ਲਾਹੌਰ: ਮੁੰਬਈ ਹਮਲਿਆਂ ਦੇ ਕਥਿਤ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਜੀਜਾ ਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਦੇ ਉਪ ਮੁਖੀ ਹਾਫ਼ਿਜ਼ ਅਬਦੁਲ ਰਹਿਮਾਨ ਮੱਕੀ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਮਾਤ-ਉਦ-ਦਾਵਾ (JUD) ਦੇ ਅਨੁਸਾਰ, ਅਬਦੁਲ ਰਹਿਮਾਨ ਮੱਕੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਲਾਹੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਹਾਈ ਡਾਇਬੀਟੀਜ਼ ਦਾ ਇਲਾਜ ਕਰਵਾ ਰਹੇ ਸਨ।
ਜੇਯੂਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੱਕੀ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ ਅਤੇ ਉਸ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ। 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀ ਅਬਦੁਲ ਰਹਿਮਾਨ ਮੱਕੀ ਨੂੰ ਅੰਤਰਰਾਸ਼ਟਰੀ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ। ਉਹ ਭਾਰਤ ਵਿੱਚ ਵੀ ਮੋਸਟ ਵਾਂਟੇਡ ਸੀ। ਉਹ ਟੈਰਰ ਫੰਡਿੰਗ ਦਾ ਕੰਮ ਕਰਦਾ ਸੀ।
" hafiz abdul rehman makki passes away due to heart attack," reports pakistan's samaa tv.
— ANI (@ANI) December 27, 2024
hafiz abdul rehman makki was a wanted let terrorist who is also the brother-in-law of let leader hafiz saeed. pic.twitter.com/eK8eBN4y7w
ਦੱਸ ਦਈਏ ਕਿ ਮੱਕੀ ਨੂੰ ਅੱਤਵਾਦ ਵਿਰੋਧੀ ਅਦਾਲਤ ਨੇ 2020 'ਚ ਅੱਤਵਾਦ ਫੰਡਿੰਗ ਦੇ ਮਾਮਲੇ 'ਚ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਮੁਤਾਹਿਦਾ ਮੁਸਲਿਮ ਲੀਗ (ਪੀਐਮਐਮਐਲ) ਨੇ ਇੱਕ ਬਿਆਨ ਵਿੱਚ ਕਿਹਾ ਕਿ ਮੱਕੀ ਪਾਕਿਸਤਾਨੀ ਵਿਚਾਰਧਾਰਾ ਦਾ ਸਮਰਥਕ ਸੀ। ਉਸ ਦੀ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ।
ਮੱਕੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਵਿਦੇਸ਼ ਸਬੰਧ ਵਿਭਾਗ ਦਾ ਮੁਖੀ ਵੀ ਰਹਿ ਚੁੱਕਾ ਹੈ। ਸੰਯੁਕਤ ਰਾਸ਼ਟਰ ਦੀ ਵੈੱਬਸਾਈਟ ਦੀ ਮੰਨੀਏ ਤਾਂ ਉਹ ਲਸ਼ਕਰ ਅਤੇ ਜਮਾਤ-ਉਦ-ਦਾਵਾ 'ਚ ਮੁਖੀ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਭਾਰਤ ਵਿੱਚ ਲਾਲ ਕਿਲ੍ਹੇ ਵਰਗੇ ਕਈ ਵੱਡੇ ਹਮਲੇ ਹੋਏ। ਉਹ ਰਾਮਪੁਰ, ਬਾਰਾਮੂਲਾ ਅਤੇ ਸ੍ਰੀਨਗਰ ਹਮਲਿਆਂ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ।