ਚੰਡੀਗੜ੍ਹ: ਪੰਜਾਬ ’ਚ ਕਾਂਗਰਸ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਮਿਲ ਰਿਹਾ ਹੈ। ਦੱਸ ਦਈਏ ਕਿ ਜਿਨ੍ਹਾਂ ਵੀ ਕਾਂਗਰਸ ਪਾਰਟੀ ਚੋਂ ਕੱਢ ਰਹੀ ਹੈ ਉਹ ਸਾਰੇ ਬੀਜੇਪੀ ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਕਾਂਗਰਸ ਪਾਰਟੀ ਛੱਡ ਕੇ ਵੀ ਬੀਜੇਪੀ ਚ ਸ਼ਾਮਲ ਹੋਏ ਹਨ। ਜਿਸ ਕਾਰਨ ਕਾਂਗਰਸ ਪੰਜਾਬ ’ਚ ਕਮਜ਼ੋਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ।
ਦੱਸ ਦਈਏ ਕਿ ਕਾਂਗਰਸ ਪਾਰਟੀ ਵੱਲੋਂ ਅਜੈਬ ਸਿੰਘ ਰਟੋਲ ਅਤੇ ਸਤਿਕਾਰ ਕੌਰ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਸੀ। ਜੋਕਿ ਬੀਤੇ ਦਿਨ ਬੀਜੇਪੀ ’ਚ ਸ਼ਾਮਲ ਹੋਏ ਹਨ। ਇਸ ਸਬੰਧੀ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਟਵੀਟ ਕਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸੀ।
ਬੀਜੇਪੀ ’ਚ ਸ਼ਾਮਲ ਹੋਏ ਅਜੈਬ ਸਿੰਘ ਨੇ ਦਿੜਬਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸੀ ਜੋ ਕਿ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਤੋਂ ਹਾਰ ਗਏ ਸੀ। ਇਨ੍ਹਾਂ ਤੋਂ ਇਲਾਵਾ ਸਤਿਕਾਰ ਕੌਰ ਨੂੰ ਇਸ ਬਾਰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਸੀ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਹਿ ਚੁੱਕੇ ਸਤਿਕਾਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ ਜਿਸ ਦਾ ਕਾਰਨ ਪਾਰਟੀ ਵਿਰੁੱਧ ਗਤੀਵਿਧੀਆਂ ਨੂੰ ਦੱਸਿਆ ਸੀ।
ਇਹ ਕਾਂਗਰਸੀ ਆਗੂ ਵੀ ਬੀਜੇਪੀ ’ਚ ਹੋਏ ਸ਼ਾਮਲ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਚਾਰ ਸਾਬਕਾ ਮੰਤਰੀ ਬੀਜੇਪੀ ਚ ਸ਼ਾਮਲ ਹੋਏ ਹਨ। ਜਿਨ੍ਹਾਂ ’ਚ ਰਾਜ ਕੁਮਾਰ ਵੇਰਕਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਸ਼ਾਮਲ ਹਨ। ਇਨ੍ਹਾਂ ਦੇ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਸੀ।
-
ਸਾਬਕਾ ਸੀਨੀਅਰ ਕਾਗਰਸੀ ਆਗੂ ਅਜੈਬ ਸਿੰਘ ਰਟੋਲ ਅੱਜ ਕੇਂਦਰੀ ਜਨਰਲ ਸਕੱਤਰ ਭਾਜਪਾ ਅਤੇ ਪੰਜਾਬ ਪ੍ਰਭਾਰੀ ਸ਼੍ਰੀ ਦੁਸ਼ਅੰਤ ਗੌਤਮ ਜੀ , ਸ਼੍ਰੀ ਰਾਜੇਸ਼ ਬਾਘਾ ਦੀ ਹਾਜਰੀ ਵਿਚ ਸੈਕੜੇ ਸਾਥੀਆਂ ਨਾਲ ਭਾਜਪਾ ਚ ਸ਼ਾਮਿਲ ਹੋ। @blsanthosh #punjab#sangrurbyelection#sangrurभाजपा pic.twitter.com/1FIFx4ynuM
— Ashwani Sharma (@AshwaniSBJP) June 13, 2022 " class="align-text-top noRightClick twitterSection" data="
