ਚੰਡੀਗੜ੍ਹ: ਸ਼ਹਿਰ ਵਿੱਚ ਕਰਿਫਊ ਦੌਰਾਨ ਆਮ ਲੋਕਾਂ ਨੂੰ ਜਿੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬੇ-ਘਰੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਬੇ-ਘਰੇ ਲੋਕਾਂ ਨੂੰ ਸਰਦੀਆਂ ਵਿੱਚ ਸਹਾਰਾ ਦੇਣ ਲਈ ਚੰਡੀਗੜ੍ਹ ਪ੍ਰਸ਼ਾਸਨ ਰੈਣ-ਬਸੇਰਾ ਦਾ ਪ੍ਰਬੰਧ ਕਰਦਾ ਹੈ। ਕਰਫਿਊ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਇਨ੍ਹਾਂ ਰੈਣ-ਬਸੇਰਿਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੈਣ-ਬਸੇਰਿਆਂ ਵਿੱਚ ਰਹਿ ਰਹੇ ਲੋਕਾਂ ਵਿੱਚ ਕਰਿਫਊ ਕਾਰਨ ਸ਼ਹਿਰ ਫਸੇ ਲੋਕ ਅਤੇ ਪੀਜੀਆਈ ਵਿੱਚ ਇਲਾਜ ਲਈ ਆਏ ਲੋਕ ਸ਼ਾਮਲ ਹਨ।
ਇਨ੍ਹਾਂ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਇਹ ਫੈਲਸਾ ਬਿਲਕੁਲ ਸਹੀ ਹੈ, ਕਿਉਂਕਿ ਇਸ ਦੌਰ ਵਿੱਚ ਉਹ ਆਪਣੇ ਘਰਾਂ ਨੂੰ ਵਾਪਸ ਵੀ ਨਹੀਂ ਜਾ ਸਕਦੇ। ਇਸ ਲਈ ਉਨ੍ਹਾਂ ਕਿਹਾ ਸਰਕਾਰ ਦੇ ਇਸ ਫੈਸਲੇ ਦੀ ਸਰਾਹਨਾ ਕੀਤੀ ਹੈ।
ਇਸੇ ਨਾਲ ਹੀ ਇਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਤੋਂ ਸਮੇਂ ਸਿਰ ਲੰਗਰ ਆਦਿ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਿਫਊ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੰਗਰ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਪੈ ਰਿਹਾ ਹੈ। ਇਸੇ ਨਾਲ ਹੀ ਇਨ੍ਹਾਂ ਲੋਕਾਂ ਨੇ ਕਿਹਾ ਕਿ ਜ਼ਰੂਰਤ ਦੀਆਂ ਵਸਤੂਆਂ ਵੀ ਉਨ੍ਹਾਂ ਨੂੰ ਮਹਿੰਗੇ ਭਾਅ ਮਿਲ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਜ਼ਰੂਰੀ ਵਸਤੂਆਂ ਵੀ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਖ਼ਬਰ ਦਾ ਅਸਰ: ਮਲੇਰਕੋਟਲਾ 'ਚ ਫਸੇ ਬਰਾਤੀਆਂ ਦਾ ਪ੍ਰਸ਼ਾਸਨ ਨੇ ਵਾਪਿਸ ਜਾਣ ਦਾ ਕੀਤਾ ਪ੍ਰਬੰਧ