ETV Bharat / city

ਗਾਂਧੀ ਪਰਿਵਾਰ ਦੇ ਹੱਕ 'ਚ ਨਿੱਤਰੇ ਕੈਪਟਨ ਅਮਰਿੰਦਰ, ਕਿਹਾ- ਵਿਰੋਧ ਕਰਨ ਦਾ ਸਹੀ ਸਮਾਂ ਨਹੀਂ - Capt amarinder

ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਕਾਂਗਰਸੀ ਨੇਤਾਵਾਂ ਵੱਲੋਂ ਗਾਂਧੀ ਪਰਿਵਾਰ ਲੀਡਰਸ਼ਿਪ ਨੂੰ ਚੁਣੌਤੀ ਦੇਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਸਮਾਂ ਅਜਿਹੇ ਮੁੱਦੇ ਚੁੱਕਣ ਦਾ ਨਹੀਂ।

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ
author img

By

Published : Aug 23, 2020, 4:32 PM IST

Updated : Aug 23, 2020, 5:10 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਪਾਰਟੀ ਦੇ ਹੀ ਕੁਝ ਆਗੂਆਂ ਵੱਲੋਂ ਚਲਾਈ ਮੁਹਿੰਮ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਵੇਲਾ ਅਜਿਹੇ ਮਾਮਲੇ ਚੁੱਕਣ ਦਾ ਨਹੀਂ ਸਗੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਸਖ਼ਤ ਵਿਰੋਧ ਕਰਨ ਦਾ ਹੈ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦੀ ਆਤਮਾ ਅਤੇ ਲੋਕਤੰਤਰਿਕ ਸਿਧਾਂਤਾਂ ਦਾ ਘਾਣ ਕੀਤਾ ਹੈ।

ਬਦਲਾਅ ਦੀ ਮੰਗ ਪਾਰਟੀ ਅਤੇ ਦੇਸ਼ ਦੇ ਹਿੱਤਾਂ ਲਈ ਹੋਵੇਗੀ ਨੁਕਸਾਨਦਾਇਕ

ਐਤਵਾਰ ਨੂੰ ਜਾਰੀ ਆਪਣੇ ਬਿਆਨ ਵਿੱਚ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਐਨਡੀਏ ਦੀ ਸਫਲਤਾ ਪਿੱਛੇ ਮੁੱਖ ਕਾਰਨ ਮਜ਼ਬੂਤ ਅਤੇ ਇਕਜੁੱਟ ਵਿਰੋਧੀ ਧਿਰ ਦੀ ਕਮੀ ਹੈ ਅਤੇ ਕਾਂਗਰਸ ਦੇ ਇਨ੍ਹਾਂ ਆਗੂਆਂ ਵੱਲੋਂ ਇਸ ਨਾਜ਼ੁਕ ਮੋੜ ‘ਤੇ ਪਾਰਟੀ ਵਿੱਚ ਬਦਲਾਅ ਦੀ ਮੰਗ ਪਾਰਟੀ ਅਤੇ ਦੇਸ਼ ਦੇ ਹਿੱਤਾਂ ਲਈ ਨੁਕਸਾਨਦਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਸਿਰਫ ਸਰਹੱਦ ਦੇ ਸਾਰੇ ਪਾਸਿਆਂ ਤੋਂ ਬਾਹਰੀ ਖਤਰਿਆਂ ਦਾ ਹੀ ਸਾਹਮਣਾ ਨਹੀਂ ਕਰ ਰਿਹਾ ਸਗੋਂ ਇਸ ਦੇ ਸੰਘੀ ਢਾਂਚੇ ਨੂੰ ਵੀ ਅੰਦਰੂਨੀ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ ਇਕਜੁੱਟ ਕਾਂਗਰਸ ਹੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਬਚਾ ਸਕਦੀ ਹੈ।

