ETV Bharat / city

ਅਕਾਲੀ-ਬਸਪਾ ਗਠਜੋੜ 'ਚ ਸੀਟਾਂ ਦਾ ਫੇਰਬਦਲ - ਭਾਜਪਾ ਨਾਲ ਗਠਜੋੜ ਟੁੱਟਣ

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਵਿਧਾਨਸਭਾ ਸਭਾ ਸੀਟਾਂ 'ਚ ਬਸਪਾ ਨਾਲ ਫੇਰਬਦਲ ਕੀਤਾ ਗਿਆ ਹੈ। ਜਿਸ 'ਚ ਬਸਪਾ ਨੂੰ ਪਹਿਲਾ ਦਿੱਤੀਆਂ ਦੋ ਸੀਟਾਂ ਬਦਲ ਕੇ ਨਵੀਆਂ ਸੀਟਾਂ ਦੇਣ ਦਾ ਐਲਾਨ ਕੀਤਾ ਗਿਆ ਹੈ।

ਅਕਾਲੀ-ਬਸਪਾ ਗਠਜੋੜ 'ਚ ਸੀਟਾਂ ਦਾ ਫੇਰਬਦਲ
ਅਕਾਲੀ-ਬਸਪਾ ਗਠਜੋੜ 'ਚ ਸੀਟਾਂ ਦਾ ਫੇਰਬਦਲ
author img

By

Published : Sep 8, 2021, 1:49 PM IST

Updated : Sep 8, 2021, 6:53 PM IST

ਚੰਡੀਗੜ੍ਹ: ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਬਸਪਾ ਨਾਲ ਆਪਣੀ ਸਾਂਝ ਵਧਾਉਂਦਿਆਂ ਗਠਜੋੜ ਕੀਤਾ ਗਿਆ ਸੀ। ਜਿਸ 'ਚ ਅਕਾਲੀ ਦਲ ਅਤੇ ਬਸਪਾ 'ਚ 97-20 ਸੀਟਾਂ 'ਤੇ ਚੋਣ ਲੜਨ ਦਾ ਕਰਾਰ ਹੋਇਆ ਸੀ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਬਸਪਾ ਨੂੰ ਦਿੱਤੀਆਂ ਸੀਟਾਂ ਦਾ ਵੇਰਵਾ ਦਿੱਤਾ ਗਿਆ ਸੀ। ਇਨ੍ਹਾਂ 'ਚ ਅਕਾਲੀ ਦਲ ਪ੍ਰਧਾਨ ਵਲੋਂ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਦੀ ਸੀਟ ਨੂੰ ਬਸਪਾ ਦੇ ਖਾਤੇ 'ਚ ਪਾਇਆ ਗਿਆ ਸੀ।

  • SAD President S Sukhbir Singh Badal announced that it has taken Amritsar North & Sujanpur seats back from BSP. In place BSP has been given Sham Chaurasi & Kapurthala assembly seats.

    — Dr Daljit S Cheema (@drcheemasad) September 8, 2021 " class="align-text-top noRightClick twitterSection" data=" ">

