ETV Bharat / city

ਮੁਸਤਫਾ ਦੇ ਟਵੀਟ ਦਾ ਕੈਪਟਨ ਵਲੋਂ ਠੋਕਵਾਂ ਜਵਾਬ - captain

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਹੰਮਦ ਮੁਸਤਫਾ ਨੂੰ ਟਵੀਟ ਰਾਹੀਂ ਜਵਾਬ ਦਿੱਤਾ ਹੈ। ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਅਤੇ ਨੂੰਹ ਦੀ ਆਰੂਸਾ ਨਾਲ ਤਸਵੀਰ ਕੈਪਟਨ ਵਲੋਂ ਟਵਿਟਰ ਰਾਹੀਂ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਜਵਾਬ ਦੇਣ ਨੂੰ ਕਿਹਾ ਹੈ।

ਮੁਸਤਫਾ ਦੇ ਟਵੀਟ ਦਾ ਕੈਪਟਨ ਵਲੋਂ ਠੋਕਵਾਂ ਜਵਾਬ

author img

By

Published : Oct 23, 2021, 5:34 PM IST

Updated : Oct 23, 2021, 7:16 PM IST

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਜਦੋਂ ਤੋਂ ਕਾਂਗਰਸ ਤੋਂ ਵੱਖ ਹੋਏ ਹਨ, ਉਦੋਂ ਤੋਂ ਲੈ ਕੇ ਕਾਂਗਰਸੀਆਂ ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਿਚਾਲੇ ਦੂਰੀਆਂ ਵੱਧਦੀਆਂ ਹੀ ਜਾ ਰਹੀਆਂ ਹਨ। ਉਥੇ ਹੀ ਇੰਨੀ ਦਿਨੀਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ (Aroosa Alam) ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਅਰੂਸਾ ਆਲਮ (Aroosa Alam) ਨੂੰ ਲੈ ਕੇ ਵਿਵਾਦ ਕਾਫੀ ਭੱਖਿਆ ਹੋਇਆ ਹੈ।

ਮੁਸਤਫਾ ਦੇ ਟਵੀਟ ਤੋਂ ਬਾਅਦ ਕੈਪਟਨ ਨੇ ਦਿੱਤਾ ਮੋੜਵਾਂ ਜਵਾਬ

ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਲੋਂ ਮੁਹੰਮਦ ਮੁਸਤਫਾ ਨੂੰ ਟਵੀਟ (Tweet) ਰਾਹੀਂ ਜਵਾਬ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ (Media Adviser) ਦੇ ਟਵੀਟ ਰਾਹੀਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ (Razia Sultana) ਦੀਆਂ ਅਰੂਸਾ ਆਲਮ (Aroosa Aalam) ਨਾਲ ਤਸਵੀਰਾਂ ਸਾਂਝੀਆਂ (Shared Photos) ਕਰਦੇ ਹੋਏ ਮੁਹੰਮਦ ਮੁਸਤਫ਼ਾ (Mohmmad Mustafa) ਤੋਂ ਜਵਾਬ ਮੰਗਿਆ ਹੈ। ਮੁਹੰਮਦ ਮੁਸਤਫਾ (Mohmmad Mustafa) ਵਲੋਂ ਆਰੂਸਾ ਆਲਮ (Mohmmad Mustafa) ਨੂੰ ਲੈ ਕੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਸੀ। ਜਿਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਰਵੀਨ ਠੁਕਰਾਲ ਦੇ ਟਵਿਟਰ ਰਾਹੀਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਰਜ਼ੀਆ ਸੁਤਲਾਨਾ ਦੀ ਆਰੂਸਾ ਆਲਮ ਨਾਲ ਤਸਵੀਰ ਹੈ।