ਦੇਸ਼ ਦੀ ਤਰੱਕੀ ਵਿੱਚ ਗਾਂਧੀ ਪਰਿਵਾਰ ਦਾ ਅਥਾਹ ਯੋਗਦਾਨ

ਲੀਡਰਸ਼ਿਪ ਬਦਲਣ ਦੀ ਮੰਗ ਨੂੰ ਅਸਵਿਕਾਰਯੋਗ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਦੇਸ਼ ਦੀ ਤਰੱਕੀ ਵਿੱਚ ਬਰਤਾਨਵੀ ਰਾਜ ਦੌਰਾਨ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹੁਣ ਤੱਕ ਅਥਾਹ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਸਿਰਫ ਥੋੜੇ ਜਿਹੇ ਲੋਕਾਂ ਲਈ ਹੀ ਨਹੀਂ ਬਲਕਿ ਸਾਰੀ ਪਾਰਟੀ ਅਤੇ ਇਸ ਦੇ ਹੇਠਾਂ ਤੋਂ ਲੈ ਕੇ ਉਪਰ ਤੱਕ ਸਾਰੇ ਕਾਡਰ ਨੂੰ ਦੇਸ਼ ਦੇ ਵਡੇਰੇ ਹਿੱਤਾਂ ਵਿੱਚ ਸਵਿਕਾਰ ਹੋਵੇ। ਉਨ੍ਹਾਂ ਕਿਹਾ ਕਿ ਇਸ ਭੂਮਿਕਾ ਵਿੱਚ ਗਾਂਧੀ ਹੀ ਖਰੇ ਉਤਰਦੇ ਹਨ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁਣ ਉਦੋਂ ਤੱਕ ਕਾਂਗਰਸ ਦੀ ਅਗਵਾਈ ਕਰਨ ਅਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਕਮਾਨ ਸੰਭਾਲਣ ਅਤੇ ਉਹ ਪਾਰਟੀ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇੱਕ ਵੀ ਅਜਿਹਾ ਪਿੰਡ ਨਹੀਂ ਜਿੱਥੇ ਸੰਵਿਧਾਨ ਸਿਧਾਂਤਾਂ, ਅਧਿਕਾਰਾਂ ਤੇ ਆਜ਼ਾਦੀ ਨੂੰ ਕਾਇਮ ਰੱਖਣ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਲਾ ਕਾਂਗਰਸੀ ਮੈਂਬਰ ਨਾ ਹੋਵੇ। ਇਸ ਦਾ ਸਿਹਰਾ ਗਾਂਧੀ ਪਰਿਵਾਰ ਨੂੰ ਜਾਂਦਾ ਹੈ ਜਿਨ੍ਹਾਂ ਦੀ ਨਿਰਸਵਾਰਥ ਪ੍ਰਤੀਬੱਧਤਾ, ਸਮਰਪਣ ਭਾਵਨਾ ਤੇ ਕਲਪਨਾ ਤੋਂ ਪਰੇ ਕੁਰਬਾਨੀਆਂ ਤੋਂ ਬਿਨਾਂ ਪਾਰਟੀ ਭਾਜਪਾ ਅਤੇ ਇਸ ਦੀਆਂ ਦੇਸ਼ ਨੂੰ ਜਾਤ ਅਤੇ ਧਰਮ ਦੇ ਨਾਂਅ ਉੱਤੇ ਵੰਡਣ ਦੀਆਂ ਸੰਘੀ ਲਾਲਸਾਵਾਂ ਅੱਗੇ ਚੱਟਾਨ ਵਾਂਗ ਖੜ੍ਹ ਨਹੀਂ ਸਕਦੀ ਸੀ।

