ਪਰਥ (ਆਸਟਰੇਲੀਆ): ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੋਂ ਦੇ ਓਪਟਸ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ 'ਚ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਇਤਿਹਾਸਕ ਸੈਂਕੜਾ ਲਗਾਇਆ ਹੈ। ਜੈਸਵਾਲ ਨੇ ਆਸਟ੍ਰੇਲੀਆ 'ਚ ਆਪਣੇ ਪਹਿਲੇ ਹੀ ਟੈਸਟ 'ਚ ਸੈਂਕੜਾ ਜੜ ਕੇ ਆਸਟ੍ਰੇਲੀਆ 'ਚ 47 ਸਾਲਾਂ ਦਾ ਸੋਕਾ ਖਤਮ ਕਰ ਦਿੱਤਾ ਹੈ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ।
𝗠𝗮𝗶𝗱𝗲𝗻 𝗧𝗲𝘀𝘁 𝗰𝗲𝗻𝘁𝘂𝗿𝘆 𝗶𝗻 𝗔𝘂𝘀𝘁𝗿𝗮𝗹𝗶𝗮 🔥
— BCCI (@BCCI) November 24, 2024
A very special moment early on Sunday morning in the Perth Test as the immensely talented @ybj_19 brings up his maiden Test 100 on Australian soil.
He registers his 4th Test ton 👏
Live -… pic.twitter.com/S1kn2sWI0z
ਆਸਟ੍ਰੇਲੀਆ 'ਚ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਜੜਨ ਵਾਲਾ ਭਾਰਤੀ ਬੱਲੇਬਾਜ਼
- 101: ਐਮ ਐਲ ਜੈਸਿਮਹਾ, ਬ੍ਰਿਸਬੇਨ, 1967-68
- 113: ਸੁਨੀਲ ਗਾਵਸਕਰ, ਬ੍ਰਿਸਬੇਨ, 1977-78
- 161: ਯਸ਼ਸਵੀ ਜੈਸਵਾਲ, ਪਰਥ, 2024
ਪਰਥ ਟੈਸਟ 'ਚ ਆਸਟ੍ਰੇਲੀਆ ਹੁਣ ਬੈਕਫੁੱਟ 'ਤੇ ਹੈ। ਬੇਸ਼ੱਕ ਭਾਰਤ ਦੀ ਪਹਿਲੀ ਪਾਰੀ 150 ਦੌੜਾਂ ਤੱਕ ਹੀ ਸੀਮਤ ਰਹੀ ਸੀ। ਪਰ ਭਾਰਤ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਪਰਥ ਟੈਸਟ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਯਸ਼ਸਵੀ ਜੈਸਵਾਲ ਨੇ ਕੇਐਲ ਰਾਹੁਲ ਦੇ ਨਾਲ ਸ਼ਾਨਦਾਰ ਸ਼ੁਰੂਆਤੀ ਸਾਂਝੇਦਾਰੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਦੋਵਾਂ ਬੱਲੇਬਾਜ਼ਾਂ ਨੇ ਇਸ ਇਤਿਹਾਸਕ ਸਾਂਝੇਦਾਰੀ ਨਾਲ 38 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
💯 reasons (and counting) to celebrate for Yashasvi Jaiswal 😍#WTC25 | Follow #AUSvIND live ➡ https://t.co/Q8tuHTDzKU pic.twitter.com/rXV3dB84bc
— ICC (@ICC) November 24, 2024
ਆਸਟ੍ਰੇਲੀਆ ਖਿਲਾਫ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ।
- 201 ਦੌੜਾਂ: ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ, ਪਰਥ 2024
- 191 ਦੌੜਾਂ: ਸੁਨੀਲ ਗਾਵਸਕਰ ਅਤੇ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ, ਸਿਡਨੀ 1986
- 165 ਦੌੜਾਂ: ਨੀਲ ਗਾਵਸਕਰ ਅਤੇ ਚੇਤਨ ਚੌਹਾਨ, ਮੈਲਬੋਰਨ 1981
- 141 ਦੌੜਾਂ: ਆਕਾਸ਼ ਚੋਪੜਾ ਅਤੇ ਵਰਿੰਦਰ ਸਹਿਵਾਗ, ਮੈਲਬੋਰਨ 2003
- 124 ਦੌੜਾਂ: ਵਿਨੂ ਮਾਂਕਡ ਅਤੇ ਚੰਦੂ ਸਰਵਤੇ, ਮੈਲਬੌਰਨ 1948
