ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਣਜੀਤ ਸਿੰਘ ਚੰਨੀ ਸੋਮਵਾਰ ਨੂੰ ਦੇਰ ਰਾਤ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪੁੱਜੇ।
ਮੁੱਖ ਮੰਤਰੀ ਚੰਨੀ ਸ਼ਾਮ 7 :15 ਵਜੇ ਬਲਬੀਰ ਸਿੰਘ ਸਿੱਧੂ ਦੇ ਪੁਰਾਣੇ ਨਿਵਾਸ ਸਥਾਨ 'ਤੇ ਪੁੱਜੇ, ਪਰ ਦੋਹਾਂ ਦੀ ਮੁਲਾਕਾਤ ਨਹੀਂ ਹੋ ਸਕੀ। ਕਿਉਂਕੀ ਮੌਜੂਦਾ ਸਮੇਂ ਵਿੱਚ ਬਲਬੀਰ ਸਿੰਘ ਸਿੱਧੂ ਸੈਕਟਰ-78 ਵਿਖੇ ਸਥਿਤ ਆਪਣੀ ਨਵੀਂ ਕੋਠੀ ਵਿੱਚ ਰਹਿੰਦੇ ਹਨ।
ਮੁਲਾਕਾਤ ਨਾਂ ਹੋਣ ਦੇ ਚਲਦੇ ਮੁੱਖ ਮੰਤਰੀ ਵਾਪਸ ਕੈਬਨਿਟ ਬੈਠਕ ਵਿੱਚ ਪਰਤਨਾ ਪਿਆ। ਆਪਣੇ ਮੰਤਰੀ ਮੰਡਲ ਨਾਲ ਕੈਬਨਿਟ ਬੈਠਕ ਖ਼ਤਮ ਕਰਨ ਮਗਰੋਂ ਮੁੱਖ ਮੰਤਰੀ ਚੰਨੀ ਮੁੜ ਬਲਬੀਰ ਸਿੰਘ ਸਿੱਧੂ ਨੂੰ ਮਿਲਣ ਲਈ ਰਾਤ 10 ਵਜੇ ਸੈਕਟਰ -78 ਵਿਖੇ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰਨਾਂ ਕਈ ਮੰਤਰੀ ਵੀ ਮੌਜੂਦ ਰਹੇ। ਮੁੱਖ ਮੰਤਰੀ ਤੇ ਬਲਬੀਰ ਸਿੰਘ ਸਿੱਧੂ ਵਿਚਾਲੇ ਤਕਰੀਬਨ ਡੇਢ ਘੰਟੇ ਤੱਕ ਮੀਟਿੰਗ ਹੋਈ।
ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੀਐਮ ਚੰਨੀ ਉਨ੍ਹਾਂ ਨੂੰ ਕਿਸੇ ਖ਼ਾਸ ਵਜ੍ਹਾਂ ਦੇ ਚਲਦੇ ਮਿਲਣ ਨਹੀਂ ਆਏ ਸਨ, ਬਲਕਿ ਆਮ ਤੌਰ 'ਤੇ ਮੁਲਾਕਾਤ ਕਰਨ ਪੁੱਜੇ ਸਨ। ਕਿਉਂਕਿ ਉਹ ਜਿਸ ਇਲਾਕੇ ਤੋਂ ਮੁੱਖ ਮੰਤਰੀ ਹਨ, ਸਿੱਧੂ ਉਥੋਂ ਦੇ ਮੌਜੂਦਾ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਦੋਹਾਂ ਵਿਚਾਲੇ ਸੁਖਾਵੇਂ ਤੇ ਬੇਹਦ ਚੰਗੇ ਢੰਗ ਨਾਲ ਮੁਲਾਕਾਤ ਹੋਈ ਹੈ। ਫਿਲਹਾਲ ਦੋਹਾਂ ਮੰਤਰੀਆਂ ਵਿਚਾਲੇ ਕਿਸ ਮੁੱਦੇ 'ਤੇ ਮੀਟਿੰਗ ਹੋਈ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਜਸਥਾਨ ਦੌਰਾ ਰੱਦ