ਖੇਤੀ ਕਾਨੂੰਨਾਂ ਨੂੰ ਲੈਕੇ ਟੁੱਟੇ ਗਠਜੋੜ ਤੋਂ ਬਾਅਦ ਕਈ ਭਾਜਪਾ ਆਗੂ ਵੀ ਆਪਣੀ ਪਾਰਟੀ ਦੀ ਵਿਰੋਧਤਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸਨ। ਜਿਨ੍ਹਾਂ 'ਚ ਭਾਜਪਾ ਤੋਂ ਕੱਢੇ ਗਏ ਅਨਿਲ ਜੋਸ਼ੀ ਅਤੇ ਭਾਜਪਾ ਛੱਡਣ ਵਾਲੇ ਰਾਜ ਕੁਮਾਰ ਗੁਪਤਾ ਸ਼ਾਮਲ ਹਨ। ਇਨ੍ਹਾਂ ਦੋਵੇਂ ਆਗੂਆਂ ਦੇ ਪਾਰਟੀ 'ਚ ਸ਼ਾਮਲ ਹੋਣ 'ਤੇ ਅਕਾਲੀ ਦਲ ਵਲੋਂ ਅੰਮ੍ਰਿਤਸਰ ਉੱਤਰੀ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ। ਇਸ ਦੇ ਨਾਲ ਹੀ ਸੁਜਾਨਪੁਰ ਤੋਂ ਭਾਜਪਾ ਛੱਡ ਕੇ ਆਏ ਰਾਜ ਕੁਮਾਰ ਗੁਪਤਾ ਨੂੰ ਅਕਾਲੀ ਦਲ ਵਲੋਂ ਉਮੀਦਵਾਰ ਵਜੋਂ ਮੌਕਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:'Captain ਤੇ Sidhu ਦੀ ਲੜਾਈ ਪਾਰਟੀ ਲਈ ਲਾਹੇਵੰਦ'

ਇਸ ਦੇ ਚੱਲਦਿਆਂ ਅਕਾਲੀ ਦਲ ਵਲੋਂ ਬਸਪਾ ਨਾਲ ਹੋਏ ਕਰਾਰ ਤੋਂ ਬਾਅਦ ਸੀਟਾਂ 'ਚ ਫੇਰਬਦਲ ਕੀਤਾ ਗਿਆ ਹੈ। ਅਕਾਲੀ ਦਲ ਵਲੋਂ ਬਸਪਾ ਨੂੰ ਹੁਣ ਸ਼ਾਮ ਚੁਰਾਸੀ ਅਤੇ ਕਪੂਰਥਲਾ ਦੀ ਸੀਟ ਚੋਣ ਲੜਨ ਲਈ ਦਿੱਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੀਤਾ ਗਿਆ ਹੈ।

ਪਹਿਲਾਂ ਕੌਣ ਸੀ ਅਕਾਲੀ ਉਮੀਦਵਾਰ ?

ਸ਼ਾਮਚੁਰਾਸੀ

ਅਕਾਲੀ ਦਲ ਦੀਆਂ ਸ਼ਾਮ ਚੁਰਾਸੀ ਅਤੇ ਕਪੂਰਥਲਾ ਸੀਟਾਂ ਦੀ ਗੱਲ ਕਰੀਏ ਤਾਂ ਸ਼ਾਮ ਚੁਰਾਸੀ ਤੋਂ ਅਕਾਲੀ ਦਲ ਦੇ ਪਹਿਲਾਂ ਬੀਬੀ ਮਹਿੰਦਰ ਕੌਰ ਜੋਸ਼ ਉਮੀਦਵਾਰ ਹੁੰਦੇ ਸੀ। ਜੋ ਸਾਲ 2007 ਅਤੇ 2012 ਦੀਆਂ ਵਿਧਾਨਸਭਾ ਚੋਣਾਂ 'ਚ ਲਗਾਤਾਰ ਦੋ ਵਾਰ ਜਿੱਤੇ ਵੀ ਹਨ। ਸਾਲ 2017 ਦੀਆਂ ਵਿਧਾਨਸਭਾ ਚੋਣਾਂ 'ਚ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਪਵਨ ਆਦੀਆ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕਪੂਰਥਲਾ ਤੋਂ ਪਹਿਲਾ ਉਮੀਦਵਾਰ

ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਪਿਛਲੀਆਂ ਵਿਧਾਨਸਭਾ ਚੋਣਾਂ 'ਚ ਐਡਵੋਕੇਟ ਪਰਮਜੀਤ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਜਿਨ੍ਹਾਂ ਨੂੰ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ:ਭਾਜਪਾ ਵਲੋਂ ਪੰਜਾਬ ਲਈ ਇੰਚਾਰਜ ਅਤੇ ਸਹਿ ਇੰਚਾਰਜ ਨਿਯੁਕਤ

Last Updated : Sep 8, 2021, 6:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.