ETV Bharat / city

ਸ਼ਤਰੰਜ ਖਿਡਾਰਣ ਮਲਿਕਾ ਹਾਂਡਾ ਨੂੰ ਦਿੱਤਾ ਨਗਦ ਇਨਾਮ, ਸਰਕਾਰ ’ਤੇ ਅਣਗੌਲ੍ਹਿਆ ਕਰਨ ਦਾ ਲੱਗਾ ਸੀ ਦੋਸ਼

author img

By

Published : Jan 17, 2022, 1:55 PM IST

ਪੰਜਾਬ ਸਰਕਾਰ ਨੇ ਅਵਾਰਡ ਜੇਤੂ ਸ਼ਤਰੰਜ ਖਿਡਾਰਣ ਮਲਿਕਾ ਹਾਂਡਾ ਨੂੰ 21 ਲੱਖ ਰੁਪਏ ਦਾ ਨਗਦ ਇਨਾਮ (chess star malika handa gets cash reward)ਦੇ ਦਿੱਤਾ ਹੈ। ਪੰਜਾਬ ਕਾਂਗਰਸ ਨੇ ਟਵੀਟ ’ਤੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਅਪਾਹਜ ਖਿਡਾਰਣ ਨੂੰ ਲੈ ਕੇ ਹੋਛੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ।

ਸ਼ਤਰੰਜ ਖਿਡਾਰਣ ਮਲਿਕਾ ਹਾਂਡਾ ਨੂੰ ਦਿੱਤਾ ਨਗਦ ਇਨਾਮ

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਮਲਿਕਾ ਹਾਂਡਾ ਨੂੰ 21 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ (chess star malika handa gets cash reward)ਗਿਆ ਹੈ ਤੇ ਇਸ ਦਾ ਚੈੱਕ ਹਾਂਡਾ ਨੇ ਕੈਸ਼ ਵੀ ਕਰਵਾ ਲਿਆ ਹੈ। ਇਸ ਦੇ ਨਾਲ ਹੀ ਉਸ ਨੂੰ ਕੋਚ ਨਿਯੁਕਤ ਕਰਨ ਦੀ ਗੱਲ ਵੀ ਕਹੀ ਹੈ। ਕਾਂਗਰਸ ਨੇ ਕਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਲਈ ਬੜੇ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਆਪਣੀ ਹੋਛੀ ਰਾਜਨੀਤੀ ਲਈ ਇੱਕ ਅਪਾਹਜ ਖਿਡਾਰਣ ਨੂੰ ਵਰਤਿਆ। 10 ਦਿਨ ਪਹਿਲਾਂ ਮਲਿਕਾ ਹਾਂਡਾ ਨੂੰ 21 ਲੱਖ ਰੁਪਏ ਦਾ ਚੈੱਕ ਦਿੱਤਾ ਜਾ ਚੁੱਕਾ ਸੀ, ਜਿਸ ਦੀ ਉਹ ਹੱਕਦਾਰ ਸੀ। ਇਹ ਚੈੱਕ ਹਾਂਡਾ ਵੱਲੋਂ ਪਹਿਲਾਂ ਹੀ ਕੈਸ਼ ਕਰਵਾਇਆ ਜਾ ਚੁੱਕਾ ਹੈ।

