ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਖਾਸ ਤੌਰ ‘ਤੇ ਵਿਸ਼ੇਸ਼ ਵੋਲਵੋ ਬੱਸਾਂ ਤਿਆਰ ਕੀਤੀਆਂ ਗਈਆਂ ਹਨ ਇਹ ਬੱਸਾਂ 15 ਜੂਨ ਯਾਨੀ ਤੋਂ ਦਿੱਲੀ ਏਅਰਪੋਰਟ ਲਈ ਰਵਾਨਾ ਕੀਤੀ ਜਾਵੇਗਾ, ਜਿਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰੀ ਝੰਡੀ ਦੇ ਕੇ ਜਲੰਧਰ ਤੋਂ ਦਿੱਲੀ ਲਈ ਰਵਾਨਾ ਕਰਨਗੇ।
ਇਹ ਵੀ ਪੜੋ: ਪੰਜਾਬ ਪੁਲਿਸ ਦੇ ਸ਼ਿਕੰਜ਼ੇ ’ਚ ਲਾਰੈਂਸ ਬਿਸ਼ਨੋਈ, ਸੱਤ ਦਿਨ ਦਾ ਮਿਲਿਆ ਰਿਮਾਂਡ
ਮੁੱਖ ਮੰਤਰੀ ਨੇ ਦਿੱਤੀ ਸੀ ਜਾਣਕਾਰੀ: ਦੱਸ ਦਈਏ ਕਿ ਇਸ ਸਬੰਧ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਮਾਫੀਆ ਕਨੈਕਸ਼ਨ ਨੂੰ ਤੋੜ ਕੇ ਦਮ ਲਵਾਂਗੇ। ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕੀਤਾ ਜਾਵੇਗਾ। ਪੰਜਾਬ ਤੋਂ ਸਿੱਧੀਆਂ ਸਰਕਾਰੀ ਬੱਸਾਂ ਚਲਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।
ਬੱਸਾਂ ਵਿੱਚ ਵਿਸ਼ੇਸ਼ ਪ੍ਰਬੰਧ: ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਯਾਤਰੀਆਂ ਦੀ ਸਹੁਲਤ ਨੂੰ ਵੇਖਦੇ ਹੋਏ ਬੱਸਾਂ ਵਿੱਚ ਖਾਸ ਪ੍ਰਬੰਧ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਗਰਮੀ ਤੋਂ ਰਾਹਤ ਦੇਣ ਲਈ ਇਹ ਬੱਸਾਂ ਫੁੱਲ ਏਅਰਕੰਡੀਸ਼ਨ ਹਨ ਤੇ ਦੂਸਰੀ ਗੱਲ ਇਹ ਕਿ ਬੱਸ ਦੇ ਵਿੱਚ ਪੀਣ ਲਈ ਮਿਨਰਲ ਵਾਟਰ ਵੀ ਰੱਖਿਆ ਗਿਆ ਹੈ ਤੇ ਕੋਰੋਨਾ ਨੂੰ ਵੇਖਦੇ ਹੋਏ ਬੱਸਾਂ ਨੂੰ ਸੈਨੀਟਾਈਜ਼ਰ ਵੀ ਕੀਤਾ ਜਾ ਰਿਹਾ ਹੈ।
ਇੰਨਾ ਦੇਣਾ ਪਵੇਗਾ ਕਿਰਾਇਆ: ਟਰਾਂਸਪੋਰਟ ਮਾਫ਼ੀਆ ਆਪਣੀ ਮਨਮਰਜ਼ੀ ਦੇ ਰੇਟ ਲੈ ਕੇ ਯਾਤਰੀਆਂ ਨੂੰ ਠੱਗਦੇ ਸਨ, ਉੱਥੇ ਹੀ ਪੰਜਾਬ ਸਰਕਾਰ ਨੂੰ ਇਹ ਬੱਸਾਂ ਚਲਾ ਕੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਗਈ ਹੈ। ਪੰਜਾਬ ਰੋਡਵੇਜ਼ ਦੇ ਸੁਪਰਵਾਈਜ਼ਰ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਬੱਸ ਦਾ ਕਿਰਾਇਆ ਵੀ ਬਹੁਤ ਘੱਟ ਰੇਟ ‘ਤੇ ਰੱਖਿਆ ਗਿਆ ਹੈ। ਅੰਮ੍ਰਿਤਸਰ ਤੋਂ ਦਿੱਲੀ ਲਈ 1390 ਰੁਪਏ ਦੇ ਕਰੀਬ ਬੱਸ ਦਾ ਕਿਰਾਇਆ ਰੱਖਿਆ ਗਿਆ ਹੈ ਕਿਸੇ ਵੀ ਨਿੱਜੀ ਕੰਪਨੀਆਂ ਵਾਲੇ 3 ਤੋਂ 4 ਹਜ਼ਾਰ ਰੁਪਿਆ ਯਾਤਰੀਆਂ ਤੋਂ ਕਿਰਾਇਆ ਵਸੂਲਦੇ ਹਨ। ਉਥੇ ਹੀ ਜਲੰਧਰ ਤੋਂ ਦਿੱਲੀ ਏਅਰਪੋਰਟ ਬੱਸ ਦਾ ਕਿਰਾਇਆ 1170 ਰੁਪਏ ਹੈ ਤੇ ਲੁਧਿਆਣੇ ਤੋਂ ਦਿੱਲੀ ਏਅਰਪੋਰਟ ਬੱਸ ਦਾ ਕਿਰਾਇਆ 1000 ਰੁਪਏ ਹੈ ਤਾਂ ਕਿ ਯਾਤਰੀਆਂ ਦਾ ਸਫ਼ਰ ਆਰਾਮ ਨਾ ਘਟ ਸਕੇ।
