ਚੰਡੀਗੜ੍ਹ: ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਵਿੱਤੀ ਸਾਲ 2020-21 ਦੇ 22000 ਕਰੋੜ ਰੁਪਏ ਦੇ ਮਾਲੀਆ ਘਾਟੇ ਨੂੰ ਵੇਖਦੇ ਹੋਏ ਪੰਜਾਬ ਦੇ ਸਾਰੇ ਮੰਤਰੀਆਂ ਨੇ ਵੀਰਵਾਰ ਨੂੰ ਅਗਲੇ ਤਿੰਨ ਮਹੀਨਿਆਂ ਲਈ ਤਨਖ਼ਾਹਾਂ ਨਾ ਲੈਣ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਤਨਖ਼ਾਹ ਵਿੱਚ ਸਵੈ-ਇੱਛੁਕ ਕਟੌਤੀ ਕਰਨ।
-
As Punjab stares at ₹22000 Cr revenue losses in FY20, all state Ministers decide voluntarily to donate 3 months salary to CM Covid Relief Fund. CS appeals all govt employees to take voluntary cuts in wages for #PunjabFightsCorona pic.twitter.com/4i8omGhUJh
— CMO Punjab (@CMOPb) April 16, 2020 " class="align-text-top noRightClick twitterSection" data="
">As Punjab stares at ₹22000 Cr revenue losses in FY20, all state Ministers decide voluntarily to donate 3 months salary to CM Covid Relief Fund. CS appeals all govt employees to take voluntary cuts in wages for #PunjabFightsCorona pic.twitter.com/4i8omGhUJh
— CMO Punjab (@CMOPb) April 16, 2020As Punjab stares at ₹22000 Cr revenue losses in FY20, all state Ministers decide voluntarily to donate 3 months salary to CM Covid Relief Fund. CS appeals all govt employees to take voluntary cuts in wages for #PunjabFightsCorona pic.twitter.com/4i8omGhUJh
— CMO Punjab (@CMOPb) April 16, 2020
ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਗਠਿਤ ਵਿੱਤ ਸਬ-ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਜਾਰੀ ਕਰਫਿਊ ਦੇ ਵਿੱਤੀ ਪ੍ਰਭਾਵਾਂ ਦਾ ਜਾਇਜ਼ਾ ਲਿਆ ਗਿਆ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਵਿੱਤੀ ਸਾਲ 2020-21 ਲਈ ਰਾਜ ਦੁਆਰਾ 88000 ਕਰੋੜ ਰੁਪਏ ਦੀ ਅੰਦਾਜ਼ਨ ਆਮਦਨੀ ਪ੍ਰਾਪਤੀਆਂ ਵਿੱਚੋਂ ਹੁਣ ਸਿਰਫ਼ 66000 ਕਰੋੜ ਰੁਪਏ ਦੀ ਆਮਦਨੀ ਹੋਵੇਗੀ।
ਇੱਕ ਸਰਕਾਰੀ ਬੁਲਾਰੇ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸੂਬੇ ਦੇ ਸਾਰੇ ਮੰਤਰੀਆਂ ਨੇ ਆਪਣੀ ਤਿੰਨ ਮਹੀਨੇ ਦੀਆਂ ਤਨਖ਼ਾਹਾਂ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਵਿੱਚ ਦਾਨ ਕਰਨ ਦਾ ਸਵੈ-ਇੱਛਾ ਨਾਲ ਫ਼ੈਸਲਾ ਲਿਆ ਹੈ।