ਕਾਂਗਰਸ ਨੇ ਘੇਰੀ ਆਪ ਤੇ ਅਕਾਲੀ ਦਲ
ਕਾਂਗਰਸ ਨੇ ਘੇਰੀ ਆਪ ਤੇ ਅਕਾਲੀ ਦਲ

ਮਲਿਕਾ ਹਾਂਡਾ ਨੂੰ ਦਿੱਤੀ ਕੋਚ ਦੀ ਨੌਕਰੀ

ਇਹੋ ਨਹੀਂ ਮਲਿਕਾ ਹਾਂਡਾ ਦੀ ਕੋਚ ਦੇ ਅਹੁਦੇ ’ਤੇ ਸਰਕਾਰੀ ਨਿਯੁਕਤੀ (govt gives job to malika handa) ਕਰ ਦਿੱਤੀ ਗਈ ਹੈ ਤੇ ਉਸ ਨੂੰ ਨਿਯੁਕਤੀ ਪੱਤਰ ਦੇਣ ਲਈ ਚੋਣ ਕਮਿਸ਼ਨ ਕੋਲੋਂ ਮੰਜੂਰੀ ਮੰਗੀ ਗਈ ਹੈ, ਜਿਸ ਦੀ ਚੋਣ ਜਾਬਤਾ ਲੱਗਣ ਕਰਕੇ ਉਡੀਕ ਕੀਤੀ ਜਾ ਰਹੀ ਹੈ। ਕਾਂਗਰਸ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਦੇ ਹੀਰੋ ਨੂੰ ਹਮੇਸ਼ਾ ਮਾਣ ਸਤਕਾਰ ਦਿੱਤਾ ਜਾਂਦਾ ਹੈ ਨਾ ਕਿ ਦਿੱਲੀ ਵਿੱਚ ਨਾਕਾਬਲ ਚਾਲਾਕ ਲੋਕਾਂ ਨੂੰ ਅਹੁਦਿਆਂ ’ਤੇ ਬਿਠਾਇਆ ਹੋਇਆ ਹੈ।

21 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ
21 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ

ਵਿਰੋਧੀ ਧਿਰਾਂ ਨੇ ਉਛਾਲਿਆ ਸੀ ਮੁੱਦਾ

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮਲਿਕਾ ਹਾਂਡਾ ਦਾ ਮੁੱਦਾ ਕਾਫੀ ਉਛਾਲਿਆ ਸੀ। ਇਸ ਤੋਂ ਪਹਿਲਾਂ ਮਲਿਕਾ ਹਾਂਡਾ ਨੇ ਇੱਕ ਟਵੀਟ ਕਰਕੇ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਮੁਖਾਤਬ ਹੁੰਦਿਆਂ ਕਿਹਾ ਸੀ ਕਿ ਉਹ ਨੌਕਰੀ ਦਿੱਤੇ ਜਾਣ ਦੀ ਗੱਲ ਕਰਦੇ ਹਨ ਪਰ ਉਹ ਆਪ ਵੇਖ ਸਕਦੇ ਹਨ ਕਿ ਉਹ (ਮਲਿਕਾ) ਘਰ ਬੇਰੋਜਗਾਰ ਬੈਠੀ ਹੈ।

ਕਾਂਗਰਸ ਨੇ ਘੇਰੀ ਆਪ ਤੇ ਅਕਾਲੀ ਦਲ
ਕਾਂਗਰਸ ਨੇ ਘੇਰੀ ਆਪ ਤੇ ਅਕਾਲੀ ਦਲ

ਕਾਂਗਰਸ ਨੇ ਘੇਰੀ ਆਪ ਤੇ ਅਕਾਲੀ ਦਲ

ਇਸੇ ’ਤੇ ਹੁਣ ਕਾਂਗਰਸ ਪਾਰਟੀ ਨੇ ਇੱਕ ਟਵੀਟ ਕਰਕੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਹੋਛੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ ਤੇ ਕਿਹਾ ਹੈ ਕਿ ਇੱਕ ਅਪਾਹਜ ਦਾ ਮੁੱਦੇ ਨੂੰ ਬੇਵਜ੍ਹਾ ਉਛਾਲਿਆ ਗਿਆ, ਜਦੋਂਕਿ ਉਸ ਨੂੰ ਨਗਦ ਇਨਾਮ ਦੇ ਦਿੱਤਾ ਗਿਆ ਤੈ ਉਸ ਨੇ ਇਹ ਪ੍ਰਾਪਤ ਵੀ ਕਰ ਲਿਆ ਤੇ ਨੌਕਰੀ ਵੀ ਦੇ ਦਿੱਤੀ ਗਈ ਹੈ ਪਰ ਚੋਣ ਜਾਬਤੇ ਕਾਰਨ ਅਜੇ ਨਿਯੁਕਤੀ ਪੱਤਰ ਦੀ ਮੰਜੂਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਕਾਂਗਰਸ ਨੇ ਘੇਰੀ ਆਪ ਤੇ ਅਕਾਲੀ ਦਲ
ਕਾਂਗਰਸ ਨੇ ਘੇਰੀ ਆਪ ਤੇ ਅਕਾਲੀ ਦਲ

ਇਹ ਵੀ ਪੜ੍ਹੋ:'ਆਪ' ਉਮੀਦਵਾਰ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.