ਚੰਡੀਗੜ੍ਹ: ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਮਿਜ਼ਾਈਲ ਮੈਨ ਏਪੀਜੇ ਅਬਦੁੱਲ ਕਲਾਮ ਆਜ਼ਾਦ ਦਾ ਜਨਮ ਦਿਨ ਵਿਸ਼ਵ ਛਾਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਫ਼ੈਸਲਾ ਉਨ੍ਹਾਂ ਵੱਲੋਂ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਦਿੱਤੇ ਗਏ ਯੋਗਦਾਨ ਨੂੰ ਵੇਖਦਿਆਂ ਹੋਇਆਂ ਕੀਤਾ ਗਿਆ ਸੀ।
ਕਲਾਮ ਨੌਜਵਾਨਾਂ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸਨ ਤੇ ਕਲਾਮ ਜਿੱਥੇ ਵੀ ਭਾਸ਼ਣ ਦਿੰਦੇ ਸੀ, ਉੱਥੇ ਪਹੁੰਚ ਕੇ ਨੌਜਵਾਨ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਸਨ। ਦੱਸ ਦਈਏ, ਏਪੀਜੀ ਅਬਦੁੱਲ ਕਲਾਮ ਦਾ ਅੱਜ 89ਵਾਂ ਜਨਮ ਦਿਨ ਹੈ ਜਿਸ ਮੌਕੇ ਕਈ ਸਿਆਸੀ ਆਗੂਆਂ ਨੇ ਟਵੀਟ ਕਰਕੇ ਕਲਾਮ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉੱਥੇ ਹੀ ਚੰਡੀਗੜ੍ਹ ਦੇ ਰਹਿਣ ਵਾਲੇ ਬਲਰਾਜ ਸਿੰਘ ਨੇ ਸਾਬਕਾ ਰਾਸ਼ਟਰਪਤੀ ਦੇ ਜਨਮ ਦਿਨ ਮੌਕੇ ਆਪਣੀ ਕਲਾਕ੍ਰਿਤੀ ਰਾਹੀਂ ਸ਼ਰਧਾਂਜਲੀ ਭੇਟ ਕੀਤੀ।
ਚੌਕ ਆਰਟਿਸਟ ਬਲਰਾਜ ਨੇ ਅਬਦੁੱਲ ਕਲਾਮ ਆਜ਼ਾਦ ਦੀ ਕਲਾਕ੍ਰਿਤੀ ਬਣਾਈ ਤੇ ਕਿਹਾ ਕਿ ਅੱਜ ਸਾਬਕਾ ਰਾਸ਼ਟਰਪਤੀ ਦਾ ਜਨਮ ਦਿਨ ਵੀ ਤੇ ਨਾਲ ਹੀ ਉਨ੍ਹਾਂ ਦਾ ਖ਼ੁਦ ਦਾ ਵੀ ਜਨਮ ਦਿਨ ਹੈ। ਇਸ ਕਰਕੇ ਉਨ੍ਹਾਂ ਨੇ ਸੋਚਿਆ ਕਿ ਕੁਝ ਵੱਖਰਾ ਕੀਤਾ ਜਾਵੇ ਤੇ ਉਨ੍ਹਾਂ ਨੇ ਚਾਕ ਨਾਲ ਅਬਦੁੱਲ ਕਲਾਮ ਦੀ ਕਲਾਕ੍ਰਿਤੀ ਬਣਾਈ।
ਉਨ੍ਹਾਂ ਕਿਹਾ ਕਿ ਏਪੀਜੇ ਅਬਦੁੱਲ ਕਲਾਮ ਨੇ ਆਪਣੀ ਜ਼ਿੰਦਗੀ ਵਿੱਚ ਕਈ ਰੋਲ ਅਦਾ ਕੀਤੇ ਹਨ, ਉਹ ਅਧਿਆਪਕ ਵੀ ਰਹੇ ਹਨ, ਵਿਗਿਆਨੀ ਵੀ ਰਹੇ ਹਨ ਤੇ ਰਾਸ਼ਟਰਪਤੀ ਵੀ ਰਹਿ ਕੇ ਉਨ੍ਹਾਂ ਨੇ ਦੇਸ਼ ਨੂੰ ਤਕਨੀਕੀ ਦੇ ਖੇਤਰ ਵਿੱਚ ਅੱਗੇ ਰੱਖਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਅਜਿਹੀ ਸ਼ਖ਼ਸੀਅਤ ਨੂੰ ਕਦੇ ਵੀ ਨਹੀਂ ਭੁਲਾਇਆ ਨਹੀਂ ਸਕਦਾ। ਇਸ ਕਰਕੇ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਏਪੀਜੇ ਅਬਦੁੱਲ ਕਲਾਮ ਨੂੰ ਸ਼ਰਧਾਂਜਲੀ ਦੇਣ ਦੀ।