">ਸਾਬਕਾ ਸੀਨੀਅਰ ਕਾਗਰਸੀ ਆਗੂ ਅਜੈਬ ਸਿੰਘ ਰਟੋਲ ਅੱਜ ਕੇਂਦਰੀ ਜਨਰਲ ਸਕੱਤਰ ਭਾਜਪਾ ਅਤੇ ਪੰਜਾਬ ਪ੍ਰਭਾਰੀ ਸ਼੍ਰੀ ਦੁਸ਼ਅੰਤ ਗੌਤਮ ਜੀ , ਸ਼੍ਰੀ ਰਾਜੇਸ਼ ਬਾਘਾ ਦੀ ਹਾਜਰੀ ਵਿਚ ਸੈਕੜੇ ਸਾਥੀਆਂ ਨਾਲ ਭਾਜਪਾ ਚ ਸ਼ਾਮਿਲ ਹੋ। @blsanthosh #punjab#sangrurbyelection#sangrurभाजपा pic.twitter.com/1FIFx4ynuM
— Ashwani Sharma (@AshwaniSBJP) June 13, 2022ਸਾਬਕਾ ਸੀਨੀਅਰ ਕਾਗਰਸੀ ਆਗੂ ਅਜੈਬ ਸਿੰਘ ਰਟੋਲ ਅੱਜ ਕੇਂਦਰੀ ਜਨਰਲ ਸਕੱਤਰ ਭਾਜਪਾ ਅਤੇ ਪੰਜਾਬ ਪ੍ਰਭਾਰੀ ਸ਼੍ਰੀ ਦੁਸ਼ਅੰਤ ਗੌਤਮ ਜੀ , ਸ਼੍ਰੀ ਰਾਜੇਸ਼ ਬਾਘਾ ਦੀ ਹਾਜਰੀ ਵਿਚ ਸੈਕੜੇ ਸਾਥੀਆਂ ਨਾਲ ਭਾਜਪਾ ਚ ਸ਼ਾਮਿਲ ਹੋ। @blsanthosh #punjab#sangrurbyelection#sangrurभाजपा pic.twitter.com/1FIFx4ynuM
— Ashwani Sharma (@AshwaniSBJP) June 13, 2022
ਪੰਜਾਬ ’ਚ ਬੀਜੇਪੀ ਦੀ ਪਕੜ: ਉੱਥੇ ਹੀ ਪੰਜਾਬ ’ਚ ਬੀਜੇਪੀ ਆਪਣੀ ਪਕੜ ਨੂੰ ਮਜ਼ਬੂਤ ਕਰਨ ਚ ਲੱਗੀ ਹੋਈ ਹੈ। ਸੁਨੀਲ ਜਾਖੜ ਦੇ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਪਾਰਟੀ ਚ ਸ਼ਾਮਲ ਹੋਏ ਹਨ। ਜੋ ਕਿ ਬੀਜੇਪੀ ਦੇ ਲਈ ਪੰਜਾਬ ’ਚ ਮਜ਼ਬੂਤੀ ਲਿਆ ਸਕਦੇ ਹਨ। ਜਦਕਿ ਕਾਂਗਰਸ ਦੀ ਪਕੜ ਉਨ੍ਹੀਂ ਹੀ ਕਮਜ਼ੋਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ।
ਸੁਨੀਲ ਜਾਖੜ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਚ ਖਲਬਲੀ: ਇਨ੍ਹਾਂ ਮੰਤਰੀਆਂ ਤੋਂ ਕੁਝ ਸਮਾਂ ਪਹਿਲਾਂ ਸੁਨੀਲ ਜਾਖੜ ਨੇ ਕਾਂਗਰਸ ਛੱਡ ਬੀਜੇਪੀ ਚ ਸ਼ਾਮਲ ਹੋਏ ਸੀ। ਕਾਂਗਰਸ ਪਾਰਟੀ ਵੱਲੋਂ ਸੁਨੀਲ ਜਾਖੜ ਖਿਲਾਫ ਅਨੁਸ਼ਾਨ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ ’ਤੇ ਸੁਨੀਲ ਜਾਖੜ ਨੇ ਨਰਾਜ਼ਗੀ ਜਾਹਿਰ ਕਰਦੇ ਹੋਏ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। ਕਾਂਗਰਸ ਪਾਰਟੀ ਨੂੰ ਛੱਡ ਕੁਝ ਦਿਨਾਂ ਬਾਅਦ ਹੀ ਸੁਨੀਲ ਜਾਖੜ ਬੀਜੇਪੀ ਚ ਸ਼ਾਮਲ ਹੋਏ ਸੀ।
ਬਿਖਰਦੀ ਜਾ ਰਹੀ ਕਾਂਗਰਸ ਪਾਰਟੀ: ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ ਦੇ 4 ਮਹੀਨੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਅਤੇ ਮੁੱਖ ਮੰਤਰੀ ਅਹੁਦੇ ਤੋਂ ਅਸਵੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਖੁਦ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ। ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਨਾਲ ਗਠਜੋੜ ਕੀਤਾ। ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਤੋਂ ਬਾਅਦ ਹੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਬਿਖਰਦੀ ਹੋਈ ਨਜਰ ਆ ਰਹੀ ਹੈ।
ਇਹ ਵੀ ਪੜੋ: National Herald Case: ਰਾਹੁਲ ਗਾਂਧੀ ਤੋਂ ਅੱਜ ਫਿਰ ਕੀਤੀ ਜਾਵੇਗੀ ਪੁੱਛਗਿੱਛ