ਹਰੇਕ ਕਾਂਗਰਸੀ ਵਰਕਰ ਗਾਂਧੀ ਪਰਿਵਾਰ ਨਾਲ ਹੋਵੇ ਖੜ੍ਹਾ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਭਾਰਤ ਦੀ ਸੰਵਿਧਾਨਕ ਸ਼ਕਤੀ ਦੇ ਸਭ ਤੋਂ ਵੱਡੇ ਆਧਾਰ ਨੂੰ ਖਤਰਾ ਬਣਿਆ ਹੋਇਆ ਹੈ, ਇਸ ਲਈ ਜ਼ਰੂਰੀ ਹੈ ਕਿ ਹਰੇਕ ਕਾਂਗਰਸੀ ਵਰਕਰ ਗਾਂਧੀ ਪਰਿਵਾਰ ਪਿੱਛੇ ਪੂਰੀ ਦ੍ਰਿੜਤਾ ਤੇ ਏਕੇ ਨਾਲ ਖੜ੍ਹਾ ਹੋਵੇ ਜਿਨ੍ਹਾਂ ਨੇ ਪਾਰਟੀ ਨੂੰ ਇਨ੍ਹਾਂ ਸਾਰੇ ਦਹਾਕਿਆਂ ਵਿੱਚ ਇਕੱਠਾ ਰੱਖਿਆ ਹੈ ਅਤੇ ਅੱਗੇ ਵੀ ਇਕੱਠਾ ਰੱਖਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਮੌਜੂਦਾ ਸਮੇਂ ਅਜਿਹਾ ਕੋਈ ਆਗੂ ਨਹੀਂ ਹੈ ਜੋ ਪਾਰਟੀ ਨੂੰ ਇਸ ਤਰ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਦੇ ਸਕੇ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਹਿੱਤਾਂ ਦੀ ਬਜਾਏ ਪਾਰਟੀ ਅਤੇ ਦੇਸ਼ਾਂ ਦੇ ਹਿੱਤਾਂ ਨੂੰ ਪਹਿਲ ਦੇਣ।

ਮੁੱਖ ਮੰਤਰੀ ਨੇ ਕਿਹਾ ਕਿ ਚੋਣਾਵੀਂ ਹਾਰ ਕਦੇ ਵੀ ਲੀਡਰਸ਼ਿਪ ਤਬਦੀਲੀ ਦਾ ਪੈਮਾਨਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕਾਂਗਰਸ ਨੀਵਾਣ ‘ਤੇ ਹੈ, ਇਸ ਦਾ ਮਤਲਬ ਇਹ ਨਹੀਂ ਕਿ ਗਾਂਧੀ ਪਰਿਵਾਰ ਦੇ ਪਾਰਟੀ ਨੂੰ ਉਪਰ ਚੁੱਕਣ ਦੇ ਯੋਗਦਾਨ ਨੂੰ ਭੁਲਾ ਦਿੱਤਾ ਜਾਵੇ। ਭਾਜਪਾ ਦੋ ਪਾਰਲੀਮੈਂਟ ਸੀਟਾਂ ਤੋਂ ਦੇਸ਼ ਦੀ ਅਗਵਾਈ ਕਰਨ ਵਾਲੀ ਪਾਰਟੀ ਬਣੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਮੁੜ ਉਠੇਗੀ ਅਤੇ ਇਹ ਸਿਰਫ ਗਾਂਧੀ ਦੀ ਲੀਡਰਸ਼ਿਪ ਹੇਠ ਹੀ ਸੰਭਵ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਕਦਮ ਪਾਰਟੀ ਨੂੰ ਵੰਡਣ ਜਾਂ ਅਸਥਿਰ ਕਰੇਗਾ ਜੋ ਆਧੁਨਿਕ ਭਾਰਤ ਦਾ ਨਿਰਮਾਣ ਕਰਨ ਵਾਲੇ ਸਾਡੇ ਪਿਤਾ ਪੁਰਖਿਆਂ ਦੇ ਸਿਧਾਂਤਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀਆਂ ਤਾਨਾਸ਼ਾਹੀ ਤਾਕਤਾਂ ਨੂੰ ਫਾਇਦਾ ਪਹੁੰਚਾਏਗਾ। ਇਨ੍ਹਾਂ ਸਿਧਾਂਤਾਂ ਦਾ ਤਾਂ ਪੂਰੀ ਦੁਨੀਆ ਅੱਜ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਦਰਸ਼ਾਂ ਦੇ ਖਾਤਮੇ ਨਾਲ ਨਾ ਕੇਵਲ ਕਾਂਗਰਸ ਬਲਕਿ ਪੂਰੇ ਭਾਰਤ ਨੂੰ ਨੁਕਸਾਨ ਹੋਵੇਗਾ।

Last Updated : Aug 23, 2020, 5:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.