ਰਜ਼ੀਆ ਸੁਲਤਾਨਾ ਤੇ ਮੁਸਤਫਾ ਦੀ ਨੂੰਹ ਦੀ ਆਰੂਸਾ ਆਲਮ ਨਾਲ ਤਸਵੀਰ ਕੈਪਟਨ ਨੇ ਕੀਤੀ ਸਾਂਝੀ

ਕੈਪਟਨ ਨੇ ਨਾਲ ਲਿਖਿਆ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਸਮਝਾ ਰਹੇ ਹੋ। ਕੀ ਤੁਹਾਡੀ ਪਤਨੀ ਅਤੇ ਨੂੰਹ ਇਕ ਹੀ ਮਹਿਲਾ ਦੇ ਨਾਲ ਨਹੀਂ ਹਨ। ਸਿਆਸਤ ਨੂੰ ਦੋਸਤੀ ਨਾਲ ਮਿਲਾਉਣਾ। ਆਰੂਸਾ ਆਲਮ ਨਿੱਜੀ ਤੌਰ 'ਤੇ ਤੁਹਾਡੇ ਪਰਿਵਾਰ ਦੇ ਨਾਲ ਇਨ੍ਹਾਂ ਹੋਰ ਅਜਿਹੀਆਂ ਕਈ ਯਾਦਾਂ ਵਿਚ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ ਮੁਹੰਮਦ ਮੁਸਤਫ਼ਾ ਵਲੋਂ ਟਵੀਟ ਕੀਤਾ ਗਿਆ ਸੀ ਅਤੇ ਅਰੂਸਾ ਆਲਮ ਨੂੰ ਲੈ ਕੇ ਕੈਪਟਨ 'ਤੇ ਕਈ ਸਵਾਲ ਖੜ੍ਹੇ ਕੀਤੇ ਸਨ, ਜਿਸ ਦਾ ਹੁਣ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਜਵਾਬ ਦਿੱਤਾ ਗਿਆ ਹੈ।

  • Another one bites the dust-

    eating his words while first one is still licking his wounds ! Is it their own blustering nature that’s done them in ? Maybe. Or victim of harmless looking one’s agenda-

    ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ

    If you don’t get it, it’s not 4 U

    — Sunil Jakhar (@sunilkjakhar) October 23, 2021 " class="align-text-top noRightClick twitterSection" data=" ">

ਸੁਨੀਲ ਜਾਖੜ ਨੇ ਵੀ ਕੀਤਾ ਤੰਜ ਭਰਿਆ ਟਵੀਟ

ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਤੰਜ ਭਰਿਆ ਟਵੀਟ ਕੀਤਾ ਹੈ ਜਿਸ ਦੇ ਬੇਸ਼ੱਕ ਮਾਇਨੇ ਨਹੀਂ ਕੱਢੇ ਜਾ ਸਕਦੇ, ਪਰ ਇਹ ਤੰਜ ਭਰਿਆ ਟਵੀਟ ਬਹੁਤ ਕੁਝ ਬਿਆਨ ਕਰ ਰਿਹਾ ਹੈ, ਸੁਨੀਲ ਜਾਖੜ ਨੇ ਅੰਗਰੇਜ਼ੀ ਲੇਖਕ ਜੌਨ ਡੀਕਨ (John Deacon) ਦੇ ਮਸ਼ਹੂਰ ਗਾਣੇ ''Another one bites the dust" ਦੀ ਇਸ ਲਾਈਨ ਨੂੰ ਆਪਣੇ ਟਵੀਟ 'ਚ ਪਹਿਲੀ ਥਾਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਟਵੀਟ ਉਹਨਾਂ ਆਪਣੇ ਧੁਰ ਵਿਰੋਧੀਆਂ (ਕਾਂਗਰਸ 'ਚ) ਲਈ ਕੀਤਾ ਹੈ ਜਿਸ 'ਚ ਉਹਨਾਂ ਲਈ ਤੰਜ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।’ਇਸ ਦੇ ਨਾਲ ਹੀ ਜਾਖੜ (Sunil Jakhar) ਨੇ ਲਿਖਿਆ ਕਿ ‘ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ’

ਕੈਪਟਨ ਸਰਕਾਰ ਦੇ ਰਾਜ ਵਿਚ ਆਰੂਸਾ ਸੀ ਪੰਜਾਬ ਦੀ ਡੀ.ਜੀ.ਪੀ.: ਨਵਜੋਤ ਕੌਰ ਸਿੱਧੂ

ਨਵਜੋਤ ਕੌਰ ਸਿੱਧੂ

ਇਸ ਤੋਂ ਇਲਾਵਾ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਵੀ ਅਰੂਸਾ ਆਲਮ ’ਤੇ ਵੱਡਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਅਰੂਸਾ ਆਲਮ ਤੋਂ ਬਿਨਾਂ ਕੋਈ ਮੰਤਰੀ ਸੰਤਰੀ ਨਹੀਂ ਸੀ ਲੱਗਦਾ ਅਤੇ ਨਾ ਹੀ ਕੋਈ ਐੱਸਐੱਚਓ, ਐੱਸਐੱਸਪੀ ਲੱਗਦਾ ਸੀ।

ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਅਰੂਸਾ ਆਲਮ ਦਾ ਲੜਕਾ ਟੈਚੀਆਂ 'ਚ ਪੈਸੇ ਲੈ ਕੇ ਦੁਬਈ ਫਰਾਰ ਹੋ ਗਿਆ ਹੈ। ਕੈਪਟਨ ਸਰਕਾਰ ਦੇ ਰਾਜ 'ਚ ਅਰੂਸਾ ਆਲਮ ਹੀ ਪੰਜਾਬ ਦੀ ਡੀਜੀਪੀ ਸੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਆਪਣੀ ਉਮਰ ਨੂੰ ਦੇਖਦੇ ਹੋਏ ਉਹ ਪੂਜਾ ਪਾਠ ਕਰਨ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਰਹਿੰਦੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣੀ ਚਾਹੀਦੀ ਹੈ ਅਤੇ ਐਸ਼ ਕਰਨੀ ਚਾਹੀਦੀ ਹੈ।

ਸਿੱਧੂ ਨੇ ਕਿਹਾ ਕਿ ਜਿਹੜੇ ਵੀ ਅਕਾਲੀ ਵਿਅਕਤੀ ਅਰੂਸਾ ਨਾਲ ਮੁਲਾਕਾਤ ਕਰਦੇ ਸੀ ਉਹ ਉਨ੍ਹਾਂ ਲਈ ਡਾਇਮੰਡ ਦਾ ਸੈੱਟ ਲੈ ਕੇ ਜਾਂਦੇ ਸਨ। ਅਰੂਸਾ ਆਲਮ ਪੰਜਾਬ ਦਾ ਸਾਰਾ ਪੈਸਾ ਲੈ ਕੇ ਦੁਬਈ ਲੈ ਕੇ ਭੱਜ ਗਈ ਹੈ। ਕੈਪਟਨ ਨੂੰ ਵੀ ਹੁਣ ਉਨ੍ਹਾਂ ਦੇ ਪਿੱਛੇ ਚਲੇ ਜਾਣਾ ਚਾਹੀਦਾ ਹੈ। 'ਕੈਪਟਨ ਦੀ ਪਾਰਟੀ ਦੇ ਨਾਲ ਸਾਨੂੰ ਕੋਈ ਫਰਕ ਨਹੀਂ'ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ’ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਹਲਕੇ ਨਾਲ ਕੈਪਟਨ ਦੇ ਰਾਜ ਸਮੇਂ ਪੱਖਪਾਤ ਕੀਤਾ ਗਿਆ ਪਰ ਹੁਣ ਉਹ ਵੱਡੇ ਪੱਧਰ ’ਤੇ ਵਿਕਾਸ ਕਰਵਾਉਣਗੇ। ਨਵਜੋਤ ਕੌਰ ਸਿੱਧੂ ਨੇ ਇਹ ਵੀ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਣਗੇ।

ਜ਼ਿਕਰਯੋਗ ਹੈ ਕਿ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ (DY CM Sukhjinder Singh Randhawa) ਵਲੋਂ ਇਕ ਇੰਟਰਵਿਊ (Interview) ਵਿਚ ਕਿਹਾ ਗਿਆ ਸੀ ਕਿ ਆਰੂਸਾ ਆਲਮ ਦੇ ਆਈ.ਐੱਸ.ਆਈ. (ISI) ਨਾਲ ਸਬੰਧ ਹਨ ਜਾਂ ਨਹੀਂ ਇਹ ਵੇਖਿਆ ਜਾਵੇਗਾ। ਇਸ ਤੋਂ ਇਲਾਵਾ ਡਿਪਟੀ ਸੀ.ਐੱਮ. ਨੇ ਕੈਪਟਨ ਅਮਰਿੰਦਰ ਸਿੰਘ 'ਤੇ ਆਰੂਸਾ ਨੂੰ ਲੈ ਕੇ ਕਈ ਸਵਾਲ ਚੁੱਕੇ ਸਨ।

ਇਹ ਵੀ ਪੜ੍ਹੋ-ਅਰੂਸਾ ਆਲਮ ਦੇ ਬਹਾਨੇ ਨਵਜੋਤ ਕੌਰ ਸਿੱਧੂ ਦੇ ਕੈਪਟਨ ’ਤੇ ਨਿਸ਼ਾਨੇ

Last Updated : Oct 23, 2021, 7:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.