ਉਨ੍ਹਾਂ ਕਿਹਾ ਕਿ ਜਲੰਧਰ ਤੋਂ 6 ਬੱਸਾਂ ਤੇ ਲੁਧਿਆਣੇ ਤੋਂ 6 ਬੱਸਾਂ ਚਲਾਈਆਂ ਗਈਆਂ ਹਨ ਤੇ ਅੰਮ੍ਰਿਤਸਰ ਤੋਂ 2 ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਜਲੰਧਰ ਅਤੇ ਜਲੰਧਰ ਤੋਂ ਲੁਧਿਆਣਾ ਬੱਸ ਰੁਕੇਗੀ ਇਸ ਤੋਂ ਬਾਅਦ ਸਿੱਧਾ ਦਿੱਲੀ ਏਅਰਪੋਰਟ ‘ਤੇ ਜਾਵੇਗੀ।
ਉਨ੍ਹਾਂ ਕਿਹਾ ਕਿ ਬੱਸ ਦੇ ਵਿਚ 42 ਦੇ ਕਰੀਬ ਸੀਟਾਂ ਹਨ ਜਿਸ ਵਿੱਚ ਯਾਤਰੀ ਆਰਾਮ ਨਾਲ ਸਫ਼ਰ ਕਰ ਸਕਦੇ ਹਨ। ਸਰਕਾਰ ਵੱਲੋਂ ਯਾਤਰੀਆਂ ਲਈ ਬੱਸ ਵਿੱਚ ਵਧੀਆ ਸਟਾਫ਼ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਵਿਚ ਯਾਤਰੀਆਂ ਲਈ ਖਾਸ ਧਿਆਨ ਰੱਖਦੇ ਹੋਏ ਜਿਥੇ ਯਾਤਰੀਆਂ ਦੇ ਮੋਬਾਇਲ ਬੰਦ ਹੋ ਜਾਂਦੇ ਸਨ ਤੇ ਗੱਲਬਾਤ ਕਰਨ ਵਿੱਚ ਦਿੱਕਤ ਆਉਂਦੀ ਸੀ ਉੱਥੇ ਹੀ ਬੱਸ ਵਿੱਚ ਮੋਬਾਇਲ ਚਾਰਜਰ ਵੀ ਲਗਾਏ ਗਏ ਹਨ ਕਿ ਯਾਤਰੀ ਆਪਣਾ ਮੋਬਾਇਲ ਵੀ ਚਾਰਜ ਕਰ ਸਕਦਾ ਹੈ।
ਆਨਲਾਈਨ ਬੁਕਿੰਗ: ਯਾਤਰੀਆਂ ਨੂੰ ਕੋਈ ਕਿਸਮ ਦੀ ਦਿੱਕਤ ਨਾ ਆਵੇ ਇਸ ਲਈ ਯਾਤਰੀਆਂ ਦੀ ਸੁੱਖ ਸੁਵਿਧਾਵਾਂ ਲਈ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤੁਸੀਂ ਇਸ ਦੀ ਆਨਲਾਈਨ ਬੁਕਿੰਗ ਵੀ ਕਰਵਾ ਸਕਦੇ ਹਨ। 6 ਮਹੀਨੇ ਪਹਿਲਾਂ ਇਸ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਂਦੀ ਹੈ। ਉੱਥੇ ਹੀ ਬੱਸ ਵਿੱਚ ਬੈਠੇ ਯਾਤਰੀਆਂ ਦਾ ਕਹਿਣਾ ਸੀ ਕਿ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਅਸੀਂ ਜਿਹੜਾ ਕਿਰਾਇਆ 3-3 ਹਜ਼ਾਰ ਰੁਪਏ ਖਰਚ ਕੇ ਦਿੱਲੀ ਏਅਰਪੋਰਟ ਤੇ ਜਾਂਦੇ ਸੀ ਹੁਣ ਉਹਨਾਂ ਨੂੰ ਘੱਟ ਕਿਰਾਇਆ ਖਰਚਣਾ ਪਵੇਗਾ।
ਬੱਸਾਂ ਦਾ ਇਸ ਤਰ੍ਹਾਂ ਦਾ ਹੋਵੇਗਾ ਸਮਾਂ: ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਦਾ ਸਮਾਂ ਦਿੱਲੀ ਏਅਰਪੋਰਟ ਤੋਂ ਲੈਂਡ ਹੋਣ ਵਾਲੀਆਂ ਫਲਾਈਟਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।
ਇਹ ਵੀ ਪੜੋ: Weather Report: ਗਰਮੀ ਨੇ ਲੋਕਾਂ ਦਾ ਕੀਤਾ ਬਰ੍ਹਾ ਹਾਲ, ਪੰਜਾਬ ਵਿੱਚ ਇਸ ਦਿਨ ਪੈ ਸਕਦੈ ਮੀਂਹ