ਚ ਤੀਜੀ ਲਹਿਰ ਲਈ ਸਿਹਤ ਵਿਭਾਗ ਕਿੰਨਾ ਤਿਆਰ ਹੈ. ਇਸੇ ਨੂੰ ਲੈ ਕੇ ਸਾਡੀ ਟੀਮ ਨੇ ਚੰਡੀਗੜ੍ਹ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ।

ਚੰਡੀਗੜ੍ਹ ਸਿਹਤ ਵਿਭਾਗ ਦੇ ਸੰਯੁਕਤ ਨਿਦੇਸ਼ਕ ਡਾ. ਵੀਕੇ ਨਾਗਪਾਲ ਨੇ ਦੱਸਿਆ ਕਿ ਕੋਰੋਨਾ ਦੇ ਕੇਸ ਘੱਟ ਜਰੂਰ ਹੋ ਰਹੇ ਹਨ, ਪਰ ਕੋਰੋਨਾ ਵਾਇਰਸ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉੱਥੇ ਹੀ ਤੀਜ਼ੀ ਲਹਿਰ ਦਾ ਖਤਰਾ ਵੀ ਬਣਾ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਤੀਜੀ ਲਹਿਰ ਦਾ ਅਸਰ ਬੱਚਿਆ ਤੇ ਜਿਆਦਾ ਵਧ ਸਕਦਾ ਹੈ। ਇਸ ਲਈ ਚੰਡੀਗੜ੍ਹ ਸਿਹਤ ਵਿਭਾਗ ਇਸ ਹੋਰ ਵੀ ਧਿਆਨ ਦੇ ਰਿਹਾ ਹੈ। ਜਿਸਦੇ ਤਹਿਤ ਹਸਪਤਾਲਾਂ ਚ ਬੱਚਿਆ ਦੇ ਲਈ ਵਾਰਡ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇੱਕ ਨਵਜਾਤ ਹਸਪਤਾਲ ਤੈਆਰ ਕੀਤਾ ਗਿਆ ਹੈ। ਸੈਕਟਰ-48 ਹਸਪਤਾਲ ਨੂੰ ਵੀ ਬੱਚਿਆਂ ਦਾ ਹਸਪਤਾਲ ਬਣਾ ਦਿੱਤਾ ਗਿਆ ਹੈ। ਸਾਰੇ ਸਰਕਾਰੀ ਹਸਪਤਾਲਾਂ ਚ ਆਈਸੀਯੂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ।

ਮੈਡੀਕਲ ਸਟਾਫ ਨੂੰ ਦਿੱਤੀ ਜਾ ਰਹੀ ਹੈ ਸਪੈਸ਼ਲ ਟ੍ਰੇਨਿੰਗ

ਡਾ. ਵੀਕੇ ਨਾਗਪਾਲ ਨੇ ਦੱਸਿਆ ਕਿ ਚੰਡੀਗੜ੍ਹ ਚ ਮੈਡੀਕਲ ਸਟਾਫ (chandigarh health department) ਨੂੰ ਵੀ ਬੱਚਿਆਂ ਦਾ ਇਲਾਜ ਕਰਨ ਦੀ ਵੱਖ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕਿਉਂਕਿ ਬੱਚਿਆਂ ਦੇ ਇਲਾਜ ਚ ਖਾਸ ਸਾਵਧਾਨੀਆਂ ਵਰਤਣੀ ਪੈਂਦੀ ਹੈ। ਬੱਚਿਆਂ ਨੂੰ ਕਿਹੜੀ ਦਵਾਈ ਦੇਣੀ ਹੈ, ਉਸਦੀ ਡੋਜ ਕਿੰਨੀ ਦੇਣੀ ਹੈ, ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਤੋਂ ਇਲਾਵਾ ਸਟਾਫ ਨੂੰ ਇਹ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਜੇਕਰ ਮਾਤਾ ਪਿਤਾ ਹੈਲਪਲਾਈਨ ਨੰਬਰ ਤੇ ਫੋਨ ਕਰੇ ਅਤੇ ਆਪਣੇ ਬੱਚਿਆਂ ’ਚ ਦਿਖਾਈ ਦੇ ਰਹੇ ਲੱਛਣਾਂ ਦੇ ਬਾਰੇ ਦੱਸਣ ਤਾਂ ਅਜਿਹੇ ਸਮੇਂ ’ਚ ਕਿਸ ਤਰ੍ਹਾਂ ਨਾਲ ਸੇਵਾਵਾਂ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

