ਚੰਡੀਗੜ੍ਹ: ਜਨਵਰੀ ਮਹੀਨੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਠੰਢ ਦਾ ਕਹਿਰ ਵਧਦਾ ਜਾ ਰਿਹਾ ਹੈ। ਸੰਘਣੀ ਧੁੰਦ ਨਾਲ ਪਾਰਾ ਹੋਰ ਹੇਠਾਂ ਆ ਗਿਆ ਹੈ।
ਮੌਸਮ ਵਿਭਾਗ ਦੀ ਜਾਣਕਾਰੀ
- ਮੌਸਮ ਵਿਭਾਗ ਦੇ ਮੁਤਾਬਕ, ਆਉਣ ਵਾਲੇ 48 ਘੰਟਿਆਂ 'ਚ ਪੰਜਾਬ 'ਚ ਸ਼ੀਤ ਲਹਿਰ ਚੱਲਦੀ ਰਹੇਗੀ।
- ਪੰਜਾਬ ਦੇ 10 ਜ਼ਿਲ੍ਹਿਆਂ 'ਚ ਰੈਡ ਅਲਰਟ ਜਾਰੀ ਹੋ ਗਿਆ ਹੈ। ਨਾਲ ਦੇ ਨਾਲ ਹੀ 12 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
- ਇਸ ਦੇ ਨਾਲ ਹੀ ਅੰਮ੍ਰਿਤਸਰ ਸਭ ਤੋਂ ਠੰਢਾ ਸੂਬਾ ਬਣ ਗਿਆ ਤੇ ਉੱਥੇ ਦਾ ਪਾਰਾ 0.4 ਡਿਗਰੀ ਤੱਕ ਆ ਗਿਆ ਹੈ।
ਠੰਢ ਨਾਲ ਹੋਈਆਂ ਦੋ ਲੋਕਾਂ ਦੀ ਮੌਤ
- ਲਗਾਤਾਰ ਵੱਧ ਰਹੀ ਠੰਢ ਦੇ ਨਾਲ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਵਿਅਕਤੀ ਕਪੂਰਥਲਾ ਤੇ ਇੱਕ ਮਹਿਲਾ ਖੰਨੇ ਤੋਂ ਠੰਢ ਦਾ ਸ਼ਿਕਾਰ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ।
- ਸੜਕ ਹਾਦਸੇ ਵੀ ਵਾਪਰਣ ਦਾ ਖ਼ਤਰਾ ਵੱਧ ਗਿਆ ਹੈ। ਸੂਬੇ 'ਚ ਪੈ ਰਹੀ ਸੰਘਣੀ ਧੁੰਦ ਕਾਰਨ ਵੀਜ਼ੀਬਿਲਿਟੀ 10 ਮੀਟਰ ਤੱਕ ਹੀ ਰਹਿ ਗਈ ਹੈ।
ਬਾਰਿਸ਼ ਹੋਣ ਦੇ ਆਸਾਰ
ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ, ਪੰਜਾਬ ਆਉਣ ਵਾਲੇ ਤਿੰਨ ਦਿਨਾਂ ਤੱਕ ਕੋਲਡ ਫਰੰਟ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ 1 ਜਨਵਰੀ ਤੋਂ 4 ਜਨਵਰੀ ਤੱਕ ਮੀਂਹ ਪੈਣ ਦੇ ਆਸਾਰ ਵੀ ਹੈ।