- 123 ਦੌੜਾਂ: ਆਕਾਸ਼ ਚੋਪੜਾ ਅਤੇ ਵਰਿੰਦਰ ਸਹਿਵਾਗ, ਸਿਡਨੀ 2004
Kar Har Maidaan Fateh 💪🏽 Debut century for #YashasviJaiswal in Border-Gavaskar Trophy ✅
— Star Sports (@StarSportsIndia) November 24, 2024
📺 #AUSvINDOnStar 👉 1st Test, Day 3, LIVE NOW! #AUSvIND #ToughestRivalry #AdityaBirlaGroup #CricketLive pic.twitter.com/wBjrhDVcYP
ਜੈਸਵਾਲ ਨੇ ਦੂਜੀ ਪਾਰੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਸਕਾਈ ਸਕਰਾਪਰ ਛੱਕਾ ਲਗਾ ਕੇ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ। ਇਸ ਸ਼ਾਨਦਾਰ ਸੈਂਕੜੇ ਦੇ ਨਾਲ ਹੀ ਯਸ਼ਸਵੀ ਜੈਸਵਾਲ ਨੇ ਹੋਰ ਵੀ ਕਈ ਵੱਡੇ ਰਿਕਾਰਡ ਆਪਣੇ ਨਾਂਅ ਕੀਤੇ।
STAND UP & APPRECIATE THE FIRST INDIAN OPENING PAIR TO HAVE 200 RUNS PARTNERSHIP IN AUSTRALIA IN TEST HISTORY 🤯 pic.twitter.com/6xc5GW7QdI
— Johns. (@CricCrazyJohns) November 24, 2024
ਟੈਸਟ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਯਸ਼ਸਵੀ ਜੈਸਵਾਲ ਨੇ ਬਣਾਏ ਕੁਝ ਹੋਰ ਰਿਕਾਰਡ:-
23 ਸਾਲ ਦੀ ਉਮਰ ਤੋਂ ਪਹਿਲਾਂ ਇੱਕ ਸਾਲ ਵਿੱਚ ਸਭ ਤੋਂ ਵੱਧ ਟੈਸਟ ਸੈਂਕੜੇ (ਭਾਰਤ)
- 4- 1971 ਵਿੱਚ ਸੁਨੀਲ ਗਾਵਸਕਰ
- 4- 1993 ਵਿੱਚ ਵਿਨੋਦ ਕਾਂਬਲੀ
- 3- 1984 ਵਿੱਚ ਰਵੀ ਸ਼ਾਸਤਰੀ
- 3- 1992 ਵਿੱਚ ਸਚਿਨ ਤੇਂਦੁਲਕਰ
- 3- 2024 ਵਿੱਚ ਯਸ਼ਸਵੀ ਜੈਸਵਾਲ
ਤੁਹਾਨੂੰ ਦੱਸ ਦੇਈਏ ਕਿ ਆਸਟਰੇਲੀਆ ਵਿੱਚ ਟੈਸਟ ਸੈਂਕੜਾ ਲਗਾਉਣ ਵਾਲੇ ਆਖਰੀ ਭਾਰਤੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ (110) ਸਨ, ਜਿਨ੍ਹਾਂ ਨੇ 2014-15 ਵਿੱਚ ਮੈਲਬੋਰਨ ਕ੍ਰਿਕਟ ਗਰਾਊਂਡ (ਐਸਸੀਜੀ) ਵਿੱਚ ਸੈਂਕੜਾ ਲਗਾਇਆ ਸੀ।
- Sunil Gavaskar in 1977.
— Tanuj Singh (@ImTanujSingh) November 24, 2024
- Sachin Tendulkar in 1992.
- Virat Kohli in 2018.
- Yashasvi Jaiswal in 2024*.
- The 4 Generations scored Hundreds in Perth from India..!!!! 🇮🇳🌟 pic.twitter.com/0GWYisLlLz
23 ਸਾਲ ਦੀ ਉਮਰ ਤੋਂ ਪਹਿਲਾਂ ਸਭ ਤੋਂ ਵੱਧ ਟੈਸਟ ਸੈਂਕੜੇ (ਭਾਰਤ)
- 8 - ਸਚਿਨ ਤੇਂਦੁਲਕਰ
- 5 - ਰਵੀ ਸ਼ਾਸਤਰੀ
- 4 - ਸੁਨੀਲ ਗਾਵਸਕਰ
- 4- ਵਿਨੋਦ ਕਾਂਬਲੀ
- 4- ਯਸ਼ਸਵੀ ਜੈਸਵਾਲ
ਜੰਮੂ-ਕਸ਼ਮੀਰ: ਬਾਰਾਮੂਲਾ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਇਤਰਾਜ਼ਯੋਗ ਸਮੱਗਰੀ ਬਰਾਮਦ
IPL 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਜਾਣੋ ਕਿਹੜੀ ਟੀਮ ਕੋਲ ਕਿੰਨੇ ਸਲਾਟ ਖਾਲੀ