'ਚੰਡੀਗੜ੍ਹ ’ਚ ਆਕਸੀਜਨ ਦੀ ਕੋਈ ਕਮੀ ਨਹੀਂ'

ਕੋਰੋਨਾ ਦੀ ਦੂਜੀ ਲਹਿਰ ਚ ਆਕਸੀਜਨ (oxygen) ਦੀ ਭਾਰੀ ਕਿਲੱਤ ਦੇਖਣ ਨੂੰ ਮਿਲੀ ਸੀ। ਕਈ ਲੋਕਾਂ ਦੀ ਜਾਨ ਇਸ ਲਈ ਚਲੀ ਗਈ ਕਿ ਕਿਉਂਕਿ ਮੌਕੇ ’ਤੇ ਹੀ ਹਸਪਤਾਲ ਚ ਆਕਸੀਜਨ ਖਤਮ ਹੋ ਗਿਆ। ਇਸੇ ’ਤੇ ਡਾ. ਵੀ ਕੇ ਨਾਗਪਾਲ ਨੇ ਕਿਹਾ ਕਿ ਅਜੇ ਚੰਡੀਗੜ੍ਹ ਆਕਸੀਜਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਮਰੱਥ ਨਹੀਂ ਹੈ। ਚੰਡੀਗੜ੍ਹ ਚ ਆਕਸੀਜਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ। ਚੰਡੀਗੜ੍ਹ ਚ ਆਕਸੀਜਨ ਦੇ ਲਈ ਤਿੰਨ ਪਲਾਂਟ ਲਗਾ ਦਿੱਤੇ ਗਏ ਹਨ। ਜਲਦ ਹੀ ਇੱਕ ਪਲਾਂਟ ਚੰਡੀਗੜ੍ਹ ਪੀਜੀਆਈ ਚ ਲਗਾਇਆ ਜਾਵੇਗਾ।

'ਘਰ ’ਚ ਵੱਡੇ ਬਜ਼ੁਰਗ ਨਿਯਮਾਂ ਦਾ ਗੰਭੀਰਤਾ ਨਾਲ ਪਾਲਣ ਕੀਤਾ ਜਾਵੇ'

ਡਾ. ਵੀਕੇ ਨਾਗਪਾਲ ਨੇ ਕੋਰੋਨਾ ਦੀ ਸੰਭਾਵਿਤ ਤੀਜ਼ੀ ਲਹਿਰ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਤਾ ਪਿਤਾ ਤੋਂ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਘਰਾਂ ਚ ਹੀ ਕੋਰੋਨਾ ਨੂੰ ਲੈ ਕੇ ਬਣਾ ਗਏ ਨਿਯਮਾਂ ਦਾ ਗੰਭੀਰਤਾ ਨਾਲ ਪਾਲਣ ਕਰੇ, ਕਿਉਂਕਿ ਜੇਕਰ ਘਰ ਦੇ ਵੱਡੇ ਲੋਕ ਨਿਯਮਾਂ ਦਾ ਪਾਲਣ ਕਰਨਗੇ ਤਾਂ ਉਨ੍ਹਾਂ ਨੂੰ ਦੇਖ ਕੇ ਬੱਚੇ ਵੀ ਉਨ੍ਹਾਂ ਨਿਯਮਾਂ ਨੂੰ ਗੰਭੀਰਤਾ ਨਾਲ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਕੋਰੋਨਾ ਵੈਕਸੀਨ ਲਗਵਾਉਣ, ਇਸ ਨਾਲ ਘਰਾਂ ’ਚ ਬੱਚਿਆ ਨੂੰ ਕੋਰੋਨਾ ਦਾ ਖਤਰਾ ਘੱਟ ਹੋਵੇਗਾ।

ਇਹ ਵੀ ਪੜੋ: COVID-19: 24 ਘੰਟਿਆਂ ’ਚ 51,667 ਨਵੇਂ ਮਾਮਲੇ, 1,329 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.