ETV Bharat / city

ਚੰਡੀਗੜ੍ਹ ਕਰਫਿਊ: ਆਮ ਲੋਕ ਘਰਾਂ 'ਚ ਖਾਣਾ ਤਿਆਰ ਕਰ ਪਹੁੰਚਾ ਰਹੇ ਨੇ ਲੋੜਵੰਦਾਂ ਤੱਕ

author img

By

Published : Apr 6, 2020, 7:29 PM IST

ਕਰਫਿਊ ਦੇ ਦੌਰਾਨ ਜ਼ਰੂਰਤਮੰਦ ਤੇ ਹੋਰ ਸੂਬਿਆਂ ਤੋਂ ਫਸੇ ਲੋਕਾਂ ਦੀ ਮਦਦ ਦੇ ਲਈ ਕਈ ਲੋਕ ਸਾਹਮਣੇ ਆ ਰਹੇ ਹਨ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਜ਼ਰੂਰਤਮੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ ਉਹ ਪ੍ਰਸ਼ਾਸਨ ਦੇ ਨਾਲ ਰਲ ਕੇ ਕੰਮ ਕਰੇ। ਉਸੇ ਤਰ੍ਹਾਂ ਸੈਕਟਰ 40 ਦੇ ਵਿੱਚ ਰਹਿਣ ਵਾਲੇ ਲੋਕ ਚੰਡੀਗੜ੍ਹ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹਨ।

ਚੰਡੀਗੜ੍ਹ ਕਰਫਿਊ: ਆਮ ਲੋਕ ਘਰਾਂ 'ਚ ਖਾਣਾ ਤਿਆਰ ਕਰ ਪਹੁੰਚਾ ਰਹੇ ਨੇ ਲੋੜਵੰਦਾਂ ਤੱਕ
ਚੰਡੀਗੜ੍ਹ ਕਰਫਿਊ: ਆਮ ਲੋਕ ਘਰਾਂ 'ਚ ਖਾਣਾ ਤਿਆਰ ਕਰ ਪਹੁੰਚਾ ਰਹੇ ਨੇ ਲੋੜਵੰਦਾਂ ਤੱਕ

ਚੰਡੀਗੜ੍ਹ: ਕਰਫਿਊ ਦੇ ਦੌਰਾਨ ਜ਼ਰੂਰਤਮੰਦ ਤੇ ਹੋਰ ਸੂਬਿਆਂ ਤੋਂ ਫਸੇ ਲੋਕਾਂ ਦੀ ਮਦਦ ਦੇ ਲਈ ਕਈ ਲੋਕ ਸਾਹਮਣੇ ਆ ਰਹੇ ਹਨ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਜ਼ਰੂਰਤਮੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ ਉਹ ਪ੍ਰਸ਼ਾਸਨ ਦੇ ਨਾਲ ਰਲ ਕੇ ਕੰਮ ਕਰੇ। ਉਸੇ ਤਰ੍ਹਾਂ ਸੈਕਟਰ 40 ਦੇ ਵਿੱਚ ਰਹਿਣ ਵਾਲੇ ਲੋਕ ਚੰਡੀਗੜ੍ਹ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹਨ।

ਲੋੜਵੰਦਾਂ ਦੇ ਲਈ ਖਾਣਾ ਬਣਾ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸੰਸਥਾ ਨਹੀਂ ਹੈ ਜਦੋਂ ਦਾ ਲੌਕਡਾਊਨ ਸ਼ੁਰੂ ਹੋਇਆ ਹੈ, ਉਹ ਉਸੇ ਦਿਨ ਤੋਂ ਹੀ ਖਾਣਾ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਾਣਾ ਬਨਾਉਣ ਸਮੇਂ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਇਸ ਕਰਕੇ ਸਾਰਾ ਕੰਮ ਘਰੋਂ ਹੀ ਕੀਤਾ ਜਾਂਦਾ ਹੈ ਤੇ ਇਕੱਠ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 400 ਪੈਕੇਟ ਖਾਣਾ ਬਣਾ ਕੇ ਲੋੜਵੰਦਾਂ ਨੂੰ ਵਰਤਾਇਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਵਿੱਚ ਕਰਫਿਊ ਤੋਂ ਬਾਅਦ ਜਿੱਥੇ ਪ੍ਰਵਾਸੀ ਲੋਕਾਂ ਨੂੰ ਅਤੇ ਗਰੀਬਾਂ ਨੂੰ ਖਾਣਾ ਨਹੀਂ ਸੀ ਮੁਹੱਈਆ ਹੁੰਦਾ, ਉੱਥੇ ਹੀ ਇਹ ਲੋਕ ਜ਼ਰੂਰਤਮੰਦਾਂ ਤੱਕ ਖਾਣਾ ਪਹੁੰਚਾਉਣ ਦੇ ਲਈ ਕੰਮ ਕਰ ਰਹੇ ਹਨ, ਇਸ ਵਿੱਚ ਆਮ ਲੋਕਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.